ਬਾਡੋਸਾ ਨੂੰ ਹਰਾ ਕੇ ਹਾਲੇਪ ਮੈਡ੍ਰਿਡ ਓਪਨ ਦੇ ਆਖਰੀ-16 ''ਚ
Sunday, May 01, 2022 - 08:58 PM (IST)

ਮੈਡ੍ਰਿਡ- ਸਿਮੋਨਾ ਹਾਲੇਪ ਨੇ ਸਥਾਨਕ ਦਰਸ਼ਕਾਂ ਦੀ ਚਹੇਤੀ ਪਾਊਲਾ ਬਾਡੋਸਾ ਨੂੰ ਸਿੱਧੇ ਸੈਟਾਂ ਵਿਚ ਹਰਾ ਕੇ ਮੈਡ੍ਰਿਡ ਓਪਨ ਟੈਨਿਸ ਟੂਰਨਾਮੈਂਟ ਦੇ ਅੰਤਿਮ-16 ਵਿਚ ਪ੍ਰਵੇਸ਼ ਕੀਤਾ। ਮੈਡ੍ਰਿਡ ਓਪਨ 2 ਵਾਰ ਦੀ ਚੈਂਪੀਅਨ ਹਾਲੇਪ ਨੇ 21 ‘ਵਿਨਰ’ ਜਮਾਏ ਅਤੇ ਦੂਜਾ ਦਰਜਾ ਪ੍ਰਾਪਤ ਬਾਡੋਸਾ ਨੂੰ 6-3, 6-1 ਨਾਲ ਹਰਾ ਦਿੱਤਾ। ਹਾਲੇਪ ਨੇ ਇੱਥੇ 2016 ਅਤੇ 2017 ਵਿਚ ਖਿਤਾਬ ਜਿੱਤੇ ਸਨ। ਪਿਛਲੇ 9 ਸਾਲਾਂ ਵਿਚ ਇਹ ਪਹਿਲਾ ਮੌਕਾ ਹੈ ਜਦੋਂਕਿ ਹਾਲੇਪ ਨੂੰ ਇੱਥੇ ਦਰਜਾ ਨਹੀਂ ਮਿਲਿਆ ਹੈ। ਉਹ ਮਾਰਚ ਵਿਚ ਇੰਡੀਅਨ ਵੇਲਸ ਟੂਰਨਾਮੈਂਟ 'ਚ ਹਿੱਸਾ ਲੈਣ ਤੋਂ ਬਾਅਦ ਪਹਿਲੀ ਵਾਰ ਕਿਸੇ ਮੁਕਾਬਲੇ ਵਿਚ ਖੇਡ ਰਹੀ ਹੈ।
ਇਹ ਖ਼ਬਰ ਪੜ੍ਹੋ- ਵਿਰਾਟ ਨੇ ਪਤਨੀ Anushka Sharma ਦੇ ਜਨਮਦਿਨ 'ਤੇ ਸ਼ੇਅਰ ਕੀਤੀ ਖਾਸ ਤਸਵੀਰ, ਲਿਖੀ ਇਹ ਗੱਲ
ਵਿਸ਼ਵ ਦੀ ਸਾਬਕਾ ਨੰਬਰ-1 ਖਿਡਾਰੀ ਵਿਕਟੋਰੀਆ ਅਜਾਰੇਂਕਾ ਨੇ ਤਮਾਰਾ ਜਿਦਾਨਸੇਕ ਨੂੰ 2 ਘੰਟੇ 20 ਮਿੰਟ ਤੱਕ ਚੱਲੇ ਮੈਚ ਵਿਚ 3-6, 6-1, 6-3 ਨਾਲ ਹਰਾਇਆ। ਹੋਰ ਮੈਚਾਂ ਵਿਚ 8ਵਾਂ ਦਰਜਾ ਪ੍ਰਾਪਤ ਓਂਸ ਜਬੂਰ ਨੇ ਵਰਵਾਰਾ ਗ੍ਰੇਚੇਵਾ ਨੂੰ 7-5, 0-6, 6-4 ਨਾਲ ਅਤੇ ਬੇਲਿੰਡਾ ਬੇਨਸਿਚ ਨੇ ਕੈਰੋਲੀਨਾ ਮੁਚੋਵਾ ਨੂੰ 6-3, 4-6, 7-5 ਨਾਲ ਹਾਰ ਦਿੱਤੀ। ਅਮਰੀਕਾ ਦੀ ਅਮਾਂਡਾ ਅਨਿਸਿਮੋਵਾ ਨੂੰ ਵੀ ਪੇਟਰਾ ਮਾਰਟਿਚ ਉੱਤੇ ਜਿੱਤ ਲਈ 3 ਸੈੱਟ ਤੱਕ ਜੂਝਣਾ ਪਿਆ।
ਇਹ ਖ਼ਬਰ ਪੜ੍ਹੋ-ਰਾਹੁਲ ਨੇ IPL 'ਚ ਪੂਰੇ ਕੀਤੇ 150 ਛੱਕੇ, ਇਸ ਮਾਮਲੇ 'ਚ ਵਾਰਨਰ ਤੇ ਡਿਵੀਲੀਅਰਸ ਨੂੰ ਛੱਡਿਆ ਪਿੱਛੇ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।