ਜਲਦ ਵੱਡੇ ਪਰਦੇ ''ਚ ਨਜ਼ਰ ਆਉਣਗੇ ਹਰਭਜਨ ਸਿੰਘ, ਸ਼ੂਟਿੰਗ ਕੀਤੀ ਸ਼ੁਰੂ

Tuesday, Dec 17, 2019 - 03:44 PM (IST)

ਜਲਦ ਵੱਡੇ ਪਰਦੇ ''ਚ ਨਜ਼ਰ ਆਉਣਗੇ ਹਰਭਜਨ ਸਿੰਘ, ਸ਼ੂਟਿੰਗ ਕੀਤੀ ਸ਼ੁਰੂ

ਸਪੋਰਟਸ ਡੈਸਕ— ਭਾਰਤੀ ਕ੍ਰਿਕਟਰ ਇਰਫਾਨ ਪਠਾਨ ਦੇ ਬਾਅਦ ਹੁਣ ਉਨ੍ਹਾਂ ਦੇ ਸਾਬਕਾ ਸਾਥੀ ਹਰਭਜਨ ਸਿੰਘ ਵੀ ਤਮਿਲ ਫਿਲਮ 'ਚ ਡੈਬਿਊ ਕਰਨ ਜਾ ਰਹੇ ਹਨ। ਟਰਬਨੇਟਰ ਦੇ ਨਾਂ ਨਾਲ ਮਸ਼ਹੂਰ ਹਰਭਜਨ ਮਸ਼ਹੂਰ ਤਮਿਲ ਐਕਟਰ ਸੰਤਾਨਮ ਦੀ ਫਿਲਮ 'ਡਿਕਕਿਲੋਨਾ' 'ਚ ਕੰਮ ਕਰ ਰਹੇ ਹਨ, ਜਿਸ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ।

ਦਰਅਸਲ, ਕੇ. ਜੇ. ਆਰ. ਸਟੂਡੀਓ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕਰਨ ਦੇ ਨਾਲ ਲਿਖਿਆ, ਕਿੰਗ ਆਫ ਸਪਿਨ, ਤਮਿਲ ਦੇ ਪ੍ਰੇਮੀ, ਸਾਡੇ ਸੀ. ਐੱਸ. ਕੇ. ਦੇ ਸਿੰਘਮ @harbhajan_singh। ਇਸ ਤਸਵੀਰ 'ਚ ਹਰਭਜਨ ਸਿੰਘ ਦੇ ਨਾਲ ਹੋਰ ਵੀ 3 ਲੋਕ ਦਿਖਾਈ ਦੇ ਰਹੇ ਹਨ। ਦਰਅਸਲ ਕੇ. ਜੇ. ਆਰ. ਸਟੂਡੀਓ ਵੱਲੋਂ ਬਣੀ, ਕਾਰਤਿਕ ਯੋਗੀ ਵੱਲੋਂ ਨਿਰਦੇਸ਼ਤ ਫਿਲਮ ਅਪ੍ਰੈਲ 2020 ਨੂੰ ਸਕ੍ਰੀਨ 'ਤੇ ਹਿੱਟ ਹੋਣ ਲਈ ਤਿਆਰ ਹੈ। ਇਸ ਫਿਲਮ 'ਚ ਹਰਭਜਨ ਇਕ ਖਾਸ ਭੂਮਿਕਾ ਨਿਭਾ ਰਹੇ ਹਨ।

PunjabKesariਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਹਰਭਜਨ ਸਿੰਘ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਪੰਜਾਬੀ ਫਿਲਮ ਭਾਜੀ ਇਨ ਪ੍ਰਾਬਲਮ 'ਚ ਕੰਮ ਕੀਤਾ ਹੈ। ਇਸ ਫਿਲਮ 'ਚ ਹਰਭਜਨ ਨੇ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ ਅਤੇ ਰਾਗਿਨੀ ਖੰਨਾ ਦੇ ਨਾਲ ਕੰਮ ਕੀਤਾ ਹੈ। ਹਾਲਾਂਕਿ ਤਮਿਲ ਫਿਲਮ ਇੰਡਸਟ੍ਰੀ 'ਚ ਡਿਕੀਲੂਨਾ ਉਨ੍ਹਾਂ ਦੀ ਡੈਬਿਊ ਫਿਲਮ ਹੈ।

 


author

Tarsem Singh

Content Editor

Related News