ਭਾਰਤ ਖ਼ਿਲਾਫ਼ ਸੀਮਤ ਲੜੀਆਂ ਲਈ ਗੁਪਟਿਲ ਤੇ ਬੋਲਟ ਟੀਮ ਵਿਚੋਂ ਬਾਹਰ

Wednesday, Nov 16, 2022 - 02:57 PM (IST)

ਭਾਰਤ ਖ਼ਿਲਾਫ਼ ਸੀਮਤ ਲੜੀਆਂ ਲਈ ਗੁਪਟਿਲ ਤੇ ਬੋਲਟ ਟੀਮ ਵਿਚੋਂ ਬਾਹਰ

ਵੇਲਿੰਗਟਨ (ਭਾਸ਼ਾ)– ਤਜਰਬੇਕਾਰ ਮਾਰਟਿਨ ਗੁਪਟਿਲ ਤੇ ਟ੍ਰੇਂਟ ਬੋਲਟ ਨੂੰ ਭਾਰਤ ਖ਼ਿਲਾਫ਼ 18 ਨਵੰਬਰ ਤੋਂ ਸ਼ੁਰੂ ਹੋ ਰਹੀਆਂ ਸੀਮਤ ਓਵਰਾਂ ਦੀਆਂ ਲੜੀਆਂ ਲਈ ਨਿਊਜ਼ੀਲੈਂਡ ਟੀਮ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ। ਸਲਾਮੀ ਬੱਲੇਬਾਜ਼ ਗੁਪਟਿਲ ਨੂੰ ਉਭਰਦੇ ਖਿਡਾਰੀ ਫਿਨ ਐਲਨ ਨੂੰ ਮੌਕਾ ਦੇਣ ਲਈ ਬਾਹਰ ਕੀਤਾ ਗਿਆ ਹੈ ਜਦਕਿ ਬੋਰਡ ਨੇ ਕਿਹਾ ਕਿ ਕੇਂਦਰੀ ਕਰਾਰ ਵਿਚੋਂ ਬਾਹਰ ਰਹਿਣ ਦਾ ਫੈਸਲਾ ਕਰਨ ਵਾਲੇ ਬੋਲਟ ਦੀ ਜਗ੍ਹਾ 6 ਮੈਚਾਂ ਦੀ ਲੜੀ ਵਿਚ ਕਿਸੇ ਹੋਰ ਨੂੰ ਮੌਕਾ ਦਿੱਤਾ ਜਾਵੇਗਾ।

ਐਲਨ ਨੂੰ ਟੀ-20 ਤੇ ਵਨ ਡੇ ਦੋਵਾਂ ਟੀਮਾਂ ਵਿਚ ਜਗ੍ਹਾ ਦਿੱਤੀ ਗਈ ਹੈ। ਉਹ ਹੁਣ ਤਕ 23 ਟੀ-20 ਤੇ 8 ਵਨ ਡੇ ਖੇਡ ਕੇ 5 ਅਰਧ ਸੈਂਕੜੇ ਤੇ ਇਕ ਸੈਂਕੜਾ ਲਾ ਚੁੱਕਾ ਹੈ। ਬੋਲਟ ਦੀ ਗੈਰ-ਮੌਜੂਦਗੀ ਵਿਚ ਤੇਜ਼ ਹਮਲੇ ਦੀ ਜ਼ਿੰਮੇਵਾਰੀ ਟਿਮ ਸਾਊਥੀ, ਮੈਟ ਹੈਨਰੀ ਲਾਕੀ ਫਰਗਿਊਸਨ, ਬਲੇਅਰ ਟਿਕਨੇਰ ਤੇ ਐਡਮ ਮਿਲਨੇ ਸੰਭਾਲਣਗੇ। ਮਿਲਨੇ ਆਖਰੀ ਵਨ ਡੇ 2017 ਵਿਚ ਖੇਡਿਆ ਸੀ। 

ਮੁੱਖ ਕੋਚ ਗੈਰੀ ਸਟੀਡ ਨੇ ਕਿਹਾ ਕਿ ਬੋਲਟ ਤੇ ਗੁਪਟਿਲ ਨੂੰ ਬਾਹਰ ਕਰਨਾ ਆਸਾਨ ਨਹੀਂ ਸੀ ਪਰ ਟੀਮ ਨੂੰ ਅੱਗੇ ਵੱਲ ਵੀ ਦੇਖਣਾ ਹੈ। ਸਟੀਡ ਨੇ ਅੱਗੇ ਕਿਹਾ, ‘‘ਭਾਰਤੀ ਟੀਮ ਦੇ ਇੱਥੇ ਆਉਣ ’ਤੇ ਕਾਫੀ ਉਤਸ਼ਾਹ ਰਹਿੰਦਾ ਹੈ। ਆਪਣੇ ਘਰੇਲੂ ਦਰਸ਼ਕਾਂ ਦੇ ਸਾਹਮਣੇ ਭਾਰਤ ਨਾਲ ਖੇਡਣ ਨੂੰ ਲੈ ਕੇ ਸਾਡੀ ਟੀਮ ਉਤਸ਼ਾਹਿਤ ਹੈ। ਸਾਨੂੰ ਭਾਰਤ ਨੂੰ ਹਰਾਉਣ ਲਈ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਪਵੇਗਾ।’’

ਇਹ ਵੀ ਪੜ੍ਹੋ : ਧੋਨੀ ਨੂੰ ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ, ਬਣ ਸਕਦੇ ਨੇ ਟੀ20 'ਚ ਡਾਇਰੈਕਟਰ ਆਫ ਕ੍ਰਿਕਟ

ਨਿਊਜ਼ੀਲੈਂਡ ਦੀ ਟੀ-20 ਟੀਮ 

ਕੇਨ ਵਿਲੀਅਮਸਨ (ਕਪਤਾਨ), ਫਿਨ ਐਲਨ, ਮਾਈਕਲ ਬ੍ਰੇਸਵੇਲ, ਡੇਵੋਨ ਕਾਨਵੇ, ਲਾਕੀ ਫਰਗਿਊਸਨ, ਡੈਰਿਲ ਮਿਸ਼ੇਲ, ਐਡਮ ਮਿਲਨੇ, ਜਿੰਮੀ ਨੀਸ਼ਮ, ਗਲੇਨ ਫਿਲਿਪਸ, ਮਿਸ਼ੇਲ ਸੈਂਟਨਰ, ਟਿਮ ਸਾਊਥੀ, ਈਸ਼ ਸੋਢੀ, ਬਲੇਅਰ ਟਿਕਨੇਰ।

ਨਿਊਜ਼ੀਲੈਂਡ ਦੀ ਵਨ ਡੇ ਟੀਮ 

ਕੇਨ ਵਿਲੀਅਮਸਨ (ਕਪਤਾਨ), ਫਿਨ ਐਲਨ, ਮਾਈਕਲ ਬ੍ਰੇਸਵੇਲ, ਡੇਵੋਨ ਕਾਨਵੇ, ਲਾਕੀ ਫਰਗਿਊਸਨ, ਡੈਰਿਲ ਮਿਸ਼ੇਲ, ਐਡਮ ਮਿਲਨੇ, ਜਿੰਮੀ ਨੀਸ਼ਮ, ਗਲੇਨ ਫਿਲਿਪਸ, ਮਿਸ਼ੇਲ ਸੈਂਟਨਰ, ਟਿਮ ਸਾਊਥੀ, ਟਾਮ ਲਾਥਮ, ਮੈਟ ਹੈਨਰੀ।

ਟੀ20 ਸੀਰੀਜ਼ ਦਾ ਸ਼ਡਿਊਲ

18 ਨਵੰਬਰ : ਪਹਿਲਾ ਟੀ-20, ਵੇਲਿੰਗਟਨ

20 ਨਵੰਬਰ : ਦੂਜਾ ਟੀ-20, ਤੌਰੰਗਾ

22 ਨਵੰਬਰ : ਤੀਜਾ ਟੀ-20, ਨੇਪੀਅਰ

ਵਨ ਡੇ ਸੀਰੀਜ਼ ਦਾ ਸ਼ਡਿਊਲ

25 ਨਵੰਬਰ : ਪਹਿਲਾ ਵਨ ਡੇ, ਆਕਲੈਂਡ

27 ਨਵੰਬਰ : ਦੂਜਾ ਵਨ ਡੇ, ਹੈਮਿਲਟਨ

30 ਨਵੰਬਰ : ਤੀਜਾ ਵਨ ਡੇ, ਕ੍ਰਾਈਸਟਚਰਚ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News