ਮਹਿਲਾ ਵਰਗ ''ਚ  ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਜੇਤੂ

02/23/2018 4:50:01 AM

ਅੰਮ੍ਰਿਤਸਰ (ਸੰਜੀਵ)- ਮੇਜ਼ਬਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ  ਯੂਨੀਵਰਸਿਟੀ ਕੈਂਪਸ ਦੇ ਇਨਡੋਰ ਮਲਟੀਪਰਪਜ਼ ਹਾਲ ਵਿਖੇ ਆਯੋਜਤ ਆਲ ਇੰਡੀਆ ਇੰਟਰਵਰਸਿਟੀ ਤਾਇਕਵਾਂਡੋ (ਮਹਿਲਾ) ਚੈਂਪੀਅਨਸ਼ਿਪ ਵੀ ਜਿੱਤ ਲਈ। ਇਸ ਤੋਂ ਪਹਿਲਾਂ ਪੁਰਸ਼ਾਂ ਦੀ  ਚੈਂਪੀਅਨਸ਼ਿਪ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਹਾਸਲ ਕੀਤੀ ਸੀ। ਮਹਿਲਾ ਵਰਗ  ਇਸ ਚੈਂਪੀਅਨਸ਼ਿਪ ਵਿਚ ਦੂਜਾ ਸਥਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਹਾਸਲ ਕੀਤਾ ਜਦੋਂਕਿ ਕੁਰੂਕਸ਼ੇਤਰਾ ਯੂਨੀਵਰਸਿਟੀ ਤੀਜੇ ਸਥਾਨ 'ਤੇ ਰਹੀ।  
ਇਸ ਚੈਂਪੀਅਨਸ਼ਿਪ ਵਿਚ ਦੇਸ਼ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੋਂ ਮਹਿਲਾਵਾਂ ਦੀਆਂ 110 ਟੀਮਾਂ ਨੇ ਭਾਗ ਲਿਆ।  ਇਸ ਮੌਕੇ ਡਾ. ਸੁਖਦੇਵ ਸਿੰਘ, ਡਾਇਰੈਕਟਰ ਸਪੋਰਟਸ, ਕੋਚ ਅਤੇ ਹੋਰ ਅਧਿਕਾਰੀਆਂ ਨੇ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ।
ਇਸ ਚੈਂਪੀਅਨਸ਼ਿਪ ਦੌਰਾਨ ਹੋਏ ਮੁਕਾਬਲਿਆਂ ਵਿਚ ਵੱਖ-ਵੱਖ ਵਰਗਾਂ ਦੀਆਂ ਟੀਮਾਂ ਜਿਵੇਂ 46 ਕਿੱਲੋ, 46 ਤੋਂ ਉਪਰ ਅਤੇ 49 ਕਿੱਲੋ ਤਕ,  49 ਤੋਂ ਉਪਰ ਤੇ 53 ਕਿਲੋ ਤਕ,  53 ਤੋਂ ਉਪਰ ਤੇ 57 ਕਿੱਲੋ ਤਕ,  57 ਤੋਂ ਉਪਰ ਤੇ 62 ਕਿੱਲੋ ਤਕ, 62 ਤੋਂ ਉਪਰ ਤੇ 67 ਕਿੱਲੋ ਤਕ,  67 ਤੋਂ ਉਪਰ ਅਤੇ 73 ਕਿੱਲੋ ਤਕ ਅਤੇ ਓਵਰ  ਪਲਸ 73 ਕਿੱਲੋ ਵਰਗ ਦੀਆਂ ਟੀਮਾਂ ਨੇ ਭਾਗ ਲਿਆ ਸੀ।


Related News