ਮੈਦਾਨ ਤੋਂ ਬਾਹਰ ਵੀ ਸਾਥੀ ਖਿਡਾਰੀਆਂ ਨੂੰ ਕਲੀਨ ਬੋਲਡ ਕਰਨਗੇ ਹਰਭਜਨ ਸਿੰਘ

05/08/2018 2:04:16 PM

ਨਵੀਂ ਦਿੱਲੀ (ਬਿਊਰੋ)— ਆਈ.ਪੀ.ਐੱਲ. 'ਚ ਚੇਨਈ ਸੁਪਰ ਕਿੰਗਜ਼ ਦੇ ਵਲੋਂ ਖੇਡਣ ਵਾਲੇ ਹਰਭਜਨ ਸਿੰਘ ਕ੍ਰਿਕਟ ਦੇ ਨਾਲ-ਨਾਲ ਹੁਣ ਨਵਾਂ ਕੰਮ ਸ਼ੁਰੂ ਕਰਨ ਜਾ ਰਹੇ ਹਨ। ਮੈਦਾਨ 'ਤੇ ਵੱਡੇ-ਵੱਡੇ ਬੱਲੇਬਾਜ਼ਾਂ ਨੂੰ ਦੂਸਰਾ ਸੁੱਟ ਕੇ ਫਸਾਉਣ ਵਾਲੇ ਭੱਜੀ ਜਲਦੀ ਹੀ ਮੈਦਾਨ ਦੇ ਬਾਹਰ ਦੇ ਵੀ ਆਪਣੇ ਸਾਥੀ ਖਿਡਾਰੀਆਂ ਦੀ ਫਿਰਕੀ ਲੈਂਦੇ ਨਜ਼ਰ ਆਉਣਗੇ।

ਦਰਅਸਲ ਹਰਭਜਨ ਸਿੰਘ ਨੇ ਆਪਣਾ ਇਕ ਟਾਕ ਸ਼ੋਅ ਸ਼ੁਰੂ ਕੀਤਾ ਹੈ। ਇਸ ਟਾਕ ਸ਼ੋਅ 'ਚ ਭੱਜੀ ਆਪਣੇ ਸਾਥੀ ਖਿਡਾਰੀਆਂ 'ਤੋਂ ਸਵਾਲ ਕਰਦੇ ਨਜ਼ਰ ਆਉਣਗੇ। ਇਸ ਸ਼ੋਅ ਦਾ ਨਾਂ ਭੱਜੀ ਬਲਾਸਟ ਵਿਦ ਸੀ.ਐੱਸ.ਕੇ. ਰੱਖਿਆ ਗਿਆ ਹੈ। ਸ਼ੋਅ ਦੇ ਨਾਂ ਤੋਂ ਇਹ ਵੀ ਸਾਫ ਹੋ ਜਾਂਦਾ ਹੈ ਕਿ ਭੱਜੀ ਸਿਰਫ ਚੇਨਈ ਟੀਮ ਦੇ ਖਿਡਾਰੀਆਂ ਤੋਂ ਹੀ ਸਵਾਲ ਕਰਨਗੇ। ਇਸ ਸ਼ੋਅ 'ਚ ਭੱਜੀ ਦਿੱਗਜ ਭਾਰਤੀ ਖਿਡਾਰੀ ਅਤੇ ਵਿਦੇਸ਼ੀ ਖਿਡਾਰੀਆਂ ਤੋਂ ਮਜ਼ਾਕੀਆ ਅੰਦਾਜ਼ 'ਚ ਗੱਲ ਕਰਦੇ ਨਜ਼ਰ ਆਉਣਗੇ। ਹਰਭਜਨ ਸਿੰਘ ਨੇ ਕਿਹਾ ਕਿ ਇਸ ਸ਼ੋਅ 'ਚ ਚੇਨਈ ਸੁਪਰ ਕਿੰਗਜ਼ ਦੇ ਸਾਥੀ ਖਿਡਾਰੀਆਂ ਤੋਂ ਕ੍ਰਿਕਟ ਅਤੇ ਉਨ੍ਹਾਂ ਦੀ ਜ਼ਿੰਦਗੀ ਬਾਰੇ ਗੱਲ ਕਰਨਗੇ। ਇਸਦੇ ਨਾਲ ਹੀ ਭੱਜੀ ਨੇ ਕਿਹਾ ਕਿ ਸ਼ਰਾਰਤਾਂ ਹਮੇਸ਼ਾ ਤੋਂ ਹੀ ਉਨ੍ਹਾਂ ਦੀ ਗੱਲਬਾਤ ਦਾ ਹਿੱਸਾ ਹੁੰਦੀ ਹੈ। ਮੈਂ ਇਸੇ ਪੱਲ ਨੂੰ ਲੋਕਾਂ ਸਾਹਮਣੇ ਰਖਾਂਗਾ ਅਤੇ ਕੋਸ਼ਿਸ਼ ਕਰਾਂਗਾ ਕਿ ਪ੍ਰਸ਼ੰਸਕ ਆਪਣੇ ਕ੍ਰਿਕਟਰਾਂ ਦੀ ਜ਼ਿੰਦਗੀ ਦੇ ਬਾਰੇ ਜਾਨ ਸਕਣ।

ਦੱਸ ਦਈਏ ਕਿ ਆਈ.ਪੀ.ਐੱਲ. 'ਚ ਚੇਨਈ ਦੇ ਵਲੋਂ ਹਰਭਜਨ ਸਿੰਘ ਦਾ ਇਹ ਪਹਿਲਾ ਸੀਜ਼ਨ ਹੈ। ਇਸ ਤੋਂ ਪਹਿਲਾਂ ਭੱਜੀ ਮੁੰਬਈ ਇੰਡੀਨਸ ਵਲੋਂ ਖੇਡਦੇ ਸੀ। ਪਰ ਇਸ ਵਾਰ ਨਿਲਾਮੀ 'ਚ ਮੁੰਬਈ ਟੀਮ ਵਲੋਂ ਹਰਭਜਨ ਨੂੰ ਨਾ ਖਰੀਦਣ 'ਤੇ ਹੈਦਰਾਬਾਦ ਟੀਮ ਨੇ ਉਸਦੇ ਬੇਸ ਪ੍ਰਾਈਜ਼ 'ਚ ਉਸਨੂੰ ਆਪਣੀ ਟੀਮ 'ਚ ਸ਼ਾਮਲ ਕਰ ਲਿਆ।


Related News