ਟਰੰਪ ਦੀ ਸਖਤੀ; ਅੱਜ ਇੰਨੇ ਪੰਜਾਬੀਆਂ ਨਾਲ ਅੰਮ੍ਰਿਤਸਰ ਏਅਰਪੋਰਟ ਲੈਂਡ ਹੋਵੇਗਾ ਤੀਜ਼ਾ ਅਮਰੀਕੀ ਜਹਾਜ਼

Sunday, Feb 16, 2025 - 09:37 AM (IST)

ਟਰੰਪ ਦੀ ਸਖਤੀ; ਅੱਜ ਇੰਨੇ ਪੰਜਾਬੀਆਂ ਨਾਲ ਅੰਮ੍ਰਿਤਸਰ ਏਅਰਪੋਰਟ ਲੈਂਡ ਹੋਵੇਗਾ ਤੀਜ਼ਾ ਅਮਰੀਕੀ ਜਹਾਜ਼

ਇੰਟਰਨੈਸ਼ਨਲ ਡੈਸਕ- ਅਮਰੀਕੀ ਫੌਜੀ ਟਰਾਂਸਪੋਰਟ ਜਹਾਜ਼ ਸੀ-17 ਗਲੋਬਮਾਸਟਰ III ਲਗਭਗ 157 ਭਾਰਤੀ ਨਾਗਰਿਕਾਂ ਨੂੰ ਲੈ ਕੇ 16 ਫਰਵਰੀ ਯਾਨੀ ਅੱਜ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੇਗਾ। ਇਸ ਵਿੱਚ ਪੰਜਾਬ ਦੇ 31 ਲੋਕ ਹੋਣਗੇ। ਡੋਨਾਲਡ ਟਰੰਪ ਦੇ ਪਿਛਲੇ ਮਹੀਨੇ ਅਮਰੀਕੀ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਇਹ ਤੀਜਾ ਮੌਕਾ ਹੈ, ਜਦੋਂ ਭਾਰਤੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: 'ਟਰੰਪ ਨਾਲ ਕਿਵੇਂ ਡੀਲ ਕਰਨਾ ਹੈ, ਇਹ PM ਮੋਦੀ ਤੋਂ ਸਿੱਖੋ', ਅਮਰੀਕੀ ਮੀਡੀਆ ਨੇ ਕੀਤੀ ਤਾਰੀਫ਼

ਇਸ ਤੋਂ ਪਹਿਲਾਂ ਇੱਕ ਅਮਰੀਕੀ ਫੌਜੀ ਜਹਾਜ਼ ਲੰਘੇ ਦਿਨ ਯਾਨੀ 15 ਫਰਵਰੀ ਰਾਤ 11.30 ਵਜੇ ਦੇ ਕਰੀਬ 116 ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਿਆ ਸੀ। ਸੂਤਰਾਂ ਅਨੁਸਾਰ, ਦੇਸ਼ ਨਿਕਾਲਾ ਦਿੱਤੇ ਗਏ ਲੋਕਾਂ ਵਿੱਚ ਪੰਜਾਬ ਤੋਂ 65, ਹਰਿਆਣਾ ਤੋਂ 33, ਗੁਜਰਾਤ ਤੋਂ ਅੱਠ, ਉੱਤਰ ਪ੍ਰਦੇਸ਼, ਗੋਆ, ਮਹਾਰਾਸ਼ਟਰ ਅਤੇ ਰਾਜਸਥਾਨ ਤੋਂ ਦੋ-ਦੋ ਅਤੇ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੋਂ ਇੱਕ-ਇੱਕ ਵਿਅਕਤੀ ਸ਼ਾਮਲ ਹੈ।

ਇਹ ਵੀ ਪੜ੍ਹੋ: ਗੈਰ-ਕਾਨੂੰਨੀ ਪ੍ਰਵੇਸ਼ ਤੇ ਰੁਜ਼ਗਾਰ ਨਿਯਮਾਂ ਦੀ ਉਲੰਘਣਾ, 48 ਘੰਟਿਆਂ 'ਚ 12 ਦੇਸ਼ਾਂ ਨੇ 131 ਲੋਕ ਕੀਤੇ Deport

ਇਸ ਤੋਂ ਪਹਿਲਾਂ ਵੀ 5 ਫਰਵਰੀ ਨੂੰ 104 "ਗੈਰ-ਕਾਨੂੰਨੀ ਪ੍ਰਵਾਸੀਆਂ" ਨੂੰ ਲੈ ਕੇ ਅੰਮ੍ਰਿਤਸਰ ਪਹੁੰਚਿਆ ਸੀ। ਇਨ੍ਹਾਂ ਵਿੱਚੋਂ 33-33 ਹਰਿਆਣਾ ਅਤੇ ਗੁਜਰਾਤ ਤੋਂ ਸਨ, ਜਦੋਂ ਕਿ 30 ਪੰਜਾਬ ਤੋਂ ਸਨ। ਟਰੰਪ ਪ੍ਰਸ਼ਾਸਨ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਆਪਣੀ ਕਾਰਵਾਈ ਦੇ ਹਿੱਸੇ ਵਜੋਂ ਇਨ੍ਹਾਂ ਲੋਕਾਂ ਨੂੰ ਭਾਰਤ ਦੇਸ਼ ਨਿਕਾਲਾ ਦਿੱਤਾ ਹੈ।

ਇਹ ਵੀ ਪੜ੍ਹੋ: ਪਿਓ ਨੇ ਹੱਥੀਂ ਉਜਾੜ 'ਤਾ ਆਪਣਾ ਹੱਸਦਾ-ਵੱਸਦਾ ਘਰ, 4 ਮਾਸੂਮਾਂ ਨੂੰ ਮਾਰਨ ਮਗਰੋਂ ਖੁਦ ਵੀ ਲਾਇਆ ਮੌਤ ਨੂੰ ਗਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

cherry

Content Editor

Related News