ਮਾਸਕਾਦਜ਼ਾ ਨੇ 18 ਸਾਲ ਦੇ ਕ੍ਰਿਕਟ ਕਰੀਅਰ ਨੂੰ ਕਿਹਾ ਅਲਵਿਦਾ

09/21/2019 4:53:55 PM

ਚਟਗਾਂਵ— ਜ਼ਿੰਬਾਬਵੇ ਦੇ ਕਪਤਾਨ ਹੈਮਿਲਟਨ ਮਾਸਕਾਦਜ਼ਾ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਅਫਗਾਨਿਸਤਾਨ ਖਿਲਾਫ ਟੀ-20 ਮੁਕਾਬਲਾ ਉਨ੍ਹਾਂ ਦਾ ਆਖ਼ਰੀ ਕੌਮਾਂਤਰੀ ਮੈਚ ਸੀ। ਹਾਲਾਂਕਿ ਇਸ ਐਲਾਨ ਦੇ ਦੌਰਾਨ ਉਹ ਆਪਣੇ ਹੰਝੂਆਂ ਨੂੰ ਨਹੀਂ ਰੋਕ ਸਕੇ। ਦੋਹਾਂ ਟੀਮਾਂ ਨੇ ਚਟਗਾਂਵ 'ਚ ਉਨ੍ਹਾਂ ਦੇ ਬੱਲੇਬਾਜ਼ੀ ਲਈ ਉਤਰਨ 'ਤੇ 'ਗਾਰਡ ਆਫ ਆਨਰ' ਦਿੱਤਾ ਸੀ।
 

ਇਸ ਤੋਂ ਬਾਅਦ ਉਨ੍ਹਾਂ ਨੇ ਜ਼ਿੰਬਾਬਵੇ ਦੀ ਅਫਗਾਨਿਸਤਾਨ 'ਤੇ ਟੀ-20 ਮੈਚ 'ਚ 7 ਵਿਕਟ ਦੀ ਜਿੱਤ 'ਚ 42 ਗੇਂਦ 'ਚੋਂ 71 ਦੌੜਾਂ ਦੀ ਪਾਰੀ ਖੇਡੀ। ਇਹ ਟੀਮ ਦੀ ਟੀ-20 ਮੈਚਾਂ 'ਚ ਅਫਗਾਨਿਸਤਾਨ 'ਤੇ ਪਹਿਲੀ ਜਿੱਤ ਸੀ। ਮਾਸਕਾਦਜ਼ਾ ਨੇ ਇਸ ਤਰ੍ਹਾਂ ਆਪਣੇ 18 ਸਾਲ ਦੇ ਕੌਮਾਂਤਰੀ ਕਰੀਅਰ ਦਾ ਅੰਤ ਪੰਜ ਛੱਕੇ ਅਤੇ ਚਾਰ ਚੌਕਿਆਂ ਨਾਲ ਕੀਤਾ। ਉਨ੍ਹਾਂ ਸ਼ੁੱਕਰਵਾਰ ਨੂੰ ਕਿਹਾ, ''ਯਕੀਨੀ ਤੌਰ 'ਤੇ ਇਹ ਕਾਫੀ ਖ਼ਾਸ ਸੀ। ਟੀਮ ਦੀ ਅਗਵਾਈ ਕਰਕੇ ਜਿੱਤ ਦਿਵਾਉਣਾ ਸਚਮੁੱਚ ਖਾਸ ਹੈ।''

 


Tarsem Singh

Content Editor

Related News