ਹੈਮਿਲਟਨ ਦੀ ਜਿੱਤ ਨਾਲ F1 ’ਚ ਖ਼ਿਤਾਬੀ ਜੰਗ ਬਣੀ ਦਿਲਚਸਪ

Monday, Dec 06, 2021 - 05:38 PM (IST)

ਹੈਮਿਲਟਨ ਦੀ ਜਿੱਤ ਨਾਲ F1 ’ਚ ਖ਼ਿਤਾਬੀ ਜੰਗ ਬਣੀ ਦਿਲਚਸਪ

ਜੇਦਾਹ : ਮੌਜੂਦਾ ਚੈਂਪੀਅਨ ਲੁਈਸ ਹੈਮਿਲਟਨ ਨੇ ਸਾਊਦੀ ਅਰਬ ਗ੍ਰਾਂ. ਪ੍ਰੀ. ਜਿੱਤ ਕੇ ਫਾਈਨਲ ਰੇਸ ਤੋਂ ਪਹਿਲਾਂ ਮੈਕਸ ਵਰਸਟੈਪੇਨ ਨਾਲ ਆਪਣੀ ਫਾਰਮੂਲਾ ਵਨ ਖਿਤਾਬ ਦੀ ਦੌੜ ਨੂੰ ਦਿਲਚਸਪ ਬਣਾ ਦਿੱਤਾ ਹੈ। ਇਨ੍ਹਾਂ ਦੋ ਵਿਰੋਧੀ ਡਰਾਈਵਰਾਂ ਦੇ ਹੁਣ ਬਰਾਬਰ ਅੰਕ ਹਨ ਅਤੇ ਅਜਿਹੇ ’ਚ ਉਹ ਆਬੂਧਾਬੀ ’ਚ ਆਖਰੀ ਰੇਸ ’ਚ ਖਿਤਾਬੀ ਦੌੜ ’ਚ ਇਕ-ਦੂਜੇ ਨੂੰ ਪਛਾੜਨ ਦੀ ਕੋਸ਼ਿਸ਼ ਕਰਨਗੇ।

ਹੈਮਿਲਟਨ ਆਪਣੇ ਅੱਠਵੇਂ ਖਿਤਾਬ, ਜਦਕਿ ਵਰਸਟੈਪੇਨ ਪਹਿਲੇ ਖਿਤਾਬ ਦੀ ਭਾਲ ’ਚ ਹੈ। ਹੈਮਿਲਟਨ ਨੇ ਲਗਾਤਾਰ ਤੀਜੀ ਦੌੜ ਜਿੱਤ ਕੇ ਆਪਣੇ ਅੰਕਾਂ ਦੀ ਗਿਣਤੀ ਵਰਸਟੈਪੇਨ ਦੇ ਬਰਾਬਰ 369.5 ’ਤੇ ਪਹੁੰਚਾ ਦਿੱਤੀ ਹੈ। ਬ੍ਰਿਟੇਨ ਦਾ ਇਹ ਡਰਾਈਵਰ ਹੁਣ ਅੱਠਵਾਂ ਖਿਤਾਬ ਜਿੱਤਣ ਅਤੇ ਮਾਈਕਲ ਸ਼ੂਮਾਕਰ ਨੂੰ ਪਛਾੜਨ ਦੇ ਇਕ ਕਦਮ ਨੇੜੇ ਹੈ।


author

Manoj

Content Editor

Related News