ਹਰਭਜਨ ਨੂੰ ਭਾਰਤ ’ਚ ਕੋਰੋਨਾ ਮਾਮਲੇ ਵੱਧਦੇ ਦੇਖ ਚੜ੍ਹਿਆ ਗੁੱਸਾ, ਕਿਹਾ- ਚੀਨ ਨੂੰ ਪੁੱਛੋਂ ਉਸ ਨੇ ਅਜਿਹਾ ਕਿਉਂ ਕੀਤਾ
Sunday, May 02, 2021 - 11:49 AM (IST)
ਨਵੀਂ ਦਿੱਲੀ : ਭਾਰਤ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ ਅਤੇ ਪਿਛਲੇ ਕੁੱਝ ਦਿਨਾਂ ਤੋਂ ਰੋਜ਼ਾਨਾ 3 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਉਥੇ ਹੀ ਭਾਰਤੀ ਆਫ ਸਪਿਨਰ ਹਰਭਜਨ ਸਿੰਘ ਚੀਨ ’ਤੇ ਭੜਕਦੇ ਨਜ਼ਰ ਆਏ। ਉਨ੍ਹਾਂ ਨੇ ਚੀਨ ’ਤੇ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਫੈਲਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਥੇ ਹੀ ਅੱਜ ਇਕ ਵੀ ਮਾਮਲਾ ਸਾਹਮਣੇ ਨਹੀਂ ਆ ਰਿਹਾ ਹੈ। ਹਰਭਜਨ ਸਿੰਘ ਨੇ ਇਕ ਅਖ਼ਬਾਰ ਦੀ ਕਟਿੰਗ ਵੀ ਸਾਂਝੀ ਕੀਤੀ, ਜਿਸ ਵਿਚ ਅਮਰੀਕਾ ਦੇ ਚੋਟੀ ਦੇ ਮਹਾਮਾਰੀ ਮਾਹਰ ਡਾਕਟਰ ਐਂਥਨੀ ਫਾਊਚੀ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਭਾਰਤ ਵਿਚ ਕੁੱਝ ਹਫ਼ਤਿਆਂ ਲਈ ਤਾਲਾਬੰਦੀ ਲਗਾਉਣ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ : ਡਾ. ਫਾਊਚੀ ਦੀ ਸਲਾਹ, ਕੋਰੋਨਾ ਦੇ ਭਿਆਨਕ ਮੰਜ਼ਰ ਦਰਮਿਆਨ ਭਾਰਤ ’ਚ ਲੱਗੇ ਕੁੱਝ ਹਫ਼ਤਿਆਂ ਲਈ 'ਤਾਲਾਬੰਦੀ'
ਹਰਭਜਨ ਸਿੰਘ ਨੇ ਟਵੀਟ ਕਰਦੇ ਹੋਏ ਕਿਹਾ, ‘ਅਮਰੀਕਾ ਅਤੇ ਦੂਜੇ ਦੇਸ਼ ਇਕੱਠੇ ਨਹੀਂ ਹੋ ਸਕਦੇ ਕੀ? ਜੋ ਚੀਨ ਤੋਂ ਮੁਸ਼ਕਲ ਸਵਾਲ ਪੁੱਛਣ। ਕਿਉਂ ਉਸ ਨੇ ਪੁਰੀ ਦੁਨੀਆ ਵਿਚ ਇਹ ਵਾਇਰਸ ਫੈਲਾ ਦਿੱਤਾ, ਹਰ ਜਗ੍ਹਾ ਹਾਲਤ ਖ਼ਰਾਬ ਕਰ ਦਿੱਤੀ ਅਤੇ ਸਾਨੂੰ ਤਾਂ ਚੀਨ ਵਿਚ ਹੋਰ ਮਾਮਲੇ ਸਾਹਮਣੇ ਆਉਣ ਦੀ ਖ਼ਬਰ ਵੀ ਨਹੀਂ ਮਿਲਦੀ।’ ਉਨ੍ਹਾਂ ਨੇ ਨਾਲ ਹੀ ਗੁੱਸੇ ਵਾਲੀ ਇਮੋਜੀ ਵੀ ਪੋਸਟ ਕੀਤੀ।
ਇਹ ਵੀ ਪੜ੍ਹੋ : ਭਾਰਤ ਤੋਂ ਆਸਟ੍ਰੇਲੀਆ ਪਰਤ ਰਹੇ ਲੋਕਾਂ ਲਈ ਵੱਡੀ ਖ਼ਬਰ, ਲੱਗ ਸਕਦੈ ਜੁਰਮਾਨਾ ਅਤੇ ਹੋ ਸਕਦੀ ਹੈ ਜੇਲ੍ਹ
ਦੱਸ ਦੇਈਏ ਕਿ ਫਾਊਚੀ ਨੇ ‘ਇੰਡੀਅਨ ਐਕਸਪ੍ਰੈਸ’ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਸੀ ਕਿ ਇਸ ਭਾਰਤ ਵਿਚ ਤਾਲਾਬੰਦੀ ਦੇ ਇਲਾਵਾ ਆਕਸੀਜਨ, ਦਵਾਈਆਂ ਅਤੇ ਪੀ.ਪੀ.ਈ. ਕਿੱਟ ਦੀ ਉਪਲੱਬਧਤਾ ਵਧਾਉਣਾ ਦੂਜੀ ਮਹੱਤਵਪੂਰਨ ਜ਼ਰੂਤ ਹੈ। ਉਨ੍ਹਾਂ ਨੇ ਨਾਲ ਹੀ ਕਿਹਾ ਕਿ 6 ਮਹੀਨੇ ਦੀ ਪਾਬੰਦੀ ਲਗਾਉਣ ਦੀ ਜ਼ਰੂਰਤ ਨਹੀਂ ਹੈ ਪਰ ਇੰਫੈਕਸ਼ਨ ਦੀ ਲੜੀ ਰੋਕਣ ਲਈ ਅਸਥਾਈ ਤਾਲਾਬੰਦੀ ਲਗਾਈ ਜਾ ਸਕਦੀ ਹੈ।
ਇਹ ਵੀ ਪੜ੍ਹੋ : ਕੋਰੋਨਾ ਫੈਲਣ ਤੋਂ ਰੋਕਣ ਲਈ ਓਂਟਾਰੀਓ ’ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਐਂਟਰੀ ਬੈਨ ਕਰੇਗਾ ਕੈਨੇਡਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।