ਹਾਲੇਪ ਨੇ ਜਿੱਤਿਆ ਇਟਾਲੀਅਨ ਓਪਨ ਦਾ ਖਿਤਾਬ

Tuesday, Sep 22, 2020 - 02:45 AM (IST)

ਹਾਲੇਪ ਨੇ ਜਿੱਤਿਆ ਇਟਾਲੀਅਨ ਓਪਨ ਦਾ ਖਿਤਾਬ

ਰੋਮ- ਫ੍ਰੈਂਚ ਓਪਨ ਦੀ ਸਾਬਕਾ ਜੇਤੂ ਰੋਮਾਨੀਆ ਦੀ ਸਿਮੋਨਾ ਹਾਲੇਪ ਨੇ ਚੈੱਕ ਗਣਰਾਜ ਦੀ ਕੈਰੋਲਿਨਾ ਪਿਲਸਕੋਵਾ ਨੂੰ ਸੋਮਵਾਰ ਹਰਾ ਕੇ ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਵਰਗ ਦਾ ਖਿਤਾਬ ਜਿੱਤ ਲਿਆ। ਪਿਲਸਕੋਵਾ ਨੂੰ ਮੈਚ ਦੇ ਦੌਰਾਨ ਸੱਟ ਲੱਗਣ ਕਾਰਨ ਵਿਚਾਲੇ ਹੀ ਮੈਚ ਛੱਡਣਾ ਪਿਆ, ਜਿਸ ਤੋਂ ਬਾਅਦ ਹਾਲੇਪ ਨੂੰ ਜੇਤੂ ਐਲਾਨ ਕਰ ਦਿੱਤਾ ਗਿਆ।

PunjabKesari
ਵਿਸ਼ਵ ਦੀ ਨੰਬਰ ਦੋ ਖਿਡਾਰੀ ਅਤੇ ਟਾਪ ਸੀਡ ਹਾਲੇਪ ਨੇ ਦੂਜੀ ਸੀਡ ਪਿਲਸਕੋਵਾ ਨੂੰ 6-0, 2-1 ਨਾਲ ਹਰਾਇਆ। ਹਾਲੇਪ ਨੇ ਪਿਲਸਕੋਵਾ ਤੋਂ ਪਹਿਲਾਂ ਸੈੱਟ 6-0 ਨਾਲ ਆਪਣੇ ਨਾਂ ਕੀਤਾ ਅਤੇ ਦੂਜੇ ਸੈੱਟ 'ਚ ਵੀ ਉਹ 2-1 ਨਾਲ ਅੱਗੇ ਚੱਲ ਰਹੀ ਸੀ ਪਰ ਫਿਰ ਪਿਲਸਕੋਵਾ ਦੇ ਸੱਟ ਦੇ ਕਾਰਨ ਮੈਚ ਤੋਂ ਹਟਣ ਦਾ ਫੈਸਲਾ ਕੀਤਾ ਅਤੇ ਹਾਲੇਪ ਨੂੰ ਜੇਤੂ ਐਲਾਨ ਕੀਤਾ ਗਿਆ। 

PunjabKesari


author

Gurdeep Singh

Content Editor

Related News