'ਮੈਨ ਆਫ ਦੱ ਮੈਚ' ਪਾਉਣ ਵਾਲੇ ਹਰਭਜਨ ਨੂੰ ਇਸ ਪਾਕਿ ਨੇ ਗੇਂਦਬਾਜ਼ ਦਿੱਤੀ ਵਧਾਈ ਤਾਂ ਮਿਲਿਆ ਅਜਿਹਾ ਜਵਾਬ

Sunday, Mar 24, 2019 - 12:41 PM (IST)

'ਮੈਨ ਆਫ ਦੱ ਮੈਚ' ਪਾਉਣ ਵਾਲੇ ਹਰਭਜਨ ਨੂੰ ਇਸ ਪਾਕਿ ਨੇ ਗੇਂਦਬਾਜ਼ ਦਿੱਤੀ ਵਧਾਈ ਤਾਂ ਮਿਲਿਆ ਅਜਿਹਾ ਜਵਾਬ

ਨਵੀਂ ਦਿੱਲੀ : ਸ਼ਨੀਵਾਰ ਨੂੰ ਖੇਡੇ ਗਏ ਆਈ. ਪੀ. ਐੱਲ. 2019 ਦੇ ਪਹਿਲੇ ਮੈਚ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਚੇਨਈ ਸੁਪਰ ਕਿੰਗਜ਼ ਹੱਥੋਂ 7 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਬੈਂਗਲੁਰੂ 17.1 ਓਵਰਾਂ ਵਿਚ ਸਿਰਫ 70 ਦੌੜਾਂ ਬਣਾ ਕੇ ਆਲਆਊਟ ਹੋ ਗਈ ਅਤੇ ਚੇਨਈ ਨੇ ਇਸ ਟੀਚੇ ਨੂੰ 17.4 ਓਵਰਾਂ ਵਿਚ ਸਿਰਫ 3 ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ। ਚੇਨਈ ਦੀ ਜਿੱਤ ਦੇ ਸਭ ਤੋਂ ਵੱਡੇ ਨਾਇਕ ਰਹੇ ਸਪਿਨ ਗੇਂਦਬਾਜ਼ ਹਰਭਜਨ ਸਿੰਘ ਜਿਸ ਨੇ ਆਪਣੇ 4 ਓਵਰਾਂ ਵਿਚ ਸਿਰਫ 20 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ ਜਿਸ ਵਿਚ ਵਿਰਾਟ ਕੋਹਲੀ ਅਤੇ ਏ. ਬੀ. ਡਿਵਿਲੀਅਰਜ਼ ਦੀ ਵਿਕਟ ਵੀ ਸ਼ਾਮਲ ਹੈ। ਇਸ ਪ੍ਰਦਰਸ਼ਨ ਲਈ ਹਰਭਜਨ ਸਿੰਘ ਨੂੰ 'ਮੈਨ ਆਫ ਦੱ ਮੈਚ' ਵੀ ਦਿੱਤਾ ਗਿਆ। ਆਈ. ਪੀ. ਐੱਲ. 2019 ਦਾ ਪਹਿਲਾ ਮੈਨ ਆਫ ਦੱ ਮੈਚ ਜਿੱਤਣ ਵਾਲੇ ਹਰਭਜਨ ਸਿੰਘ ਨੂੰ ਸਾਬਕਾ ਪਾਕਿਸਤਾਨੀ ਸਪਿਨ ਗੇਂਦਬਾਜ਼ ਸਕਲੈਨ ਮੁਸ਼ਤਾਕ ਨੇ ਆਪਣੇ ਟਵਿੱਟਰ ਅਕਾਊਂਟ ਦੇ ਜ਼ਰੀਏ ਵਧਾਈ ਦਿੱਤੀ।

PunjabKesari

ਮੁਸ਼ਤਾਕ ਨੇ ਟਵਿੱਟਰ 'ਤੇ ਟਵੀਟ ਕਰ ਲਿਖਿਆ 'ਮੈਨ ਆਫ ਦੱ ਮੈਚ' ਐਵਾਰਡ ਪਾਉਣ ਵਾਲੇ ਹਰਭਜਨ ਸਿੰਘ ਨੂੰ ਵਧਾਈ। ਜਿਸ 'ਤੇ ਹਰਭਜਨ ਨੇ ਵੀ ਰਿਪਲਾਈ ਕੀਤਾ ਕਿ ਧੰਨਵਾਦ ਸੱਕੀ ਭਾਜੀ।

PunjabKesari


Related News