ਸੈਲਰੀ ਕੱਟ ਹੋਣ ਦੇ ਡਰ ਤੋਂ ਪਾਕਿ ਦੀ ਅੱਧੀ ਟੀਮ ਨੇ ਨਹੀਂ ਦਿੱਤਾ ਫਿੱਟਨੈਸ ਟੈਸਟ

01/09/2020 1:23:41 PM

ਨਵੀਂ ਦਿੱਲੀ : ਪਿਛਲੇ ਸਾਲ ਇੰਗਲੈਂਡ ਵਿਚ ਖੇਡੇ ਗਏ ਆਈ. ਸੀ. ਸੀ. ਵਨ ਡੇ ਵਰਲਡ ਕੱਪ ਦੌਰਾਨ ਪਾਕਿਸਤਾਨ ਦੇ ਉਸ ਸਮੇਂ ਦੇ ਕਪਤਾਨ ਸਰਫਰਾਜ਼ ਅਹਿਮਦ ਨੂੰ ਆਪਣੀ ਫਿੱਟਨੈਸ ਨੂੰ ਲੈ ਕੇ ਕਾਫੀ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ। ਪਾਕਿਸਤਾਨ ਕ੍ਰਿਕਟ ਟੀਮ ਦੇ ਮੁੱਖ ਚੋਣਕਾਰ ਮਿਸਬਾਹ ਉਲ ਹਕ ਵੀ ਆਪਣੇ ਖਿਡਾਰੀਆਂ ਦੀ ਫਿੱਟਨੈਸ ਨੂੰ ਲੈ ਕੇ ਸਵਾਲ ਚੁੱਕ ਚੁੱਕੇ ਹਨ। ਉਸ ਨੇ ਆਪਣੇ ਖਿਡਾਰੀਆਂ ਨੂੰ ਤੇਲ ਵਿਚ ਫਰਾਈ ਚੀਜ਼ਾਂ ਖਾਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਇਸ ਸਭ ਦੇ ਮੱਦੇਨਜ਼ਰ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ 6-7 ਜਨਵਰੀ ਨੂੰ 19 ਖਿਡਾਰੀਆਂ ਨੂੰ ਫਿੱਟਨੈਸ ਟੈਸਟ ਦੇਣ ਲਈ ਕਰਾਚੀ ਬੁਲਾਇਆ ਸੀ। ਉਸ ਨੇ ਸਾਫ ਕਰ ਦਿੱਤਾ ਸੀ ਕਿ ਜੋ ਵੀ ਖਿਡਾਰੀ ਫਿੱਟਨੈਸ ਵਿਚ ਫੇਲ ਹੋਵੇਗਾ, ਉਸ ਦੀ ਸੈਲਰੀ ਦਾ 15 ਫੀਸਦੀ ਹਿੱਸਾ ਕੱਟ ਲਿਆ ਜਾਵੇਗਾ।

PunjabKesari

ਹੁਣ ਚਾਹੇ ਸੈਲਰੀ ਕੱਟਣ ਦਾ ਡਰ ਹੋਵੇ ਜਾਂ ਖਿਡਾਰੀਆਂ 'ਤੇ ਬੋਰਡ ਦਾ ਕਾਬੂ ਨਹੀਂ ਹੋਣਾ ਪਰ ਸੱਚ ਇਹ ਹੈ ਕਿ 19 ਵਿਚੋਂ ਸਿਰਫ 9 ਖਿਡਾਰੀ ਹੀ ਫਿੱਟਨੈਸ ਟੈਸਟ ਦੇਣ ਲਈ ਪਹੁੰਚੇ। ਫਿੱਟਨੈਸ ਵਿਚ ਨਹੀਂ ਪਹੁੰਚ ਸਕਣ ਵਾਲੇ ਖਿਡਾਰੀਆਂ ਨੇ ਵੱਖ-ਵੱਖ ਕਾਰਨ ਦੱਸੇ ਹਨ। ਸ਼ਾਇਦ ਇਹੀ ਵਜ੍ਹਾ ਹੈ ਕਿ ਬੋਰਡ ਨੇ ਵੀ ਅਜੇ ਫਿੱਟਨੈਸ ਰਿਪੋਰਟ ਜਾਰੀ ਨਹੀਂ ਕੀਤੀ ਹੈ।

PunjabKesari

ਖਾਸ ਇਹ ਹੈ ਕਿ ਸਭ ਤੋਂ ਵੱਧ ਅਨਫਿੱਟ ਕਰਾਰ ਦਿੱਤੇ ਜਾਣ ਵਾਲੇ ਪਾਕਿਸਤਾਨ ਦੇ ਸਾਬਕਾ ਕਪਤਾਨ ਸਰਫਰਾਜ਼ ਅਹਿਮਦ ਫਿੱਟਨੈਸ ਟੈਸਟ ਦੇਣ ਲਈ ਲਾਹੌਰ ਪਹੁੰਚੇ। ਇਸ ਤੋਂ ਇਲਾਵਾ ਓਪਨਰ ਬਾਬਰ ਆਜ਼ਮ, ਇਮਾਮ ਉਲ ਹਕ, ਅਸਦ ਸ਼ਫੀਕ, ਸ਼ਾਨ ਮਸੂਦ, ਆਬਿਦ ਅਲੀ, ਮੁਹੰਮਦ ਅੱਬਾਸ, ਇਮਾਦ ਵਸੀਮ ਅਤੇ ਸ਼ਾਹੀਨ ਸ਼ਾਹ ਅਫਰੀਦੀ ਵੀ ਫਿੱਟਨੈਸ ਟੈਸਟ ਦੇਣ ਲਈ ਪਹੁੰਚੇ। ਦੱਸ ਦਈਏ ਕਿ ਪਾਕਿ ਬੋਰਡ ਦੇ ਕੇਂਦਰੀ ਕਰਾਰ ਸੂਚੀ ਵਿਚ 19 ਖਿਡਾਰੀ ਸ਼ਾਮਲ ਹਨ। ਇਨ੍ਹਾਂ ਨੂੰ ਏ, ਬੀ. ਅਤੇ ਸੀ ਕੈਟੇਗਰੀਆਂ ਵਿਚ ਵੰਡਿਆ ਗਿਆ ਹੈ। ਬੋਰਡ ਨੇ ਹਰ ਕੈਟੇਗਰੀ ਲਈ ਵੱਖ-ਵੱਕ ਸੈਲਰੀ ਨਿਰਧਾਰਤ ਕੀਤੀ ਹੋਈ ਹੈ। ਕੁਝ ਦਿਨ ਪਹਿਲਾਂ ਟੀਮ ਦੇ ਮੁੱਖ ਕੋਚ ਅਤੇ ਚੋਣਕਾਰ ਮਿਸਬਾਹ ਉਲ ਹਕ ਨੇ ਪੀ. ਸੀ. ਬੀ. ਦੇ ਸੀ. ਈ. ਓ. ਦੇ ਨਾਲ ਪ੍ਰੈੱਸ ਕੰਨਫ੍ਰੈਂਸ ਕੀਤੀ ਸੀ। ਪ੍ਰੈੱਸ ਕੰਨਫ੍ਰੈਂਸ ਦਰਾਨ ਦੋਵਾਂ ਨੇ ਅਨਫਿੱਟ ਖਿਡਾਰੀਆਂ ਲਈ ਚਿਤਾਵਨੀ ਵੀ ਜਾਰੀ ਕੀਤੀ ਸੀ। ਜਿਸ ਵਿਚ ਕਿਹਾ ਗਿਆ ਸੀ ਕਿ ਜੋ ਵੀ ਫਿੱਟਨੈਸ ਟੈਸਟ ਪਾਸ ਨਹੀਂ ਕਰੇਗਾ ਉਸ ਦੀ ਸੈਲਰੀ ਦਾ 15 ਫੀਸਦੀ ਕੱਟ ਲਿਆ ਜਾਵੇਗਾ।


Related News