ਨਿਊਜ਼ੀਲੈਂਡ ਨੇ ਇਕ ਦਹਾਕੇ ਬਾਅਦ ਦਿੱਤਾ ਇਸ ਕ੍ਰਿਕਟਰ ਨੂੰ ਮੌਕਾ

Friday, Jan 24, 2020 - 02:32 PM (IST)

ਨਿਊਜ਼ੀਲੈਂਡ ਨੇ ਇਕ ਦਹਾਕੇ ਬਾਅਦ ਦਿੱਤਾ ਇਸ ਕ੍ਰਿਕਟਰ ਨੂੰ ਮੌਕਾ

ਸਪੋਰਟਸ ਡੈਸਕ— ਨਿਊਜ਼ੀਲੈਂਡ ਦੀ ਟੀਮ ਜਦੋਂ ਭਾਰਤੀ ਟੀਮ ਦੇ ਖਿਲਾਫ ਆਕਲੈਂਡ ਦੇ ਮੈਦਾਨ 'ਤੇ ਪਹਿਲਾ ਟੀ-20 ਖੇਡਣ ਉਤਰੀ ਤਾਂ ਇਕ ਨਜ਼ਰ ਕੀਵੀ ਤੇਜ਼ ਗੇਂਦਬਾਜ਼ ਹਮੀਸ਼ ਬੈਨੇਟ ਵੱਲ ਗਈ। ਨਿਊਜ਼ੀਲੈਂਡ ਵੱਲੋਂ ਇਕ ਦਹਾਕੇ ਪਹਿਲਾਂ ਟੈਸਟ ਕ੍ਰਿਕਟ ਖੇਡੇ 32 ਸਾਲਾਂ ਦੇ ਹਮੀਸ਼ ਨੂੰ ਕੀਵੀ ਟੀਮ ਨੇ ਪਲੇਇੰਗ ਇਲੈਵਨ 'ਚ ਜਗ੍ਹਾ ਦਿੱਤੀ।
PunjabKesari
ਟੀਮ ਇੰਡੀਆ ਖਿਲਾਫ ਹੀ ਟੀ-20 'ਚ ਕੀਤਾ ਡੈਬਿਊ
ਹਮੀਸ਼ ਨੇ ਨਵੰਬਰ 2010 'ਚ ਭਾਰਤ ਖਿਲਾਫ ਟੈਸਟ ਡੈਬਿਊ ਕੀਤਾ ਸੀ। ਅਹਿਮਦਾਬਾਦ 'ਚ ਖੇਡੇ ਗਏ ਇਸ ਮੈਚ 'ਚ ਹਮੀਸ਼ ਇਕ ਹੀ ਪਾਰੀ 'ਚ ਗੇਂਦਬਾਜ਼ੀ ਕਰ ਸਕੇ ਸਨ। ਉਨ੍ਹਾਂ ਨੇ 15 ਓਵਰਾਂ 'ਚ 2 ਮੇਡਨ ਸੁੱਟਦੇ ਹੋਏ 47 ਦੌੜਾਂ ਦਿੱਤੀਆਂ ਸਨ। ਇਸ ਮੈਚ 'ਚ ਉਹ ਸੱਟ ਦਾ ਸ਼ਿਕਾਰ ਹੋ ਗਏ ਸਨ। ਤਿੰਨ ਸਾਲ ਬਾਅਦ ਉਨ੍ਹਾਂ ਨੇ ਵਨ-ਡੇ 'ਚ ਵਾਪਸੀ ਕੀਤੀ। ਉਦੋਂ ਉਨ੍ਹਾਂ ਨੇ ਆਕਲੈਂਡ ਦੇ ਮੈਦਾਨ 'ਤੇ ਹੀ ਟੀਮ ਇੰਡੀਆ ਖਿਲਾਫ ਤੀਜਾ ਵਨ-ਡੇ ਖੇਡਿਆ ਸੀ। ਹੁਣ ਉਹ ਟੀ-20 ਡੈਬਿਊ ਭਾਰਤ ਖਿਲਾਫ ਹੀ ਕਰ ਰਹੇ ਹਨ।
PunjabKesari
ਹਮੀਸ਼ ਵੈਸੇ ਨਿਊਜ਼ੀਲੈਂਡ ਦੀ ਟੀਮ ਵੱਲੋਂ 16 ਵਨ-ਡੇ ਖੇਡ ਚੁੱਕੇ ਹਨ। ਇਸ 'ਚ ਉਨ੍ਹਾਂ ਦੇ ਨਾਂ 27 ਵਿਕਟਾਂ ਦਰਜ ਹਨ। ਹਮੀਸ਼ 2005 'ਚ ਹੋਏ ਅੰਡਰ-19 ਵਰਲਡ ਕੱਪ 'ਚ ਵੀ ਨਿਊਜ਼ੀਲੈਂਡ ਵੱਲੋਂ ਹਿੱਸਾ ਲੈ ਚੁੱਕੇ ਹਨ। ਉਨ੍ਹਾਂ ਨੂੰ ਕੀਵੀ ਟੀਮ ਨੇ ਭਾਰਤ ਖਿਲਾਫ ਹਥਿਆਰ ਦੀ ਤਰ੍ਹਾਂ ਉਤਾਰਿਆ ਹੈ। ਇਹ ਕਿਹੋ ਜਿਹਾ ਪ੍ਰਦਰਸ਼ਨ ਕਰਦੇ ਹਨ, ਉਹ ਦੇਖਣਯੋਗ ਹੋਵੇਗਾ।


author

Tarsem Singh

Content Editor

Related News