ਹੈਪੀ ਬਰਥ ਡੇ ਪੋਲਾਰਡ : ਇਸ ਬੱਲੇਬਾਜ਼ ਤੋਂ ਡਰਦੇ ਹਨ ਦੁਨੀਆ ਦੇ ਗੇਂਦਬਾਜ਼
Tuesday, May 12, 2020 - 10:57 PM (IST)

ਨਵੀਂ ਦਿੱਲੀ— ਆਪਣੇ ਡੈਬਿਊ ਫਸਟ ਕਲਾਸ ਮੈਚ 'ਚ ਉਨ੍ਹਾਂ ਨੇ ਸੈਂਕੜਾ ਲਗਾਇਆ। ਟੀ-20 ਕ੍ਰਿਕਟ 'ਚ ਉਸਦੀ ਧਮਾਕੇਦਾਰ ਬੱਲੇਬਾਜ਼ੀ ਵਿਰੋਧੀ ਖੇਮੇ 'ਚ ਹਲਚਲ ਪੈਦ ਕਰਦੀ ਹੈ। ਉਸਦੀ ਫੀਲਡਿੰਗ ਲਾਜਵਾਬ ਹੈ। ਆਪਣੇ ਪਹਿਲੇ ਹੀ ਸੈਂਕੜੇ 'ਚ ਉਸ ਨੇ 11 ਚੌਕੇ ਤੇ 7 ਛੱਕੇ ਲਗਾਏ ਸਨ। ਇਹ ਗੱਲ ਹੋ ਰਹੀ ਹੈ ਕਿਰੋਨ ਪੋਲਾਰਡ ਦੀ। ਅੱਜ ਇਸ ਕੈਰੇਬੀਆਈ ਆਲਰਾਊਂਡਰ ਦਾ ਜਨਮਦਿਨ ਹੈ। ਉਨ੍ਹਾਂ ਦਾ ਜਨਮ 12 ਮਈ 1987 ਨੂੰ ਹੋਇਆ ਸੀ। ਪੋਲਾਰਡ ਨੇ ਸਾਲ 2007 ਵਿਸ਼ਵ ਕੱਪ 'ਚ ਆਪਣਾ ਵਨ ਡੇ ਇੰਟਰਨੈਸ਼ਨਲ ਡੈਬਿਊ ਕੀਤਾ। ਇਸ ਤੋਂ ਬਾਅਦ ਆਈ. ਪੀ. ਐੱਲ. 'ਚ ਮੁੰਬਈ ਇੰਡੀਅਨਸ ਨੇ ਉਸ ਨੂੰ 7 ਲੱਖ 50 ਹਜ਼ਾਰ ਯੂ. ਐੱਸ. ਏ. ਡਾਲਰ 'ਚ ਖਰੀਦਿਆ।
ਪੋਲਾਰਡ ਨੇ ਦੁਨੀਆ 'ਚ ਟੀ-20 ਲੀਗ ਖੇਡਣ ਦੇ ਮਕਸਦ ਨਾਲ ਵੈਸਟਇੰਡੀਜ਼ ਦਾ ਕੇਂਦਰੀ ਇਕਰਾਰਨਾਮਾ ਠੁਕਰਾ ਦਿੱਤਾ ਸੀ। ਉਹ ਪੂਰੀ ਦੁਨੀਆ 'ਚ ਟੀ-20 ਲੀਗ ਖੇਡਦੇ ਹਨ। ਹਾਲ ਹੀ 'ਚ ਉਸ ਨੂੰ ਇਕ ਵਾਰ ਫਿਰ ਕੈਰੇਬੀਆਈ ਟੀਮ 'ਚ ਸ਼ਾਮਲ ਕੀਤਾ ਗਿਆ ਹੈ ਤੇ ਉਸ ਨੂੰ ਵੈਸਟਇੰਡੀਜ਼ ਦੀ ਟੀ-20 ਟੀਮ ਦੀ ਕਮਾਨ ਸੌਂਪੀ ਗਈ। ਪੋਲਾਰਡ 2012 'ਚ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਵੈਸਟਇੰਡੀਜ਼ ਟੀਮ ਦਾ ਹਿੱਸਾ ਸੀ ਪਰ 2016 ਦੀ ਟੀਮ ਦਾ ਨਹੀਂ। ਪਿਛਲੇ ਸਾਲ ਅੱਜ ਹੀ ਦੇ ਦਿਨ ਉਸਦੇ ਜਨਮਦਿਨ ਦੇ ਮੌਕੇ 'ਤੇ ਮੁੰਬਈ ਇੰਡੀਅਨਸ ਨੇ ਆਈ. ਪੀ. ਐੱਲ. ਦੀ ਟਰਾਫੀ ਜਿੱਤੀ ਸੀ।