ਗੁਲਵੀਰ ਨੇ 10000 ਮੀਟਰ ''ਚ 16 ਸਾਲ ਪੁਰਾਣਾ ਰਾਸ਼ਟਰੀ ਰਿਕਾਰਡ ਤੋੜਿਆ

Sunday, Mar 17, 2024 - 01:00 PM (IST)

ਗੁਲਵੀਰ ਨੇ 10000 ਮੀਟਰ ''ਚ 16 ਸਾਲ ਪੁਰਾਣਾ ਰਾਸ਼ਟਰੀ ਰਿਕਾਰਡ ਤੋੜਿਆ

ਨਵੀਂ ਦਿੱਲੀ, (ਭਾਸ਼ਾ) ਏਸ਼ੀਅਨ ਖੇਡਾਂ ਦੇ ਕਾਂਸੀ ਤਮਗਾ ਜੇਤੂ ਅਥਲੀਟ ਗੁਲਵੀਰ ਸਿੰਘ ਨੇ ਕੈਲੀਫੋਰਨੀਆ ਦੇ ਸੈਨ ਜੁਆਨ ਕੈਪਿਸਟ੍ਰਾਨੋ 'ਚ 'ਦਿ ਟੇਨ' ਮੁਕਾਬਲੇ 'ਚ ਪੁਰਸ਼ਾਂ ਦੀ 10000 ਮੀਟਰ ਦੌੜ 'ਚ 16 ਸਾਲ ਪੁਰਾਣਾ ਰਾਸ਼ਟਰੀ ਰਿਕਾਰਡ ਤੋੜਦੇ ਹੋਏ ਆਪਣੀ ਹੀਟ 'ਚ ਦੂਜੇ ਸਥਾਨ 'ਤੇ ਰਿਹਾ। 25 ਸਾਲਾ ਖਿਡਾਰੀ ਨੇ ਸ਼ਨੀਵਾਰ ਨੂੰ ਆਪਣੇ ਈਵੈਂਟ ਵਿੱਚ 27 ਮਿੰਟ 41.81 ਸਕਿੰਟ ਦਾ ਸਮਾਂ ਕੱਢ ਕੇ 2008 ਵਿੱਚ ਬਣਾਏ ਗਏ 28 ਮਿੰਟ 02.89 ਸੈਕਿੰਡ ਦੇ ਸੁਰਿੰਦਰ ਸਿੰਘ ਦੇ ਰਿਕਾਰਡ ਨੂੰ ਤੋੜਿਆ। ਹਾਲਾਂਕਿ ਗੁਲਵੀਰ ਦੀ ਇਹ ਕੋਸ਼ਿਸ਼ ਓਲੰਪਿਕ ਲਈ ਕੁਆਲੀਫਾਈ ਕਰਨ ਲਈ ਕਾਫੀ ਨਹੀਂ ਸੀ। 

ਪੈਰਿਸ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰਨ ਦਾ ਸਮਾਂ 27 ਮਿੰਟ ਹੈ ਅਤੇ ਇਸ ਤਰ੍ਹਾਂ ਭਾਰਤੀ ਅਥਲੀਟ 41 ਸਕਿੰਟਾਂ ਦੇ ਫਰਕ ਨਾਲ ਇਸ ਤੋਂ ਖੁੰਝ ਗਿਆ। ਇਸ ਈਵੈਂਟ ਵਿੱਚ ਹਿੱਸਾ ਲੈਣ ਵਾਲੇ ਇੱਕ ਹੋਰ ਭਾਰਤੀ ਖਿਡਾਰੀ ਕਾਰਤਿਕ ਕੁਮਾਰ 28 ਮਿੰਟ 01.90 ਸਕਿੰਟ ਦੇ ਸਮੇਂ ਨਾਲ ਨੌਵੇਂ ਸਥਾਨ ’ਤੇ ਰਿਹਾ। ਉਸ ਦਾ ਸਮਾਂ ਵੀ ਸੁਰਿੰਦਰ ਸਿੰਘ ਦੇ ਪਿਛਲੇ ਰਾਸ਼ਟਰੀ ਰਿਕਾਰਡ ਨਾਲੋਂ ਬਿਹਤਰ ਹੈ। ਇਸੇ ਈਵੈਂਟ ਵਿੱਚ ਇੱਕ ਹੋਰ ਭਾਰਤੀ ਅਥਲੀਟ ਅਵਿਨਾਸ਼ ਸਾਬਲ ਆਪਣੀ ਦੌੜ ਪੂਰੀ ਨਹੀਂ ਕਰ ਸਕਿਆ। ਉਹ 15ਵੀਂ ਲੈਪ ਵਿੱਚ 6000 ਮੀਟਰ ਦੀ ਦੂਰੀ ਪੂਰੀ ਕਰਕੇ ਹਟ ਗਿਆ। ਔਰਤਾਂ ਦੀ 10000 ਮੀਟਰ ਦੌੜ ਵਿੱਚ ਭਾਰਤ ਦੀ ਪਾਰੁਲ ਚੌਧਰੀ 32 ਮਿੰਟ 0 2.08 ਸਕਿੰਟ ਦੇ ਸਮੇਂ ਨਾਲ 20ਵੇਂ ਸਥਾਨ ’ਤੇ ਰਹੀ। ਉਹ 30 ਮਿੰਟ, 40.00 ਸਕਿੰਟ ਦੇ ਪੈਰਿਸ ਓਲੰਪਿਕ ਕੁਆਲੀਫਾਈ ਟਾਈਮ ਨੂੰ ਪੂਰਾ ਕਰਨ ਵਿੱਚ ਵੀ ਅਸਫਲ ਰਹੀ।


author

Tarsem Singh

Content Editor

Related News