ਕ੍ਰਿਕਟਰ ਮਨੋਜ ਤਿਵਾਰੀ ਨੂੰ ਹਰਭਜਨ ਸਿੰਘ ਨੇ ਸ਼ੁੱਭ ਇੱਛਾਵਾਂ ਦੇ ਕੇ ਡਿਲੀਟ ਕੀਤਾ ਟਵੀਟ, ਜਾਣੋ ਵਜ੍ਹਾ
Friday, May 14, 2021 - 04:10 PM (IST)
ਸਪੋਰਟਸ ਡੈਸਕ— ਭਾਰਤੀ ਕ੍ਰਿਕਟਰ ਮਨੋਜ ਤਿਵਾਰੀ ਨੂੰ ਪੱਛਮੀ ਬੰਗਾਲ ਦੀ ਮਮਤਾ ਸਰਕਾਰ ਨੇ ਖੇਡ ਤੇ ਯੁਵਾ ਰਾਜ ਮੰਤਰੀ ਦਾ ਇੰਚਾਰਜ ਬਣਾਇਆ ਹੈ। ਦੱਸ ਦਈਏ ਕਿ ਪੱਛਮੀ ਬੰਗਾਲ ਵਿਧਾਨਸਭਾ ਚੋਣਾਂ ’ਚ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਨੇ 200 ਤੋਂ ਜ਼ਿਆਦਾ ਸੀਟਾਂ ਜਿੱਤ ਕੇ ਇਕ ਵਾਰ ਫਿਰ ਆਪਣੀ ਸਰਕਾਰ ਬਣਾਈ। ਟੀ. ਐੱਮ. ਸੀ. ਵੱਲੋਂ ਇਸ ਵਾਰ ਮਨੋਜ ਤਿਵਾੜੀ ਨੇ ਵੀ ਚੋਣ ਲੜੀ ਤੇ ਜਿੱਤ ਹਾਸਲ ਕੀਤੀ। ਮਨੋਜ ਤਿਵਾਰੀ ਨੂੰ ਆਪਣੇ ਸਿਆਸੀ ਕਰੀਅਰ ’ਚ ਪਹਿਲੀ ਹੀ ਵਾਰ ਮੰਤਰੀ ਬਣਨ ਦਾ ਮੌਕਾ ਮਿਲਿਆ। ਇਸੇ ਦੌਰਾਨ ਭਾਰਤੀ ਆਫ਼ ਸਪਿਨਰ ਹਰਭਜਨ ਸਿੰਘ ਨੇ ਮਨੋਜ ਤਿਵਾਰੀ ’ਤੇ ਤੰਜ ਕਸਦੇ ਹੋਏ ਇਕ ਵਿਵਾਦਤ ਟਵੀਟ ਕਰ ਕੇ ਸਨਸਨੀ ਫ਼ੈਲਾ ਦਿੱਤੀ।
ਇਹ ਵੀ ਪੜ੍ਹੋ : AUS ਦੇ ਸਾਬਕਾ ਕ੍ਰਿਕਟਰ ਨੇ ਚੁਣੀ IPL ਦੀ ਪਲੇਇੰਗ XI, ਪੰਤ ਨੂੰ ਬਣਾਇਆ ਕਪਤਾਨ, ਕੋਹਲੀ ਤੇ ਰੋਹਿਤ ਬਾਹਰ
ਹਰਭਜਨ ਨੇ ਕੀਤਾ ਵਿਵਾਦਤ ਟਵੀਟ ਜੋ ਹੋ ਗਿਆ ਵਾਇਰਲ
ਹਰਭਜਨ ਸਿੰਘ ਨੇ ਤੰਜ ਕਸਦੇ ਹੋਏ ਮਨੋਜ ਤਿਵਾਰੀ ’ਤੇ ਟਵੀਟ ਕਰਦੇ ਹੋਏ ਕਿਹਾ, ‘‘ਵਧਾਈ ਹੋਵੇ ਮਨੋਜ ਤਿਵਾਰੀ। ਕਿਸੇ ਵੀ ਬੱਚੇ ਨਾਲ ਅਜਿਹਾ ਨਾ ਹੋਣ ਦੇਣਾ ਜੋ ਤੁਹਾਡੇ ਕਰੀਅਰ ਨਾਲ ਹੋਇਆ ਹੈ। ਰੱਬ ਤੁਹਾਡੇ ’ਤੇ ਕਿਰਪਾ ਕਰੇ। ਸ਼ੁੱਭਕਾਮਨਾਵਾਂ।’’ ਹਰਭਜਨ ਸਿੰਘ ਨੂੰ ਸ਼ਾਇਦ ਕੁਝ ਦੇਰ ਬਾਅਦ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਕਿਤੇ ਉਨ੍ਹਾਂ ਦੇ ਇਸ ਟਵੀਟ ਨਾਲ ਵਿਵਾਦ ਨਾ ਹੋ ਜਾਵੇ। ਇਸ ਦੇ ਚਲਦੇ ਉਨ੍ਹਾਂ ਨੇ ਆਪਣਾ ਟਵੀਟ ਡਿਲੀਟ ਕਰ ਦਿੱਤਾ। ਪਰ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ। ਸੋਸ਼ਲ ਮੀਡੀਆ ’ਤੇ ਫ਼ੈਨਜ਼ ਨੇ ਹਰਭਜਨ ਸਿੰਘ ਦੇ ਟਵੀਟ ਦਾ ਸਕ੍ਰੀਨਸ਼ਾਟ ਵਾਇਰਲ ਕਰ ਦਿੱਤਾ।
ਇਹ ਵੀ ਪੜ੍ਹੋ : ਲੋਕਾਂ ਦੇ ਕਹਿਣ ’ਤੇ ਓਲੰਪਿਕ ਰੱਦ ਨਹੀਂ ਹੋਣਗੇ : ਆਈ. ਓ. ਸੀ.
ਜ਼ਿਕਰਯੋਗ ਹੈ ਕਿ ਮਨੋਜ ਤਿਵਾਰੀ ਭਾਰਤ ਲਈ 12 ਵਨ-ਡੇ ਤੇ 3 ਟੀ-20 ਮੈਚ ਖੇਡੇ ਹਨ। ਵਨ-ਡੇ ਕ੍ਰਿਕਟ ’ਚ ਉਨ੍ਹਾਂ ਦੇ ਨਾਂ ਇਕ ਸੈਂਕੜਾ ਵੀ ਹੈ। ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਗੱਲ ਕਰੀਏ ਤਾਂ ਮਨੋਜ ਤਿਵਾਰੀ ਨੇ ਕੋਲਕਾਤਾ ਨਾਈਟ ਰਾਈਡਰਜ਼ ਦੇ ਨਾਲ ਇਸ ਖ਼ਿਤਾਬ ਨੂੰ ਜਿੱਤਿਆ ਵੀ ਸੀ। ਆਈ. ਪੀ. ਐੱਲ. ’ਚ ਮਨੋਜ ਤਿਵਾਰੀ ਨੇ 98 ਮੈਚ ਖੇਡੇ ਹਨ ਜਿਸ ’ਚ ਉਨ੍ਹਾਂ ਨੇ 28.72 ਦੀ ਔਸਤ ਨਾਲ 1,695 ਦੌੜਾਂ ਬਣਾਈਆਂ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।