ਜਾਣੋ ਰੋਮ ਰੈਂਕਿੰਗ ਸੀਰੀਜ਼ 'ਚ ਸੋਨ ਤਮਗਾ ਜੇਤੂ ਪਹਿਲੇ ਭਾਰਤੀ ਗੁਰਪ੍ਰੀਤ ਦੀ ਸੰਘਰਸ਼ ਭਰੀ ਦਾਸਤਾਨ

Tuesday, Jan 21, 2020 - 12:56 PM (IST)

ਜਾਣੋ ਰੋਮ ਰੈਂਕਿੰਗ ਸੀਰੀਜ਼ 'ਚ ਸੋਨ ਤਮਗਾ ਜੇਤੂ ਪਹਿਲੇ ਭਾਰਤੀ ਗੁਰਪ੍ਰੀਤ ਦੀ ਸੰਘਰਸ਼ ਭਰੀ ਦਾਸਤਾਨ

ਸਪੋਰਟਸ ਡੈਸਕ— ਪੰਜਾਬ ਪੁਲਸ ਦੇ ਐੱਸ. ਆਈ. ਗੁਰਪ੍ਰੀਤ ਸਿੰਘ ਅਜਿਹੇ ਪਹਿਲੇ ਭਾਰਤੀ ਹਨ ਜਿਨ੍ਹਾਂ ਨੇ ਇਟਲੀ 'ਚ ਰੋਮ ਰੈਂਕਿੰਗ ਸੀਰੀਜ਼ 'ਚ ਐਤਵਾਰ ਨੂੰ ਸੋਨ ਤਮਗਾ ਜਿੱਤਿਆ ਹੈ। ਮੋਹਾਲੀ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੇ ਰੈਸਲਿੰਗ 'ਚ ਗ੍ਰੀਕੋ ਰੋਮਨ ਦੀ 82 ਕਿਲੋ ਵੇਟ ਕੈਟੇਗਰੀ 'ਚ ਤੁਰਕੀ ਦੇ ਰੈਸਲਰ ਬੁਰਹਾਨ ਅਬੁਦਕ ਨੂੰ 8-5 ਨਾਲ ਹਰਾ ਕੇ ਸੋਨ ਤਮਗਾ ਆਪਣੇ ਨਾਂ ਕੀਤਾ। ਗੁਰਪ੍ਰੀਤ ਨੇ ਦੱਸਿਆ ਕਿ ਪਿਤਾ ਦੇ ਕਹਿਣ 'ਤੇ ਉਸ ਨੇ ਰੈਸਲਿੰਗ ਸ਼ੁਰੂ ਕੀਤੀ ਸੀ। ਉਸ ਸਮੇਂ ਉਹ ਦਸਵੀਂ ਜਮਾਤ 'ਚ ਪੜ੍ਹਦਾ ਸੀ ਅਤੇ ਉਸ ਨੂੰ ਖੇਡ ਦੀ ਜ਼ਿਆਦਾ ਸਮਝ ਨਹੀਂ ਸੀ। ਉਸ ਸਮੇਂ ਗੁਰਪ੍ਰੀਤ ਨੂੰ ਕੋਚ ਨੇ ਰੈਸਲਿੰਗ ਛੱਡ ਕੁਝ ਹੋਰ ਕਰਨ ਨੂੰ ਕਿਹਾ ਸੀ। ਇਹੋ ਗੱਲ ਉਸ ਦੇ ਮਨ ਨੂੰ ਲੱਗ ਗਈ ਅਤੇ 11ਵੀਂ ਜਮਾਤ 'ਚ ਉਸ ਨੇ ਆਪਣੇ ਆਪ ਨੂੰ ਪੂਰਾ ਬਦਲ ਦਿੱਤਾ।

ਗੁਰਪ੍ਰੀਤ ਨੇ ਕਿਹਾ ਕਿ ਅੱਜ ਉਹ ਪਹਿਲਾ ਅਜਿਹਾ ਰੈਸਲਰ ਹੈ ਜਿਸ ਨੇ ਰੈਂਕਿੰਗ ਟੂਰਨਾਮੈਂਟ 'ਚ ਗ੍ਰੀਕੋ ਰੋਮਨ ਦੀ 82 ਵੇਟ ਕੈਟੇਗਰੀ 'ਚ ਦੇਸ਼ ਲਈ ਸੋਨ ਤਮਗਾ ਜਿੱਤਿਆ ਹੈ। ਰੈਂਕਿੰਗ ਟੂਰਨਾਮੈਂਟ 'ਚ ਭਾਰਤੀ ਟੀਮ ਵੱਲੋਂ 10 ਵੇਟ ਕੈਟੇਗਰੀ ਦੇ 6 ਭਾਰਤੀ ਰੈਸਲਰਾਂ ਨੇ ਹਿੱਸਾ ਲਿਆ ਜਿਸ 'ਚ ਗੁਰਪ੍ਰੀਤ ਇਕਲੌਤੇ ਪੰਜਾਬੀ ਰੈਸਲਰ ਸਨ। ਗੁਰਪ੍ਰੀਤ ਦੀ ਸਫਲਤਾ 'ਤੇ ਰੈਸਲਿੰਗ ਐਸੋਸੀਏਸ਼ਨ ਆਫ ਇੰਡੀਆ ਅਤੇ ਪੰਜਾਬ ਕੁਸ਼ਤੀ ਅਦਾਰੇ ਨੇ ਸ਼ਲਾਘਾ ਕੀਤੀ ਹੈ। ਗੁਰਪ੍ਰੀਤ ਸਿੰਘ ਪੰਜਾਬ ਪੁਲਸ 'ਚ ਸਪੋਰਟਸ ਕੋਟੇ ਤੋਂ ਸਾਲ 2017 'ਚ ਬਤੌਰ ਸਬ-ਇੰਸਪੈਕਟਰ ਭਰਤੀ ਹੋਏ ਸਨ ਅਤੇ ਪੀ. ਏ. ਪੀ. 'ਚ ਪ੍ਰੈਕਟਿਸ ਕਰਦੇ ਹਨ।      

ਮੈਚ ਲੰਬਾ ਚਲੇ ਇਹ ਸੀ ਪਲਾਨ  
ਗੁਰਪ੍ਰੀਤ ਨੇ ਦੱਸਿਆ ਕਿ ਸ਼ੁਰੂਆਤੀ ਦੌਰ 'ਚ ਤੁਰਕੀ ਦੇ ਰੈਸਲਰ ਨੇ ਮੇਰੇ 'ਤੇ ਦਬਾਅ ਬਣਾਉਂਦੇ ਹੋਏ ਦੋ ਅੰਕ ਹਾਸਲ ਕੀਤੇ ਸਨ। ਮੈਂ ਘਬਰਾਇਆ ਨਹੀਂ ਕਿਉਂਕਿ ਮੇਰਾ ਪਲਾਨ ਮੈਚ ਨੂੰ ਜਿੰਨਾ ਹੋ ਸਕੇ, ਲੰਬਾ ਖਿੱਚਣ ਦਾ ਸੀ। ਮੈਨੂੰ ਪਤਾ ਸੀ ਕਿ ਜੇਕਰ ਮੈਚ ਲੰਬਾ ਚਲਿਆ ਤਾਂ ਸਾਹਮਣੇ ਵਾਲਾ ਖਿਡਾਰੀ ਜ਼ਰੂਰ ਗ਼ਲਤੀ ਦੇ ਚੱਕਰ 'ਚ ਮੈਨੂੰ ਪੁਆਇੰਟ ਦੇਵੇਗਾ ਅਤੇ ਇਹੋ ਹੋਇਆ। ਲੰਬਾ ਮੈਚ ਖੇਡ ਕੇ ਮੈਂ 8-5 ਨਾਲ ਇਹ ਮੁਕਾਬਲਾ ਜਿੱਤਣ 'ਚ ਸਫਲ ਰਿਹਾ।          


author

Tarsem Singh

Content Editor

Related News