ਗੁਰਿੰਦਰ ਤੇ ਰਿਪੂਦਮਨ ਬਣੇ ਐੱਫ. ਆਈ. ਐੱਚ. ਅੰਪਾਇਰ ਮੈਨੇਜਰ

09/27/2017 3:06:12 AM

ਨਵੀਂ ਦਿੱਲੀ— ਭਾਰਤੀ ਅੰਪਾਇਰ ਗੁਰਿੰਦਰ ਸਿੰਘ ਸੰਘਾ ਤੇ ਰਿਪੂਦਮਨ ਸ਼ਰਮਾ ਨੂੰ ਕੌਮਾਂਤਰੀ ਹਾਕੀ ਮਹਾਸੰਘ (ਐੱਫ. ਆਈ. ਐੱਚ.) ਨੇ ਵਿਸ਼ਵ ਪੱਧਰੀ ਸੰਸਥਾ ਵਿਚ ਅੰਪਾਇਰ ਮੈਨੇਜਰ ਨਿਯੁਕਤ ਕੀਤਾ ਹੈ। ਹਾਕੀ ਇੰਡੀਆ (ਐੱਚ. ਆਈ.) ਨੇ ਦੋਵਾਂ ਦੇ ਨਾਵਾਂ ਦੀ ਸਿਫਾਰਿਸ਼ ਐੱਫ. ਆਈ. ਐੱਚ. ਕੋਲ ਕੀਤੀ ਸੀ ਤੇ ਏਸ਼ੀਆ ਹਾਕੀ ਮਹਾਸੰਘ ਨੇ ਵੀ ਉਨ੍ਹਾਂ ਦਾ ਸਮਰਥਨ ਕੀਤਾ ਸੀ। ਹਾਕੀ ਇੰਡੀਆ ਨੇ ਮੰਗਲਵਾਰ ਦੋਵਾਂ ਭਾਰਤੀ ਅੰਪਾਇਰਾਂ ਨੂੰ ਉਨ੍ਹਾਂ ਦੀ ਵਿਸ਼ਵ ਪੱਧਰੀ ਸੰਸਥਾ ਵਿਚ ਨਿਯੁਕਤੀ ਲਈ ਵਧਾਈ ਵੀ ਦਿੱਤੀ।


Related News