ਗੁਰਪ੍ਰੀਤ ਨੇ ਪੁਰਸ਼ਾਂ ਦਾ 25 ਮੀਟਰ ਰੈਪਿਡ ਫਾਇਰ ਪਿਸਟਲ ਟੀ 1 ਟਰਾਇਲ ਜਿੱਤਿਆ

Monday, Jan 18, 2021 - 12:03 AM (IST)

ਗੁਰਪ੍ਰੀਤ ਨੇ ਪੁਰਸ਼ਾਂ ਦਾ 25 ਮੀਟਰ ਰੈਪਿਡ ਫਾਇਰ ਪਿਸਟਲ ਟੀ 1 ਟਰਾਇਲ ਜਿੱਤਿਆ

ਨਵੀਂ ਦਿੱਲੀ– ਸੈਨਾ ਦੇ ਨਿਸ਼ਾਨੇਬਾਜ਼ ਤੇ ਓਲੰਪੀਅਨ ਗੁਰਪ੍ਰੀਤ ਸਿੰਘ ਨੇ ਐਤਵਾਰ ਨੂੰ ਇੱਥੇ ਡਾ. ਕਰਣੀ ਸ਼ੂਟਿੰਗ ਰੇਂਜ ਵਿਚ ਪੁਰਸ਼ਾਂ ਦਾ 25 ਮੀਟਰ ਰੈਪਿਡ ਫਾਇਰ ਪਿਸਟਲ ਟੀ-1 ਟਰਾਇਲ ਜਿੱਤ ਲਿਆ। ਗੁਰਪ੍ਰੀਤ ਦੇ ਨਾਲ ਨੀਰਜ ਕੁਮਾਰ ਨੇ ਦੂਜਾ ਜਦਕਿ ਏਅਰਫੋਰਸ ਦੇ ਸ਼ਿਵਮ ਸ਼ੁਕਲਾ ਨੇ ਤੀਜਾ ਸਥਾਨ ਹਾਸਲ ਕੀਤਾ। ਗੁਰਪ੍ਰੀਤ ਨੇ ਕੁਆਲੀਫਿਕੇਸ਼ਨ ਵਿਚ 580 ਅੰਕਾਂ ਦੇ ਸਕੋਰ ਨਾਲ ਫਾਈਨਲ ਵਿਚ ਪ੍ਰਵੇਸ਼ ਕੀਤਾ। ਉਸ ਨੇ ਘੱਟ ਸਕੋਰ ਦੇ ਫਾਈਨਲ ਵਿਚ 21 ਅੰਕ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਨੀਰਜ ਕੁਆਲੀਫਾਇੰਗ ਵਿਚ 577 ਅੰਕ ਤੇ ਫਾਈਨਲ ਵਿਚ 20 ਅੰਕਾਂ ਨਾਲ ਦੋਵਾਂ ਵਿਚਾਲੇ ਗੁਰਪ੍ਰੀਤ ਤੋਂ ਬਾਅਦ ਦੂਜਾ ਸਥਾਨ ’ਤੇ ਰਹੇ।


ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News