ਟੈਸਟ ਸੀਰੀਜ਼ ''ਚ ਰੋਹਿਤ ਸ਼ਰਮਾ ਨੂੰ ਨਹੀਂ ਮਿਲਿਆ ਮੌਕਾ, ਹਰਭਜਨ ਨੇ ਉਠਾਏ ਸਵਾਲ

Monday, Oct 01, 2018 - 09:52 AM (IST)

ਟੈਸਟ ਸੀਰੀਜ਼ ''ਚ ਰੋਹਿਤ ਸ਼ਰਮਾ ਨੂੰ ਨਹੀਂ ਮਿਲਿਆ ਮੌਕਾ, ਹਰਭਜਨ ਨੇ ਉਠਾਏ ਸਵਾਲ

ਨਵੀਂ ਦਿੱਲੀ—ਵਨ ਡੇ ਕ੍ਰਿਕਟ 'ਚ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਟੈਸਟ ਮੈਚਾਂ 'ਚ ਰੋਹਿਤ ਸ਼ਰਮਾ ਨੂੰ ਮੌਕਾ ਨਾ ਮਿਲਣ ਦੀ ਵਜ੍ਹਾ ਨਾਲ ਉਨ੍ਹਾਂ ਦੇ ਫੈਨਜ਼ ਦੇ ਨਾਲ-ਨਾਲ ਹਰਭਜਨ ਸਿੰਘ ਨੂੰ ਵੀ ਸਮਝ ਨਹੀਂ ਆ ਰਹੀ ਹੈ। ਚੋਣਕਾਰਾਂ 'ਤੇ ਨਾਰਾਜ਼ਗੀ ਜਾਹਿਰ ਕਰਨ ਲਈ ਰੋਹਿਤ ਦੇ ਫੈਨਜ਼ ਤਾਂ ਪਹਿਲਾਂ ਤੋਂ ਹੀ ਸੋਸ਼ਲ ਮੀਡੀਆ ਦਾ ਸਹਾਰਾ ਲੈ ਰਹੇ ਸਨ, ਹੁਣ ਭੱਜੀ ਨੇ ਲੀ ਇਸ 'ਤੇ ਟਵੀਟ ਕੀਤਾ ਹੈ। ਦਰਅਸਲ, ਭਾਰਤ ਨੂੰ ਏਸ਼ੀਆ ਕੱਪ 2018 ਜਿੱਤਣ 'ਚ ਰੋਹਿਤ ਸ਼ਰਮਾ ਦੀ ਕਪਤਾਨੀ ਅਤੇ ਚੰਗੀ ਬੱਲੇਬਾਜ਼ੀ ਦਾ ਹੱਥ ਰਿਹਾ ਸੀ, ਫਿਰ ਵੀ ਉਨ੍ਹਾਂ ਨੇ ਵੈਸਟ ਇੰਡੀਜ਼ ਨਾਲ ਅਗਲੇ ਮਹੀਨੇ ਤੋਂ ਹੋਣਵਾਲੀ ਟੈਸਟ ਸੀਰੀਜ਼ 'ਚ ਮੌਕਾ ਨਹੀਂ ਦਿੱਤਾ ਗਿਆ, ਇਸ 'ਤੇ ਫੈਨਜ਼ ਅਤੇ ਭੱਜੀ ਨਾਰਾਜ਼ ਹਨ।

Image result for harbhajan singh

ਬੀ.ਸੀ.ਸੀ.ਆਈ ਦੇ ਫੈਸਲੇ 'ਤੇ ਹਰਭਜਨ ਸਿੰਘ ਨੇ ਟਵੀਟ ਕੀਤਾ,' ਵੈਸਟ ਇੰਡੀਜ਼ ਖਿਲਾਫ ਟੈਸਟ ਸੀਰੀਜ਼ ਦੀ ਟੀਮ 'ਚ ਰੋਹਿਤ ਸ਼ਰਮਾ ਦਾ ਨਾਮ ਨਹੀਂ. ਆਖਿਰ ਚੋਣਕਾਰ ਕੀ ਸੋਚ ਰਹੇ ਹਨ? ਕਿ ਕਿਸੇ ਨੂੰ ਅੰਦਾਜ਼ਾ ਹੈ? ਜੇਕਰ ਕਿਸੇ ਨੂੰ ਪਤਾ ਹੈ ਤਾਂ ਮੈਨੂੰ ਦੱਸਿਓ ਕਿਉਂ ਕਿ ਮੈਂ ਤਾਂ ਇਸ ਗੱਲ ਨੂੰ ਪਚਾ ਨਹੀਂ ਪਾ ਰਿਹਾ।' ਇਸਦੇ ਇਲਾਵਾ ਰੋਹਿਤ ਦੇ ਫੈਨਜ਼ ਲਗਾਤਾਰ ਚੋਣਕਾਰਤਾਵਾਂ ਦੀ ਆਲੋਚਨਾ ਕਰ ਰਹੇ ਹਨ। ਕੁਝ ਕ੍ਰਿਕਟ ਫੈਨਜ਼ ਚੇਤੇਸ਼ਵਰ ਪੁਜਾਰਾ ਅਤੇ ਕੇ.ਐੱਲ. ਰਾਹੁਲ ਦੇ ਸਿਲੈਕਸ਼ਨ 'ਤੇ ਵੀ ਸਵਾਲ ਉਠਾ ਰਹੇ ਹਨ।

 

ਦੱਸ ਦਈਏ ਕਿ ਵੈਸਟ ਇੰਡੀਜ਼ ਦੇ ਨਾਲ ਭਾਰਤ ਸਵਦੇਸ਼ 'ਚ 2 ਟੈਸਟ,5 ਵਨ ਡੇ ਅਤੇ 3 ਟੀ-20 ਮੈਚਾਂ ਦੀ ਸੀਰੀਜ਼ ਖੇਡੇਗਾ। ਟੈਸਟ ਸੀਰੀਜ਼ ਦਾ ਪਹਿਲਾਂ ਮੈਚ 4 ਤੋਂ 8 ਅਕਤੂਬਰ ਵਿਚਕਾਰ ਰਾਜਕੋਟ 'ਚ ਅਤੇ ਦੂਜਾ 12 ਤੋਂ 16 ਅਕਤੂਬਰ ਦੌਰਾਨ ਹੈਦਰਾਬਾਦ 'ਚ ਖੇਡਿਆ ਜਾਵੇਗਾ। ਟੈਸਟ ਸੀਰੀਜ਼ ਤੋਂ ਬਾਅਦ ਦੋਵੇਂ ਟੀਮਾਂ 21 ਅਕਤੂਬਰ 5 ਮੈਚਾਂ ਦੀ ਵਨ ਡੇ ਸੀਰੀਜ਼ ਖੇਡੇਗੀ। ਵਨ ਡੇ ਸੀਰੀਜ਼ ਦਾ ਪਹਿਲਾ ਮੈਚ 21 ਅਕਤੂਬਰ ਨੂੰ ਗੁਵਾਹਾਟੀ, ਦੂਜਾ 24 ਨੂੰ ਇੰਦੌਰ, ਤੀਜਾ 27 ਨੂੰ ਪੁਣੇ,29 ਨੂੰ ਮੁੰਬਈ ਅਤੇ 5ਵਾਂ ਇਕ ਨਵੰਬਰ ਨੂੰ ਤਿਰੁਵਨੰਤਪੁਰਮ 'ਚ ਹੋਵੇਗਾ।

-ਵੈਸਟ ਇੰਡੀਜ਼ ਖਿਲਾਫ ਭਾਰਤ ਦੀ ਟੈਸਟ ਟੀਮ
ਵਿਰਾਟ ਕੋਹਲੀ (ਕਪਤਾਨ) ਕੇ.ਐੱਲ.ਰਾਹੁਲ, ਪ੍ਰਿਥਵੀ ਸ਼ਾਅ, ਮਯੰਕ ਅਗਰਵਾਲ,ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਣੇ (ਉਪਕਪਤਾਨ), ਹਨੁਮਾ ਬਿਹਾਰੀ, ਰਿਸ਼ਭ ਪੰਤ (ਵਿਕਟਕੀਪਰ), ਰਵੀਚੰਦਰ ਅਸ਼ਵਿਨ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਉਮੇਸ਼ ਯਾਦਵ, ਮੁਹੰਮਦ ਸਿਰਾਜ਼ ਅਤੇ ਸ਼ਰਦੁਲ ਠਾਕੁਰ।


Related News