B''Day Spcl: ਜਿੱਤ ਦੀ ਗਾਰੰਟੀ ਸਨ ਗਿਲਕ੍ਰਿਸਟ ਦੇ ਸੈਂਕੜੇ, ਦੇਖੋ ਇਹ ਹੈਰਾਨ ਕਰਨ ਵਾਲੇ ਅੰਕੜੇ

11/14/2019 12:15:09 PM

ਸਪੋਰਟਸ ਡੈਸਕ : ਅੱਜ ਆਸਟਰੇਲੀਆਈ ਕ੍ਰਿਕਟ ਟੀਮ ਦੇ ਸਾਬਕਾ ਧਾਕੜ ਖਿਡਾਰੀ ਐਡਮ ਗਿਲਕ੍ਰਿਸਟ ਆਪਣਾ 48ਵਾਂ ਜਨਮਦਿਨ ਮਨਾ ਰਹੇ ਹਨ। ਐਡਮ ਗਿਲਕ੍ਰਿਸਟ ਦਾ ਜਨਮ ਅੱਜ ਹੀ ਦੇ ਦਿਨ 14 ਨਵੰਬਰ 1971 ਨੂੰ ਬੇਲੀਨਗੇਨ, ਨਿਊ ਸਾਊਥ ਵੇਲਸ ਵਿਖੇ ਹੋਇਆ ਸੀ। ਗਿਲਕ੍ਰਿਸਟ ਆਸਟਰੇਲੀਆ ਕ੍ਰਿਕਟ ਟੀਮ ਵਿਚ ਬਤੌਰ ਵਿਕਟਕੀਪਰ ਬੱਲੇਬਾਜ਼ ਦੇ ਤੌਰ 'ਤੇ ਖੇਡਿਆ ਕਰਦੇ ਸੀ ਅਤੇ ਵਰਲਡ ਕ੍ਰਿਕਟ ਵਿਚ ਉਸ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ।

ਜਿੱਤ ਦੀ ਗਾਰੰਟੀ ਸਨ ਗਿਲੀ ਦੇ ਸੈਂਕੜੇ
PunjabKesari

ਆਪਣੀ ਜਨਰੇਸ਼ਨ ਦੇ ਖਿਡਾਰੀਆਂ ਵਿਚ ਉਸ ਤੋਂ ਚੰਗੇ ਅੰਕੜੇ ਸ਼ਾਇਦ ਹੀ ਕਿਸੇ ਕ੍ਰਿਕਟਰ ਦੇ ਹੋ ਸਕਦੇ ਹਨ। 1996-2008 ਦੌਰਾਨ ਇਸ ਵਿਕਟਕੀਪਰ ਬੱਲੇਬਾਜ਼ ਨੇ ਆਸਟਰੇਲੀਆਈ ਟੀਮ ਵਿਚ ਤਹਿਲਕਾ ਮਚਾਇਆ ਸੀ। ਵਨ ਡੇ ਕ੍ਰਿਕਟ ਦੀ ਗੱਲ ਕਰੀਏ ਤਾਂ ਉਸ ਦੇ ਸੈਂਕੜੇ ਟੀਮ ਦੀ ਜਿੱਤ ਹੁੰਦੇ ਸੀ। ਮਤਲਬ ਉਸ ਨੇ ਜਦੋਂ ਵੀ ਸੈਂਕੜਾ ਲਗਾਇਆ ਆਸਟਰੇਲੀਆਈ ਟੀਮ ਨੇ ਜਿੱਤ ਹਾਸਲ ਕੀਤੀ ਸੀ। ਇਕ ਜਾਂ 2 ਵਾਰ ਨਹੀਂ ਸਗੋਂ 16 ਵਾਰ ਅਜਿਹਾ ਹੋਇਆ ਜਦੋਂ ਗਿਲਕ੍ਰਿਸਟ ਨੇ ਸੈਂਕੜਾ ਲਗਾਇਆ ਅਤੇ ਆਸਟਰੇਲੀਆਈ ਟੀਮ ਨੇ ਜਿੱਤ ਹਾਸਲ ਕੀਤੀ।

ਛੱਕਿਆਂ ਦੀ ਸੈਂਕੜਾ ਪੂਰਾ ਕਰਨ ਵਾਲੇ ਪਹਿਲੇ ਕ੍ਰਿਕਟਰ
PunjabKesari

ਛੱਕਿਆਂ ਦੀ ਗੱਲ ਕਰੀਏ ਤਾਂ ਟੈਸਟ ਕ੍ਰਿਕਟ ਵਿਚ ਸਭ ਤੋਂ ਪਹਿਲਾਂ ਛੱਕਿਆਂ ਦਾ ਸੈਂਕੜਾ ਬਣਾਉਣ ਦਾ ਰਿਕਾਰਡ ਕ੍ਰਿਸ ਗੇਲ ਵਰਗੇ ਧਾਕੜ ਬੱਲੇਬਾਜ਼ਾਂ ਦੇ ਨਾਂ ਨਹੀਂ ਸਗੋਂ ਗਿਲਕ੍ਰਿਸਟ ਦੇ ਨਾਂ ਹੈ। ਗਿਲਕ੍ਰਿਸਟ ਨੇ ਟੈਸਟ ਕ੍ਰਿਕਟ ਵਿਚ ਸਭ ਤੋਂ ਪਹਿਲਾਂ ਛੱਕਿਆਂ ਦਾ ਸੈਂਕੜਾ ਪੂਰਾ ਕੀਤਾ ਸੀ। ਗਿਲਕ੍ਰਿਸਟ ਤੋਂ ਇਲਾਵਾ ਇਕਲੌਤੇ ਕ੍ਰਿਕਟਰ ਬ੍ਰੈਂਡਨ ਮੈਕੁਲਮ ਰਹੇ ਜਿਸ ਨੇ ਸਭ ਤੋਂ ਵੱਧ 107 ਛੱਕੇ ਲਗਾਏ ਹਨ। ਗੇਲ ਦੀ ਗੱਲ ਕਰੀਏ ਤਾਂ ਉਸ ਦੇ ਨਾਂ ਟੈਸਟ ਕ੍ਰਿਕਟ ਵਿਚ 98 ਛੱਕੇ ਹਨ।

ਗਿਲੀ ਫੈਕਟ
ਗਿਲਕ੍ਰਿਸਟ ਨੇ ਟੈਸਟ ਵਿਚ 57 ਗੇਂਦਾਂ ਵਿਚ ਸੈਂਕੜਾ ਪੂਰਾ ਕੀਤਾ ਸੀ। ਤੇਜ਼ ਸੈਂਕੜਾ ਪੂਰਾ ਕਰਨ ਦੇ ਮਾਮਲੇ ਵਿਚ ਮੈਕੁਲਮ (54 ਗੇਂਦਾਂ), ਵਿਵ ਰਿਚਰਡ ਅਤੇ ਇਜ਼ਮਾਮ ਉਲ ਹੱਕ (56 ਗੇਂਦਾਂ) ਹੀ ਉਸ ਤੋਂ ਅੱਗੇ ਹੈ।
ਗਿਲਕ੍ਰਿਸਟ 96 ਟੈਸਟ ਮੈਚਾਂ ਦੇ ਕਰੀਅਰ ਵਿਚ ਕਦੇ ਵੀ ਟੀਮ 'ਚੋਂ ਬਾਹਰ ਨਹੀਂ ਰਹੇ। ਉਹ ਲਗਾਤਾਰ ਖੇਡੇ ਅਤੇ ਗਿਲੀ ਦੇ ਰਹਿੰਦਿਆਂ ਆਸਟਰੇਲੀਅਨ ਟੀਮ ਨੇ 96 ਟੈਸਟ ਮੈਚਾਂ ਵਿਚੋਂ 73 ਮੈਚ ਜਿੱਤੇ।
ਗਿਲਕ੍ਰਿਸਟ ਨੇ 3 ਵਰਲਡ ਕੱਪ ਫਾਈਨਲ ਖੇਡੇ ਅਤੇ ਉਸ ਦੀ ਸ਼ਾਨਦਾਰ ਬੱਲੇਬਾਜ਼ੀ ਦੇ ਦਮ 'ਤੇ ਆਸਟਰੇਲੀਅਨ ਟੀਮ ਨੇ ਤਿਨੋ ਖਿਤਾਬ ਆਪਣੇ ਨਾਂ ਕੀਤੇ।

1999 ਵਰਲਡ ਕੱਪ ਫਾਈਨਲ- 54 ਦੌੜਾਂ (36 ਗੇਂਦਾਂ)
2003 ਵਰਲਡ ਕੱਪ ਫਾਈਨਲ- 57 ਦੌੜਾਂ (48 ਗੇਂਦਾਂ)
2007 ਵਰਲਡ ਕੱਪ ਫਾਈਨਲ- 149 ਦੌੜਾਂ (104 ਗੇਂਦਾਂ)

ਕ੍ਰਿਕਟ ਕਰੀਅਰ
ਗਿਲਕ੍ਰਿਸਟ ਨੇ 96 ਟੈਸਟ ਮੈਚਾਂ ਵਿਚ 47.60 ਦੀ ਔਸਤ ਨਾਲ 5570 ਦੌੜਾਂ ਬਣਾਈਆਂ, ਜਿਸ ਵਿਚ ਉਸ ਨੇ 17 ਸੈਂਕੜੇ ਅਤੇ 26 ਅਰਧ ਸੈਂਕੜੇ ਲਗਾਏ। 287 ਵਨ ਡੇ ਕੌਮਾਂਤਰੀ ਮੈਚਾਂ ਵਿਚ ਉਸ ਨੇ 35.89 ਦੀ ਔਸਤ ਨਾਲ 9617 ਦੌੜਾਂ ਬਣਾਈਆਂ, ਜਿਸ ਵਿਚ ਉਸ ਦੇ 16 ਸੈਂਕੜੇ ਅਤੇ 55 ਅਰਧ ਸੈਂਕੜੇ ਹਨ। ਇਸ ਤੋਂ ਇਲਾਵਾ ਗਿਲਕ੍ਰਿਸਟ ਨੇ 13 ਟੀ-20 ਕੌਮਾਂਤਰੀ ਮੈਚ ਵੀ ਖੇਡੇ ਹਨ।

ਬਤੌਰ ਵਿਕਟਕੀਪਰ ਸਭ ਤੋਂ ਵੱਧ ਸ਼ਿਕਾਰ ਕਰਨ ਦੇ ਮਾਮਲੇ 'ਚ ਦੂਜੇ ਨੰਬਰ 'ਤੇ
PunjabKesari

ਮਾਰਕ ਬਾਊਚਰ  1997-2012  998 ਸ਼ਿਕਾਰ
ਐਡਮ ਗਿਲਕ੍ਰਿਸਟ 1996-2008  905 ਸ਼ਿਕਾਰ
ਐੱਮ. ਐੱਸ. ਧੋਨੀ  2004-2019  829 ਸ਼ਿਕਾਰ


Related News