B'Day Spcl : ਜਦੋਂ ਗੌਤਮ ਗੰਭੀਰ ਨੇ ਖੇਡੀ ਯਾਦਗਾਰੀ ਪਾਰੀ, 13 ਘੰਟੇ ਕ੍ਰੀਜ਼ 'ਤੇ ਡਟੇ ਰਹੇ

10/14/2019 2:04:52 PM

ਸਪੋਰਟਸ ਡੈਸਕ— ਟੀਮ ਇੰਡੀਆ ਦੇ ਓਪਨਿੰਗ ਬੱਲੇਬਾਜ਼ ਗੌਤਮ ਗੰਭੀਰ ਦਾ ਅੱਜ ਜਨਮ ਦਿਨ ਹੈ ਅਤੇ ਉਹ 38 ਸਾਲ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ 14 ਅਕਤੂਬਰ 1981 ਨੂੰ ਦਿੱਲੀ 'ਚ ਹੋਇਆ ਸੀ। ਗੰਭੀਰ ਦੇ ਨਾਂ ਕਈ ਅਜਿਹੇ ਰਿਕਾਰਡ ਦਰਜ ਹਨ, ਜੋ ਕਿ ਅੱਜ ਤਕ ਕੋਈ ਵੀ ਖਿਡਾਰੀ ਨਹੀਂ ਤੋੜ ਸਕਿਆ ਹੈ। ਆਓ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ 'ਤੇ ਜਾਣਦੇ ਹਾਂ ਉਨ੍ਹਾਂ ਨਾਲ ਸਬੰਧਤ ਕਈ ਦਿਲਚਸਪ ਗੱਲਾਂ, ਜੋ ਬਹੁਤ ਘੱਟ ਲੋਕ ਜਾਣਦੇ ਹਨ। ਭਾਰਤੀ ਕ੍ਰਿਕਟ ਦੇ ਇਤਿਹਾਸ ਦਾ ਸਫਰ ਸਾਲ 2008 ਤੋਂ ਲੈ ਕੇ 2011 ਤਕ ਇਸ ਬੱਲੇਬਾਜ਼ ਦੇ ਬਿਨਾ ਪੂਰਾ ਨਹੀਂ ਹੋ ਸਕਦਾ ਹੈ।

ਨੇਪੀਅਰ 'ਚ 13 ਘੰਟੇ ਕ੍ਰੀਜ਼ 'ਤੇ ਰਹੇ
PunjabKesari
ਗੌਤਮ ਗੰਭੀਰ ਦਾ ਸਹਿਵਾਗ ਦਾ ਸਲਾਮੀ ਜੋੜੀਦਾਰ ਬਣਨਾ ਹਮੇਸ਼ਾ ਯਾਦ ਰੱਖਿਆ ਜਾਵੇਗਾ ਅਤੇ 2009 ਦਾ ਆਈ. ਸੀ. ਸੀ. ਦਾ ਸਾਲ ਦਾ ਸਰਵਸ੍ਰੇਸ਼ਠ ਟੈਸਟ ਬੱਲੇਬਾਜ਼ ਬਣਨਾ ਉਨ੍ਹਾਂ ਦੀ ਬੇਹੱਦ ਖ਼ਾਸ ਉਪਲਬਧੀ ਸੀ। ਉਹ ਵਿਸ਼ਵ ਕੱਪ ਦੇ ਦੋ ਫਾਈਨਲ (2007 'ਚ ਟੀ-20 ਅਤੇ 2011 'ਚ ਵਨ-ਡੇ ਵਿਸ਼ਵ ਕੱਪ) 'ਚ ਸਭ ਤੋਂ ਜ਼ਿਆਦਾ ਸਕੋਰ ਬਣਾਉਣ ਵਾਲੇ ਕ੍ਰਿਕਟਰ ਸਨ। ਨਿਊਜ਼ੀਲੈਂਡ ਖਿਲਾਫ ਨੇਪੀਅਰ 'ਚ 13 ਘੰਟੇ ਕ੍ਰੀਜ਼ 'ਤੇ ਬਿਤਾਉਣ ਦੇ ਬਾਅਦ ਖੇਡੀ ਗਈ 136 ਦੌੜਾਂ ਦੀ ਪਾਰੀ ਟੈਸਟ ਕ੍ਰਿਕਟ 'ਚ ਹਮੇਸ਼ਾ ਯਾਦ ਰੱਖੀ ਜਾਵੇਗੀ।

ਬੀ. ਜੇ. ਪੀ. ਦਾ ਸੰਸਦ ਮੈਂਬਰ ਬਣਨਾ
PunjabKesari
ਗੰਭੀਰ ਸਿਆਸੀ ਟਿੱਪਣੀਆਂ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਟਿੱਪਣੀਆਂ ਕਾਫੀ ਸੁਰਖ਼ੀਆਂ 'ਚ ਰਹਿੰਦੀਆਂ ਸਨ। ਮੌਜੂਦਾ ਸਮੇਂ 'ਚ ਗੌਤਮ ਗੰਭੀਰ ਬੀ. ਜੇ. ਪੀ. ਦੇ ਸੰਸਦ ਮੈਂਬਰ ਹਨ।

ਗੰਭੀਰ ਦਾ ਕਰੀਅਰ
PunjabKesari
ਗੰਭੀਰ ਨੇ ਸਾਲ 2003 'ਚ ਬੰਗਲਾਦੇਸ਼ ਖਿਲਾਫ ਮੈਚ ਖੇਡਦੇ ਹੋਏ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਗੰਭੀਰ ਨੇ ਭਾਰਤ ਵੱਲੋਂ ਆਪਣਾ ਆਖ਼ਰੀ ਕੌਮਾਂਤਰੀ ਮੈਚ 2016 'ਚ ਇੰਗਲੈਂਡ ਦੇ ਖਿਲਾਫ ਰਾਜਕੋਟ 'ਚ ਖੇਡਿਆ ਸੀ। ਉਨ੍ਹਾਂ ਨੇ ਕੌਮਾਂਤਰੀ ਕਰੀਅਰ 'ਚ 58 ਟੈਸਟ ਮੈਚਾਂ 'ਚ ਭਾਰਤੀ ਟੀਮ ਦੀ ਨੁਮਾਇੰਦਗੀ ਕੀਤੀ ਸੀ ਅਤੇ 41.95 ਦੀ ਔਸਤ ਨਾਲ 4154 ਦੌੜਾਂ ਬਣਾਈਆਂ, ਜਿਸ 'ਚ 9 ਸੈਂਕੜੇ ਸ਼ਾਮਲ ਹਨ। ਗੰਭੀਰ ਨੇ 147 ਵਨ-ਡੇ ਕੌਮਾਂਤਰੀ ਮੈਚਾਂ 'ਚ 39.68 ਦੀ ਔਸਤ ਨਾਲ 5238 ਦੌੜਾਂ ਬਣਾਈਆਂ।

ਉਨ੍ਹਾਂ ਦੀ 2011 ਵਰਲਡ ਕੱਪ ਫਾਈਨਲ ਦੀ 97 ਦੌੜਾਂ ਦੀ ਯਾਦਗਾਰੀ ਪਾਰੀ ਹੈ, ਜਿਸ ਦੀ ਬਦੌਲਤ ਭਾਰਤ ਨੇ ਦੂਜੀ ਵਾਰ ਵਰਲਡ ਕੱਪ 'ਤੇ ਕਬਜ਼ਾ ਕੀਤਾ ਸੀ। ਵਨ-ਡੇ 'ਚ ਉਨ੍ਹਾਂ ਨੇ 11 ਸੈਂਕੜੇ ਵਾਲੀ ਪਾਰੀਆਂ ਖੇਡੀਆਂ। ਗੰਭੀਰ ਨੇ ਟੀ-20 ਕੌਮਾਂਤਰੀ ਮੈਚਾਂ 'ਚ ਵੀ ਆਪਣੀ ਛਾਪ ਛੱਡੀ। ਉਨ੍ਹਾਂ ਨੇ 37 ਮੈਚਾਂ 'ਚ 7 ਅਰਧ ਸੈਂਕੜਿਆਂ ਦੀ ਮਦਦ ਨਾਲ 932 ਦੌੜਾਂ ਬਣਾਈਆਂ, ਜਿਸ 'ਚ ਉਨ੍ਹਾਂ ਦਾ ਔਸਤ 27.41 ਦੀ ਰਿਹਾ।


Tarsem Singh

Content Editor

Related News