ਇੰਗਲੈਂਡ ਦੀ ਬੱਲੇਬਾਜ਼ੀ ਕਮਜ਼ੋਰ, ਭਾਰਤ ਜਿੱਤ ਸਕਦਾ ਹੈ ਸੀਰੀਜ਼: ਹਰਭਜਨ ਸਿੰਘ
Thursday, Aug 23, 2018 - 12:44 PM (IST)
ਨਵੀਂ ਦਿੱਲੀ— ਅਨੁਭਵੀ ਸਪਿਨਰ ਹਰਭਜਨ ਸਿੰਘ ਦਾ ਮੰਨਣਾ ਹੈ ਕਿ ਇੰਗਲੈਂਡ ਦੀ ਬੱਲੇਬਾਜ਼ੀ ਬਹੁਤ ਕਮਜ਼ੋਰ ਹੈ ਅਤੇ ਸਪਿਨ ਅਤੇ ਤੇਜ਼ ਗੇਂਦਬਾਜ਼ਾਂ ਦੋਵਾਂ ਦੇ ਸਾਹਮਣੇ ਕਮਜ਼ੋਰ ਪੈ ਰਹੀ ਹੈ। ਜਿਸ ਨਾਲ ਭਾਰਤ ਪੰਜ ਟੈਸਟ ਮੈਚਾਂ ਦੀ ਸੀਰੀਜ਼ ਜਿੱਤ ਸਕਦਾ ਹੈ। ਪਹਿਲੇ ਦੋ ਟੈਸਟ ਹਾਰਨ ਤੋਂ ਬਾਅਦ ਭਾਰਤ ਨੇ ਤੀਜੇ ਟੈਸਟ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 203 ਦੌੜਾਂ ਨਾਲ ਜਿੱਤ ਦਰਜ ਕਰਕੇ ਸੀਰੀਜ਼ 'ਚ ਵਾਪਸੀ ਕੀਤੀ।
-ਇੰਗਲੈਂਡ ਦੀ ਬੱਲੇਬਾਜ਼ੀ ਪੈ ਰਹੀ ਕਮਜ਼ੋਰ

ਹਰਭਜਨ ਨੇ ਕਿਹਾ,' ਇੰਗਲੈਂਡ ਦਾ ਬੱਲੇਬਾਜ਼ੀ ਕ੍ਰਮ ਸਮੱਸਿਆ ਨਾਲ ਘਿਰਿਆ ਹੋਇਆ ਹੈ। ਉਹ ਇਸ ਤਰ੍ਹਾਂ ਖੇਡ ਰਹੇ ਹਨ ਕਿ ਜਿਵੇਂ ਭਾਰਤ ਦੌਰੇ 'ਤੇ ਹੋਣ। ਅਜਿਹਾ ਲੱਗ ਹੀ ਨਹੀਂ ਰਿਹਾ ਕਿ ਉਹ ਆਪਣੇ ਦੇਸ਼ 'ਚ ਖੇਡ ਰਹੇ ਹਨ।' ਉਨ੍ਹਾਂ ਨੇ ਕਿਹਾ,' ਉਨ੍ਹਾਂ ਦੀ ਬੱਲੇਬਾਜ਼ੀ ਸਪਿਨ ਅਤੇ ਤੇਜ਼ ਹਮਲਾਵਰ ਦੋਵਾਂ ਦੇ ਸਾਹਮਣੇ ਕਮਜ਼ੋਰ ਪੈ ਰਹੀ ਹੈ। ਉਨ੍ਹਾਂ ਦੇ ਕੁਝ ਸਟਾਰ ਬੱਲੇਬਾਜ਼ਾਂ ਦਾ ਘਰੇਲੂ ਸਿਕਰਟ 'ਚ ਔਸਤ 30-35 ਦਾ ਰਿਕਾਰਡ ਰਿਹਾ ਹੈ।' ਉਨ੍ਹਾਂ ਨੇ ਕਿਹਾ,' ਭਾਰਤ 'ਚ ਤੁਹਾਨੂੰ ਚੋਣ ਦੇ ਲਈ ਨਾਵਾਂ 'ਤੇ ਵਿਚਾਰ ਕਰਨ ਲਈ 50 ਤੋਂ ਉਪਰ ਦੀ ਔਸਤ ਚਾਹੀਦੀ ਹੈ। ਉਨ੍ਹਾਂ ਕੋਲ ਵਨ ਡੇ 'ਚ ਗਹਿਰਾਈ ਹੈ ਪਰ ਟੈਸਟ 'ਚ ਨਹੀਂ।
-ਇੰਗਲੈਂਡ 'ਚ ਖੇਡਣਾ ਆਸਾਨ ਨਹੀਂ

ਹਰਭਜਨ ਦਾ ਮੰਨਣਾ ਹੈ ਕਿ ਭਾਰਤੀ ਟੀਮ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਨੇ ਕਿਹਾ,'ਇੰਗਲੈਂਡ 'ਚ ਖੇਡਣਾ ਆਸਾਨ ਨਹੀਂ ਹੁੰਦਾ. ਤੁਸੀ ਇਹ ਨਹੀਂ ਕਹਿ ਸਕਦੇ ਕਿ ਪਿਛਲੀਆਂ ਭਾਰਤੀ ਟੀਮਾਂ ਨੇ ਇਥੇ ਬਿਹਤਰ ਪ੍ਰਦਰਸ਼ਨ ਕੀਤਾ। ਅਸੀਂ 2007 ਤੋਂ ਇਲਾਵਾ ਇੰਗਲੈਂਡ 'ਚ ਆਖਰੀ ਵਾਰ ਸੀਰੀਜ਼ ਕਦੋਂ ਜਿੱਤੀ ਸੀ। ਅਸੀਂ ਬਹੁਤ ਜਲਦੀ ਆਲੋਚਨਾ ਕਰਨ ਲੱਗਦੇ ਹਾਂ।'
-ਇੰਗਲੈਂਡ 'ਚ ਮੈਚ ਦੇ ਹਾਲਾਤ ਹੁੰਦੇ ਹਨ ਅਲੱਗ

ਹਰਭਜਨ ਨੇ ਕਿਹਾ,' ਇੰਗਲੈਂਡ ਦੇ ਹਾਲਾਤ 'ਚ ਢੱਲਣ 'ਚ ਸਮਾਂ ਲੱਗਦਾ ਹੈ। ਕਿੰਨਾ ਵੀ ਅਭਿਆਸ ਕਰ ਲਓ, ਮੈਚ ਹਾਲਾਤ ਅਲੱਗ ਹੁੰਦੇ ਹਨ।' ਉਨ੍ਹਾਂ ਨੇ ਇਹ ਵੀ ਕਿਹਾ ਕਿ ਓਵਲ ਟੈਸਟ 'ਚ ਹਾਲਾਤ ਭਾਰਤ ਦੇ ਪੱਖ 'ਚ ਹੋਣਗੇ ਅਤੇ ਦੋ ਸਪਿਨਰਾਂ ਨੂੰ ਉਤਾਰਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ,' ਮੈਨੂੰ ਲੱਗਦਾ ਹੈ ਕਿ ਭਾਰਤ ਅਗਲਾ ਟੈਸਟ ਜਿੱਤ ਸਕਦਾ ਹੈ ਅਤੇ ਓਵਲ 'ਚ ਕੁਝ ਵੀ ਹੋ ਸਕਦਾ ਹੈ। ਓਵਲ ਦੀ ਵਿਕਟ ਭਾਰਤ ਵਰਗੀ ਹੈ ਜਿਸ 'ਤੇ ਦੋ ਸਪਿਨਰਾਂ ਨੂੰ ਉਤਾਰਿਆ ਜਾ ਸਕਦਾ ਹੈ। ਭਾਰਤ ਕੋਲ ਅਜਿਹੇ 'ਚ ਸੀਰੀਜ਼ ਜਿੱਤਣ ਦਾ ਸੁਨਿਹਰਾ ਮੌਕਾ ਹੈ।'
-38 ਟੈਸਟਾਂ 'ਚ 38 ਬਦਲਾਅ ਬਹੁਤ ਜ਼ਿਆਦਾ ਹੈ-ਹਰਭਜਨ

ਹਰਭਜਨ ਦਾ ਮੰਨਣਾ ਹੈ ਕਿ 38 ਟੈਸਟ ਮੈਚਾਂ 'ਚ 38 ਬਦਲਾਅ ਬਹੁਤ ਜ਼ਿਆਦਾ ਹਨ ਪਰ ਕੋਹਲੀ ਐਂਡ ਕੰਪਨੀ ਜੇਕਰ ਨਤੀਜੇ ਦੇ ਰਹੀ ਹੈ ਤਾਂ ਇਸ ਨਾਲ ਫਰਕ ਨਹੀਂ ਪੈਂਦਾ। ਭਾਰਤ ਨੇ ਕੋਹਲੀ ਦੀ ਕਪਤਾਨੀ 'ਚ 38 ਟੈਸਟਾਂ 'ਚ 38 ਅਲੱਗ ਅਲੱਗ ਸੰਯੋਜਨ ਦੇ ਨਾਲ ਖੇਡਿਆ ਹੈ। ਹਰਭਜਨ ਨੇ ਕਿਹਾ,' ਨਿਜੀ ਤੌਰ 'ਤੇ ਮੇਰਾ ਮੰਨਣਾ ਹੈ ਕਿ 38 ਟੈਸਟ ਮੈਚਾਂ 'ਚ 38 ਬਦਲਾਅ ਕੁਝ ਜ਼ਿਆਦਾ ਹਨ। ਪਰ ਹਰ ਕਪਤਾਨ ਅਲੱਗ ਹੁੰਦਾ ਹੈ ਅਤੇ ਹਰ ਟੀਮ ਦੀ ਜ਼ਰੂਰਤ ਅਲੱਗ ਹੁੰਦੀ ਹੈ। ਜ਼ਰੂਰਤ ਅਨੁਸਾਰ ਖਿਡਾਰੀ ਚੁਣੇ ਜਾਂਦੇ ਹਨ ਅਤੇ ਇਹ ਰਣਨੀਤੀ ਉਨ੍ਹਾਂ ਲਈ ਕਾਰਗਰ ਸਾਬਤ ਹੋ ਰਹੀ ਹੈ।
