ਮਾਂ ਨਾਲ ਸਾਗ ਕਟਾਉਂਦੇ ਨਜ਼ਰ ਆਏ ਕ੍ਰਿਕਟਰ ਹਰਭਜਨ ਸਿੰਘ, ਵੇਖੋ ਵੀਡੀਓ
Saturday, Jan 09, 2021 - 11:01 AM (IST)

ਸਪੋਰਟਸ ਡੈਸਕ : ਸਰਦ ਰੁੱਤ ਵਿਚ ਪੰਜਾਬੀ ਬਹੁਤ ਹੀ ਚਾਅ ਨਾਲ ਸਾਗ ਅਤੇ ਮੱਕੀ ਦੀ ਰੋਟੀ ਖਾਂਦੇ ਹਨ। ਸਾਗ ਹਰ ਇਕ ਪੰਜਾਬੀ ਦਾ ਪਸੰਦੀਦਾ ਪਕਵਾਨ ਹੈ। ਅਜਿਹੇ ‘ਚ ਕ੍ਰਿਕਟਰ ਹਰਭਜਨ ਸਿੰਘ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ।
ਇਹ ਵੀ ਪੜ੍ਹੋ : ਕਿਸਾਨ ਮੋਰਚਾ: 10 ਗੈਸ ਸਿਲੰਡਰ ਅਤੇ 2500 ਰੁਪਏ ਦਾ ਡੀਜ਼ਲ ਲੱਗਦਾ ਹੈ ਰੋਜ਼ਾਨਾ
ਇਸ ਵੀਡੀਓ ‘ਚ ਹਰਭਜਨ ਸਿੰਘ ਆਪਣੀ ਮਾਂ ਨਾਲ ਸਾਗ ਕਟਾਉਂਦੇ ਹੋਏ ਵਿਖਾਈ ਦੇ ਰਹੇ ਹਨ। ਵੀਡੀਓ ‘ਚ ਗੁਰਦਾਸ ਮਾਨ ਦਾ ਮਸ਼ਹੂਰ ਗੀਤ ‘ਆਪਣਾ ਪੰਜਾਬ ਹੋਵੇ’ ਚੱਲ ਰਿਹਾ ਹੈ। ਇਹ ਵੀਡੀਓ ਵੇਖਦੇ ਹੀ ਵੇਖਦੇ ਕਾਫ਼ੀ ਵਾਇਰਲ ਹੋ ਗਈ ਹੈ ਅਤੇ ਪ੍ਰਸ਼ੰਸਕ ਇਸ ’ਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਪ੍ਰਸ਼ੰਸਕਾਂ ਨੂੰ ਹਰਭਜਨ ਸਿੰਘ ਦਾ ਇਹ ਅੰਦਾਜ਼ ਖੂਬ ਪਸੰਦ ਆ ਰਿਹਾ ਹੈ।
ਹਰਭਜਨ ਸਿੰਘ ਹੁਣ ਤੱਕ 103 ਟੈਸਟ, 236 ਵਨਡੇ ਅਤੇ 28 ਟੀ-20 ਇੰਟਰਨੈਸ਼ਨਲ ਮੈਚ ਖੇਡ ਚੁੱਕੇ ਹਨ। ਉਨ੍ਹਾਂ ਨੇ 2015 ਵਿਚ ਆਖ਼ਰੀ ਵਾਰ ਭਾਰਤੀ ਟੀਮ ਦੀ ਨੁਮਾਇੰਦਗੀ ਕੀਤੀ ਸੀ। ਹਰਭਜਨ ਸਿੰਘ ਟੀ20 ਅਤੇ ਵਨਡੇ ਵਰਲਡ 2011 ਕੱਪ ਚੈਂਪੀਅਨ ਟੀਮ ਦਾ ਵੀ ਹਿੱਸਾ ਰਹੇ। ਹਰਭਜਨ ਸਿੰਘ ਭਾਰਤ ਵੱਲੋਂ ਬਤੌਰ ਸਪਿਨਰ ਟੈਸਟ ਕ੍ਰਿਕਟ ਵਿਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਦੂਜੇ ਗੇਂਦਬਾਜ਼ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।