ਹੈਪੀ ਬਰਥਡੇ ਵਿਰਾਟ : ਆਖਰ ਪੰਡਯਾ ਨੇ ਲੈ ਹੀ ਲਿਆ ਬਦਲਾ, ਕੋਹਲੀ ਨੂੰ ਲਬੇੜ ਦਿੱਤਾ ਕੇਕ ਨਾਲ

Sunday, Nov 05, 2017 - 11:37 AM (IST)

ਰਾਜਕੋਟ (ਬਿਊਰੋ)— ਭਾਰਤੀ ਕ੍ਰਿਕਟ ਟੀਮ ਦੇ ਕਪ‍ਤਾਨ ਅਤੇ ਵਰਤਮਾਨ ਕ੍ਰਿਕਟ ਦੇ ਸਰਵਸ੍ਰੇਸ਼‍ਠ ਬੱ‍ਲੇਬਾਜ਼ਾਂ ਵਿੱਚੋਂ ਇਕ ਵਿਰਾਟ ਕੋਹਲੀ ਨੇ 5 ਨਵੰਬਰ, 2017 ਨੂੰ ਆਪਣਾ 29ਵਾਂ ਜਨ‍ਮ ਦਿਨ ਮਨਾਇਆ। ਨਿ‍ਯੂਜ਼ੀਲੈਂਡ ਖਿਲਾਫ ਦੂਜੇ ਟੀ20 ਵਿਚ ਹਾਰ ਦੇ ਬਾਅਦ ਵਿਰਾਟ ਕੋਹਲੀ ਨੇ ਕੇਕ ਕੱਟਿਆ। ਇਸਦੇ ਬਾਅਦ ਮੌਕਾ ਆਇਆ ਹਾਰਦਿਕ ਪੰਡਯਾ ਦੇ 'ਬਦਲੇ' ਦਾ। 17 ਅਕ‍ਤੂਬਰ ਨੂੰ ਪੰਡਯਾ ਦਾ ਜਨ‍ਮਦਿਨ ਸੀ ਅਤੇ ਤਦ ਉਨ੍ਹਾਂ ਨੇ ਕੇਕ ਨਾਲ ਲਬੇੜ ਦਿੱਤਾ ਗਿਆ ਸੀ। ਤਦ ਪੰਡਯਾ ਨੇ ਕਿਹਾ ਸੀ ਸਾਲ ਵਿਚ ਸਭ ਦਾ ਜਨ‍ਮਦਿਨ ਇਕ ਵਾਰ ਆਉਂਦਾ ਹੈ, ਬਦਲਾ ਜ਼ਰਾ 'ਮਿੱਠਾ' ਹੋਵੇਗਾ।

ਪੰਡਯਾ ਨੇ ਲਿਆ ਬਦਲਾ
ਹੁਣ ਪੰਡਯਾ ਨੇ ਕੋਹਲੀ ਨੂੰ ਉਨ੍ਹਾਂ ਦੇ ਬਰਥਡੇ ਉੱਤੇ ਕੇਕ ਨਾਲ ਢੱਕ ਦਿੱਤਾ ਅਤੇ ਸੋਸ਼ਲ ਮੀਡੀਆ ਉੱਤੇ ਤਸਵੀਰ ਪਾ ਕੇ ਕਿਹਾ, ''ਬਦਲਾ ਨੰਬਰ 1! ਜਨ‍ਮਦਿਨ ਮੁਬਾਰਕ ਹੋਵੇ ਕਪ‍ਤਾਨ ਕੋਹਲੀ।' ਕੋਹਲੀ ਨੇ ਵੀ ਵਧਾਈਆਂ ਉੱਤੇ ਧੰਨ‍ਵਾਦ ਦਿੰਦੇ ਹੋਏ ਜਨ‍ਮਦਿਨ ਦੀ ਪਾਰਟੀ ਦੀਆਂ ਤਸ‍ਵੀਰਾਂ ਅਪਲੋਡ ਕੀਤੀਆਂ। ਸ਼ਾਨਦਾਰ ਫ਼ਾਰਮ ਵਿਚ ਚਲ ਰਹੇ ਵਿਰਾਟ ਕੋਹਲੀ ਨੇ ਦੂਜੇ ਟੀ20 ਵਿਚ ਕਿਸੇ ਭਾਰਤੀ ਕ੍ਰਿਕਟਰ ਵਲੋਂ ਪਹਿਲੀ ਵਾਰ ਇਸ ਫਾਰਮੈਟ ਵਿਚ 7,000 ਦੌੜਾਂ ਪੂਰੀਆਂ ਕਰਨ ਦਾ ਰਿਕਾਰਡ ਬਣਾਇਆ।

ਭਾਰਤ ਨੇ ਦਿੱਲੀ ਵਿਚ ਖੇਡੇ ਗਏ ਪਹਿਲੇ ਮੈਚ ਵਿਚ ਨਿਊਜ਼ੀਲੈਂਡ ਨੂੰ 53 ਦੌੜਾਂ ਨਾਲ ਮਾਤ ਦਿੰਦੇ ਹੋਏ 1-0 ਦੀ ਲੀਡ ਲੈ ਲਈ ਸੀ। ਕਪਤਾਨ ਵਿਰਾਟ ਕੋਹਲੀ ਨੇ 42 ਗੇਂਦਾਂ ਵਿਚ ਅੱਠ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ ਬਣਾਈਆਂ 65 ਦੌੜਾਂ ਅਤੇ ਮਹਿੰਦਰ ਸਿੰਘ ਧੋਨੀ ਨਾਲ ਪੰਜਵੇਂ ਵਿਕਟ ਲਈ ਕੀਤੀ ਗਈ 56 ਦੌੜਾਂ ਦੀ ਸਾਂਝੇਦਾਰੀ ਦੇ ਬਲਬੂਤੇ ਟੀਮ ਨੂੰ ਜਿੱਤ ਦਿਵਾਉਣ ਦੀ ਕੋਸ਼ਿਸ਼ ਤਾਂ ਕੀਤੀ, ਪਰ ਮੁਨਰੋ ਦੀ ਸੈਂਕੜੀਏ ਪਾਰੀ ਨਾਲ ਬਣਿਆ ਵਿਸ਼ਾਲ ਸਕੋਰ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੀ ਰਿਹਾ।


Related News