ਜਿਮਨਾਸਟਿਕ : ਪ੍ਰਣਤੀ ਨਾਇਕ ਨੇ ਵਿਸ਼ਵ ਕੱਪ ’ਚ ਵਾਲਟ ਫਾਈਨਲ ਲਈ ਕੀਤਾ ਕੁਆਲੀਫਾਈ
Saturday, Mar 22, 2025 - 05:22 PM (IST)

ਨਵੀਂ ਦਿੱਲੀ– ਭਾਰਤੀ ਜਿਮਨਾਸਟਿਕ ਪ੍ਰਣਤੀ ਨਾਇਕ ਨੇ ਤੁਰਕੀ ਦੇ ਅੰਤਾਲਯਾ ਵਿਚ ਐੱਫ. ਆਈ. ਜੀ. ਅਪਲਾਯਨਸੇਜ ਵਿਸ਼ਵ ਕੱਪ ਦੇ ਕੁਆਲੀਫਿਕੇਸ਼ਨ ਰਾਊਂਡ ਵਿਚ ਤੀਜਾ ਸਥਾਨ ਹਾਸਲ ਕਰ ਕੇ ਵਾਲਟ ਫਾਈਨਲ ਲਈ ਕੁਆਲੀਫਾਈ ਕੀਤਾ।
ਟੋਕੀਓ ਓਲੰਪਿਕ ਵਿਚ ਭਾਰਤ ਦੀ ਪ੍ਰਤੀਨਿਧਤਾ ਕਰਨ ਵਾਲੀ 29 ਸਾਲਾ ਪ੍ਰਣਤੀ ਨੇ ਵਾਲਟ ਕੁਆਲੀਫਿਕੇਸ਼ਨ ਵਿਚ 13.317 ਦੇ ਕੁੱਲ ਸਕੋਰ ਦੇ ਨਾਲ ਫਾਈਨਲ ਵਿਚ ਜਗ੍ਹਾ ਬਣਾਈ। ਉਹ ਜਯਾਲਾ ਹੈਂਗ (13.783) ਤੇ ਕਲੇਯਰ ਪੀਜ਼ (13.584) ਦੀ ਅਮਰੀਕੀ ਜੋੜੀ ਤੋਂ ਪਿੱਛੇ ਰਹੀ।