ਹੰਨਾ ਗ੍ਰੀਨ ਪ੍ਰੋ ਮਿਕਸਡ ਜੈਂਡਰ ਈਵੈਂਟ ਜਿੱਤਣ ਵਾਲੀ ਪਹਿਲੀ ਮਹਿਲਾ ਬਣੀ
Monday, Feb 21, 2022 - 07:20 PM (IST)
ਸਪੋਰਟਸ ਡੈਸਕ- ਹੰਨਾ ਗ੍ਰੀਨ ਟੀ. ਪੀ. ਐੱਸ. ਮਰੇ ਨਦੀ ਦੇ ਕਰੀਬ ਦੁਨੀਆ ਦੇ ਪ੍ਰਮੁੱਖ ਗੋਲਫ ਟੂਰਨਾਮੈਂਟ 'ਚੋਂ ਇਕ ਐੱਫ-72 ਹੋਲ ਮਿਕਸ ਜੈਂਡਰ ਟੂਰਨਾਮੈਂਟ ਜਿੱਤਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ। ਉਨ੍ਹਾਂ ਨੇ ਚਾਰ ਸ਼ਾਟ ਦੀ ਜਿੱਤ ਹਾਸਲ ਕੀਤੀ। ਮੇਜਰ ਚੈਂਪੀਅਨਸ਼ਿਪ ਜੇਤੂ ਗ੍ਰੀਨ ਨੇ ਦਿਖਾਇਆ ਕਿ ਉਹ ਐੱਲ. ਪੀ. ਜੀ. ਏ. ਟੂਰ ਦੀ ਮਜ਼ਬੂਤ ਦਾਅਵੇਦਾਰ ਸੀ। ਬੀਤੇ ਐਤਵਾਰ ਉਨ੍ਹਾਂ ਨੇ ਕੋਬਰਾਮ ਬਰੋਗਾ ਗੋਲਫ ਕਲੱਬ 'ਚ ਪੰਜ ਅੰਡਰ-66 ਦਾ ਸਕੋਰ ਬਣਾਇਆ ਜੋ ਉਨ੍ਹਾਂ ਨੂੰ ਬਾਕੀ ਖਿਡਾਰੀਆਂ ਤੋਂ ਅੱਗੇ ਲੈ ਗਿਆ।
ਵੱਡਾ ਖ਼ਿਤਾਬ ਜਿੱਤਣ ਦੇ ਬਾਅਦ ਗ੍ਰੀਨ ਨੇ ਕਿਹਾ ਕਿ ਇਹ ਹੈਰਾਨੀਜਨਕ ਲਗਦਾ ਹੈ। ਮੈਂ ਇੱਥੇ ਪਿਛਲੇ ਹਫ਼ਤੇ ਵਿਕ ਓਪਨ ਜਿੱਤਣ ਦੇ ਬਾਅਦ ਇਸ ਟੂਰਨਾਮੈਂਟ 'ਚ ਖੇਡਣ ਵਾਲੀ ਨਹੀਂ ਸੀ। ਮੈਂ ਪਰਥ ਸਥਿਤ ਆਪਣੇ ਘਰ ਜਾ ਰਹੀ ਸੀ। ਪਰ ਮੈਨੂੰ ਲਗਦਾ ਹੈ ਕਿ ਜੋ ਹੋਣਾ ਹੁੰਦਾ ਹੈ ਉਹ ਹੋ ਕੇ ਹੀ ਰਹਿੰਦਾ ਹੈ। ਉਮੀਦ ਹੈ ਕਿ ਮੈਂ ਆਪਣੇ ਬਾਕੀ ਸੀਜ਼ਨ ਲਈ ਇਸ ਰਫ਼ਤਾਰ ਨੂੰ ਜਾਰੀ ਰੱਖਾਂਗੀ। ਮੈਂ ਦੁਨੀਆ ਦੇ ਚੋਟੀ ਦੇ 10 'ਚ ਸ਼ਾਮਲ ਹੋਣਾ ਚਾਹੁੰਦੀ ਹਾਂ ਤੇ ਮੈਨੂੰ ਲਗਦਾ ਹੈ ਕਿ ਮੈਂ ਇਸ ਨੂੰ ਹਾਸਲ ਕਰ ਸਕਦੀ ਹਾਂ।