ਪਿਆਰ ’ਚ ਵਿਰਾਟ-ਯੁਵਰਾਜ ਤੋਂ ਵੀ ਅੱਗੇ ਨਿਕਲਿਆ ਇਹ ਭਾਰਤੀ ਕ੍ਰਿਕਟਰ, ਦੋਸਤ ਨੇ ਕੀਤਾ ਖੁਲਾਸਾ

Wednesday, Apr 01, 2020 - 02:08 PM (IST)

ਪਿਆਰ ’ਚ ਵਿਰਾਟ-ਯੁਵਰਾਜ ਤੋਂ ਵੀ ਅੱਗੇ ਨਿਕਲਿਆ ਇਹ ਭਾਰਤੀ ਕ੍ਰਿਕਟਰ, ਦੋਸਤ ਨੇ ਕੀਤਾ ਖੁਲਾਸਾ

ਨਵੀਂ ਦਿੱਲੀ : ਬਾਕੀ ਕ੍ਰਿਕਟਰਾਂ ਦੇ ਉਲਟ ਹਨੁਮਾ ਵਿਹਾਰੀ ਮੈਦਾਨ ’ਤੇ ਬਹੁਤ ਜ਼ਿਆਦਾ ਹਮਲਾਵਰ ਨਹੀਂ ਦਿਸਦੇ ਪਰ ਜਦੋਂ ਗੱਲ ਪਿਆਰ ਦੀ ਆਉਂਦੀ ਹੈ ਤਾਂ ਉਸ ਦੇ ਅੱਗੇ ਭਾਰਤੀ ਟੀਮ ਦਾ ਕੋਈ ਵੀ ਖਿਡਾਰੀ ਨਹੀਂ ਟਿਕਦਾ ਦਿਸਦਾ। ਹਨੁਮਾ ਵਿਹਾਰੀ ਨੇ ਕ੍ਰਿਕ ਬਜ਼ ’ਤੇ ਚੈਟ ਸ਼ੋਅ ਦੌਰਾਨ ਖੁਲਾਸਾ ਕੀਤਾ ਕਿ ਆਪਣੀ ਗਰਲਫ੍ਰੈਂਡ ਪ੍ਰੀਤੀ ਨਾਲ ਮਿਲਣ ਦੇ ਲਈ ਉਹ ਇਕ ਵਾਰ ਰਾਤ ਵਿਚ ਹੈਦਰਾਬਾਦ ਤੋਂ ਵਾਰੰਗਲ 9300 ਕਿਲੋਮੀਟਰ) ਚੱਲ ਗਏ ਸੀ। ਉਹ ਆਪਣੇ ਨਾਲ ਦੋਸਤ, ਬਿਰਆਨੀ ਅਤੇ ਚੌਲ ਵੀ ਲੈ ਗਏ ਸੀ। 3 ਘੰਟੇ ਦੀ ਡ੍ਰਾਈਵਿੰਗ ਤੋਂ ਬਾਅਦ ਰਾਤ 2 ਵਜੇ ਜਦੋਂ ਗਰਲਫ੍ਰੈਂਡ ਦੇ ਘਰ ਪਹੁੰਚੇ ਤਾਂ ਉੱਥੇ ਗੱਲ ਹੋਰ ਵੀ ਜ਼ਿਆਦਾ ਵਿਗੜ ਗਈ ਅਤੇ ਪ੍ਰੀਤੀ ਉਸ ਨੂੰ ਮਿਲਣ ਘਰ ਦੇ ਬਾਹਰ ਨਹੀਂ ਆ ਸਕੀ।

PunjabKesari

ਹਨੁਮਾ ਦੇ ਦੋਸਤ ਨੇ ਦੱਸਿਆ ਕਿ ਇਸ ਤੋਂ ਬਾਅਦ ਜੋ ਹੋਇਆ ਉਹ ਕਿਸੇ ਬਾਲੀਵੁੱਡ ਫਿਲਮ ਦੇ ਕਿਸੇ ਸੀਨ ਤੋਂ ਘੱਟ ਨਹੀਂ ਸੀ, ਕਿਉਂਕਿ 26 ਸਾਲ ਦਾ ਇਹ ਕ੍ਰਿਕਟਰ ਆਪਣੇ ਅਸਲੀ ਸੁਭਾਅ ਨੂੰ ਭੁੱਲ ਗਿਆ ਅਤੇ ਦੀਵਾਰ ਟੱਪ ਕੇ ਗਰਲਫ੍ਰੈਂਡ ਦੇ ਘਰ ਮਿਲਣ ਚੱਲ ਗਿਆ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਹਨੁਮਾ ਕਿਸੇ ਦੇ ਹੱਥ ਵੀ ਨਹੀਂ ਆਇਆ। ਮੌਜੂਦਾ ਸਮੇਂ ਹਨੁਮਾ ਅਤੇ ਪ੍ਰੀਤੀ ਖੁਸ਼ਹਾਲ ਜ਼ਿੰਦਗੀ ਬਿਤਾ ਰਹੇ ਹਨ। 

PunjabKesari

ਦੱਸ ਦਈਏ ਕਿ ਹਨੁਮਾ ਵਿਹਾਰੀ ਨੂੰ ਪ੍ਰੀਤੀ ਨਾਲ ਵਿਆਹ ਕਰਨ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਸ਼ੁਰੂਆਤ ਵਿਚ ਪ੍ਰੀਤੀ ਦੇ ਮਾਤਾ-ਪਿਤਾ ਦੋਵਾਂ ਦੇ ਵਿਆਹ ਲਈ ਰਾਜ਼ੀ ਨਹੀਂ ਸੀ। ਪ੍ਰੀਤੀ ਦੇ ਮਾਤਾ-ਪਿਤਾ ਹਨੁਮਾ ਵਿਹਾਰੀ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਸੀ ਕਿਉਂਕਿ ਉਹ ਦੂਜੀ ਜਾਤੀ ਦੇ ਸਨ। ਕਰੀਬ ਇਕ ਸਾਲ ਦੀ ਦੋਸਤੀ ਤੋਂ ਬਾਅਦ ਹਨੁਮਾ ਦਾ ਪਿਆਰ ਜਿੱਤ ਗਿਆ ਅਤੇ ਦੋਵੇਂ ਪਿਛਲੇ ਸਾਲ ਮਈ ਵਿਚ ਵਿਆਹ ਬੰਧਨ ਵਿਚ ਬੱਝ ਗਏ।


author

Ranjit

Content Editor

Related News