ਹਰਭਜਨ ਦੀ ਪ੍ਰਧਾਨ ਮੰਤਰੀ ਨੂੰ ਅਪੀਲ- ਸਾਨੂੰ ਉੱਤਰ ਭਾਰਤ ਦੇ ਪ੍ਰਦੂਸ਼ਣ ਤੋਂ ਬਚਾਓ

Wednesday, Nov 06, 2019 - 12:10 AM (IST)

ਹਰਭਜਨ ਦੀ ਪ੍ਰਧਾਨ ਮੰਤਰੀ ਨੂੰ ਅਪੀਲ- ਸਾਨੂੰ ਉੱਤਰ ਭਾਰਤ ਦੇ ਪ੍ਰਦੂਸ਼ਣ ਤੋਂ ਬਚਾਓ

ਨਵੀਂ ਦਿੱਲੀ— ਭਾਰਤ ਦੇ ਸੀਨੀਅਰ ਕ੍ਰਿਕਟਰ ਹਰਭਜਨ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਦਿੱਲੀ, ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਉੱਤਰ ਭਾਰਤ 'ਚ ਹਵਾ ਪ੍ਰਦੂਸ਼ਣ ਘੱਟ ਕਰਨ ਦੇ ਲਈ ਕੋਈ ਸਖਤ ਤਰੀਕਾ ਲੱਭਣ ਦੀ ਅਪੀਲ ਕੀਤੀ ਹੈ। ਹਾਲ 'ਚ ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) 'ਚ ਏਅਰ ਕੁਆਲਟੀ ਇੰਡੈਕਸ ਬਹੁਤ ਖਤਰਨਾਕ ਸਥਿਤੀ 'ਚ ਪਹੁੰਚ ਗਿਆ ਸੀ ਤੇ ਕੁਝ ਸਥਾਨਾਂ 'ਚੇ ਇਹ 999 ਤਕ ਪਹੁੰਚ ਗਿਆ ਜੋ ਕਿ ਆਮ ਆਦਮੀ ਦੀ ਸਿਹਤ ਦੇ ਲਈ ਬਹੁਤ ਖਤਰਨਾਕ ਹੈ। ਦਿੱਲੀ ਤੇ ਰਾਸ਼ਟਰੀ ਰਾਜਧਾਨੀ ਖੇਤਰ 'ਚ ਪਬਲਿਕ ਹੈਲਥ ਨੂੰ ਲੈ ਕੇ ਐਮਰਜੈਂਸੀ ਸਥਿਤੀ ਐਲਾਨ ਕਰ ਦਿੱਤੀ ਗਈ ਤੇ ਸਕੂਲ ਮੰਗਲਵਾਰ ਤਕ ਬੰਦ ਕਰ ਦਿੱਤੇ ਗਏ।


ਹਰਭਜਨ ਨੇ ਟਵਿਟਰ 'ਤੇ ਇਕ ਵੀਡੀਓ ਸ਼ੇਅਰ ਕਰਕੇ ਇਹ ਅਪੀਲ ਕੀਤੀ ਹੈ। ਉਸ ਨੇ ਕਿਹਾ ਕਿ ਮੈਂ ਉਤਰ ਭਾਰਤ 'ਚ ਪ੍ਰਦੂਸ਼ਣ ਦੇ ਵਾਰੇ 'ਚ ਗੱਲ ਕਰਨਾ ਚਾਹੁੰਦਾ ਹਾਂ। ਅਸੀਂ ਸਾਰੇ ਇਸ ਦਾ ਕਾਰਨ ਹਾਂ ਤੇ ਮੈਂ ਵੀ ਇਸ 'ਚ ਸ਼ਾਮਲ ਹਾਂ। ਅਸੀਂ ਜੋ ਗੱਡੀਆਂ ਚਲਾਉਂਦੇ ਹਾਂ ਉਸ ਨਾਲ ਵਾਤਾਵਰਣ ਪ੍ਰਦੂਸ਼ਣ ਹੁੰਦਾ ਹੈ। ਇਸ ਦੇ ਇਲਾਵਾ ਕੁਝ ਸਾਲਾ ਤੋਂ ਸਾਨੂੰ ਪਤਾ ਚੱਲਿਆ ਹੈ ਕਿ ਪਰਾਲੀ ਸਾੜਨ ਨਾਲ ਹਵਾ ਬਹੁਤ ਦੂਸ਼ਿਤ ਹੋ ਜਾਂਦੀ ਹੈ। ਉਸ ਨੇ ਅੱਗੇ ਕਿਹਾ ਕਿ ਹਰ ਬੱਚਾ ਜਾਂ ਉਸ ਜਗ੍ਹਾ 'ਤੇ ਰਹਿਣ ਵਾਲੇ ਲੋਕਾਂ ਦੇ ਲਈ ਖਤਰਨਾਕ ਹੈ। ਇਸ ਤਰ੍ਹਾ ਦਾ ਵੀ ਪਤਾ ਲੱਗਿਆ ਕਿ ਜੇਕਰ ਹਾਲਾਤ ਇਸੇ ਤਰ੍ਹਾਂ ਰਹਿਣਗੇ ਤਾਂ ਉਮਰ 7 ਤੋਂ 10 ਸਾਲ ਘੱਟ ਹੋ ਜਾਵੇਗੀ। ਸਾਨੂੰ ਇਸ 'ਤੇ ਕਾਰਵਾਈ ਕਰਨੀ ਹੋਵੇਗੀ। ਹਰਭਜਨ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਾ ਹਾਂ। ਮੈਂ ਦਿੱਲੀ, ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਅਪੀਲ ਹੈ ਕਿ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ।


author

Gurdeep Singh

Content Editor

Related News