ਓਮਾਨ ’ਚ ਵੇਚੀ ਪੰਜਾਬ ਦੀ ਧੀ, 2 ਸਾਲ ਬਾਅਦ ਪਰਤੀ ਘਰ, ਰੌਂਗਟੇ ਖੜ੍ਹੇ ਕਰ ਦੇਣ ਵਾਲੀ ਸੁਣਾਈ ਹੱਡ ਬੀਤੀ

Wednesday, Feb 19, 2025 - 05:25 PM (IST)

ਓਮਾਨ ’ਚ ਵੇਚੀ ਪੰਜਾਬ ਦੀ ਧੀ, 2 ਸਾਲ ਬਾਅਦ ਪਰਤੀ ਘਰ, ਰੌਂਗਟੇ ਖੜ੍ਹੇ ਕਰ ਦੇਣ ਵਾਲੀ ਸੁਣਾਈ ਹੱਡ ਬੀਤੀ

ਸੁਲਤਾਨਪੁਰ ਲੋਧੀ (ਧੀਰ, ਸੋਢੀ, ਅਸ਼ਵਨੀ)-ਇਕ ਪਾਸੇ ਲਗਾਤਾਰ ਪੰਜਾਬੀ ਨੌਜਵਾਨ ਪਰਵਾਸ ਦਾ ਰੁੱਖ ਕਰ ਰਹੇ ਹਨ ਅਤੇ ਦੂਜੇ ਪਾਸੇ ਇਹੀ ਪ੍ਰਵਾਸ ਕਈ ਨੌਜਵਾਨਾਂ ਦੀਆਂ ਜ਼ਿੰਦਗੀਆਂ ਨੂੰ ਉਜਾੜਨ ਦੇ ਰਾਹ ਵੱਲ ਤੁਰਿਆ ਹੋਇਆ ਹੈ। ਪਿਛਲੇ ਕਈ ਦਿਨਾਂ ਤੋਂ ਅਮਰੀਕੀ ਸਰਕਾਰ ਵੱਲੋਂ ਆਪਣੇ ਫੌਜੀ ਜਹਾਜ਼ਾਂ ’ਚ ਜੰਜ਼ੀਰਾਂ ਨਾਲ ਬੰਨ੍ਹ ਕੇ ਪੰਜਾਬੀਆਂ ਨੂੰ ਡਿਪੋਰਟ ਕਰਕੇ ਵਾਪਸ ਆਪਣੇ ਦੇਸ਼ ਭੇਜਿਆ ਜਾ ਰਿਹਾ ਹੈ। ਦੂਜੇ ਪਾਸੇ ਅਰਬ ਦੇਸ਼ਾਂ ਵਿੱਚ ਲਗਾਤਾਰ ਦੇਸ਼ ਦੀਆਂ ਧੀਆਂ 'ਤੇ ਤਸ਼ੱਦਦ ਦੇ ਮਾਮਲੇ ਰੁੱਕਣ ਦਾ ਨਾਮ ਨਹੀਂ ਲੈ ਰਹੇ ਹਨ। ਅਰਬ ਨਾਲ ਸੰਬੰਧਤ ਹੀ ਇਕ ਮਾਮਲਾ ਸਾਹਮਣੇ ਜਿਸ ਵਿਚ ਜਲੰਧਰ ਜ਼ਿਲ੍ਹੇ ਨਾਲ ਸੰਬੰਧ ਰੱਖਣ ਵਾਲੀ ਇਕ ਪੀੜਤਾ ਓਮਾਨ ਵਿਚ 2 ਸਾਲ ਦੀ ਨਰਕ ਭਰੀ ਜ਼ਿੰਦਗੀ ਬਤੀਤ ਕਰਕੇ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਵਾਪਸ ਪਹੁੰਚੀ।

ਇਹ ਵੀ ਪੜ੍ਹੋ : ਬੰਦ ਹੋ ਗਿਆ ਜਲੰਧਰ ਦਾ ਇਹ ਵੱਡਾ ਹਾਈਵੇਅ, ਗੱਡੀਆਂ 'ਚ ਫਸੇ ਰਹੇ ਲੋਕ, ਜਾਣੋ ਕੀ ਰਿਹਾ ਕਾਰਨ

ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਸੰਤ ਸੀਚੇਵਾਲ ਦਾ ਧੰਨਵਾਦ ਕਰਨ ਪਹੁੰਚੀ ਇਸ ਪੀੜਤਾ ਨੇ ਦੱਸਿਆ ਕਿ ਇਹ ਉਸਦਾ ਦੂਸਰਾ ਜਨਮ ਹੈ। ਪੀੜਤਾ ਨੇ ਦੱਸਿਆ ਕਿ ਉਹ ਦੋ ਸਾਲ ਪਹਿਲਾਂ ਮਸਕਟ (ਓਮਾਨ) ਵਿਚ ਚੰਗੇ ਭਵਿੱਖ ਦੀ ਭਾਲ ਦੇ ਲਈ ਗਈ ਸੀ। ਪਰ ਉੱਥੇ ਜਾ ਕੇ ਜਦੋਂ ਲੜਕੀ ਦੇ ਵੀਜ਼ੇ ਦੀ ਮਿਆਦ ਖ਼ਤਮ ਹੋ ਗਈ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਉੱਥੇ ਕੰਮ ਕਰਨ ਲਈ ਨਹੀਂ ਭੇਜਿਆ ਗਿਆ, ਸਗੋਂ ਉਸ ਨੂੰ ਵੇਚ ਦਿੱਤਾ ਗਿਆ। ਉਸ ਨੇ ਦੱਸਿਆ ਕਿ ਜਿਸ ਜਗ੍ਹਾ ਉਸ ਨੂੰ ਵੇਚਿਆ ਗਿਆ, ਉੱਥੇ ਉਸ ਦੇ ਨਾਲ ਸਰੀਰਕ ਅਤੇ ਮਾਨਸਿਕ ਤੌਰ ’ਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਗਿਆ। ਉਸ ਨੂੰ ਮਾਰਿਆ ਕੁੱਟਿਆ ਜਾਂਦਾ ਅਤੇ ਉਸ ਦੇ ਨਾਲ ਧੱਕੇਸ਼ਾਹੀ ਵੀ ਕੀਤੀ ਜਾਂਦੀ ਸੀ।

ਉਸ ਨੇ ਦੱਸਿਆ ਕਿ ਉੱਥੇ ਨਾਲ 50 ਤੋਂ ਵਧੇਰੇ ਹੋਰ ਵੀ ਲੜਕੀਆਂ ਫਸੀਆਂ ਹੋਈਆਂ ਹਨ, ਜੋ ਇਸੇ ਹੀ ਤਸ਼ੱਦਦ ਦਾ ਸ਼ਿਕਾਰ ਹੋ ਰਹੀਆਂ ਸਨ। ਉਸ ਨੇ ਕਿਹਾ ਕਿ ਸੰਤ ਸੀਚੇਵਾਲ ਜੀ ਦੇ ਯਤਨਾ ਸਦਕਾ ਨਾ ਸਿਰਫ ਉਸਦੀ ਬਲਕਿ ਉਥੇ ਉਸ ਦੇ ਨਾਲ ਫਸੀਆਂ ਕਿੰਨੀਆਂ ਹੀ ਲੜਕੀਆਂ ਦੀਆਂ ਘਰ ਵਾਪਸੀ ਹੋ ਸਕੀ ਹੈ, ਜੋ ਲੜਕੀਆਂ ਜਿਊਣ ਦੀ ਵੀ ਆਸ ਛੱਡ ਚੁੱਕੀਆਂ ਸਨ।

ਇਹ ਵੀ ਪੜ੍ਹੋ : ਅਹਿਮ ਖ਼ਬਰ: ਪੰਜਾਬ 'ਚ ਚੱਲ ਰਹੀਆਂ ਫੈਕਟਰੀਆਂ 'ਚ ਪਾਵਰਕਾਮ ਨੇ ਵੱਡੀ ਕਾਰਵਾਈ ਦੀ ਖਿੱਚੀ ਤਿਆਰੀ

ਪੀੜਤ ਲੜਕੀ ਨੇ ਦੱਸਿਆ ਕਿ ਉਸ ਉਪਰ ਚੋਰੀ ਦਾ ਇਲਜ਼ਾਮ ਅਤੇ ਜ਼ੁਰਮਾਨਾ ਹੋਣ ਕਾਰਨ ਉਸ ਨੂੰ ਵਾਪਸੀ ਲਈ ਲੰਬਾ ਸਮਾਂ ਇੰਤਜ਼ਾਰ ਕਰਨ ਪਿਆ। ਜਿਸ ਦਰਮਿਆਨ ਉੱਥੇ ੳਸ ਨੇ ਪਿਛਲੇ 11 ਮਹੀਨਿਆਂ ਤੋਂ 50 ਤੋਂ ਵੱਧ ਲੜਕੀਆਂ ਦੀ ਹੱਡ ਬੀਤੀ ਸੁਣੀ ਹੈ, ਜੋ ਦਿਲ ਜਿੰਜੋਰੜਨ ਵਾਲੇ ਹਨ।
ਪੀੜਤ ਲੜਕੀ ਨੇ ਪੰਜਾਬ ਦੀਆਂ ਨੌਜਵਾਨ ਲੜਕੀਆਂ ਨੂੰ ਰੋਂਦੇ ਹੋਏ ਇਹ ਅਪੀਲ ਕੀਤੀ ਹੈ ਕਿ ਕੋਈ ਵੀ ਲੜਕੀ ਪਰਵਾਸ ਦਾ ਰੁੱਖ ਨਾ ਕਰੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਲੜਕੀਆਂ ਦੇ ਨਾਲ ਹੈਵਾਨੀਅਤ ਭਰੀਆਂ ਹੱਦਾਂ ਨੂੰ ਟੱਪਿਆ ਜਾ ਰਿਹਾ ਹੈ ਉਹ ਹਾਲਾਤ ਬੇਹੱਦ ਹੀ ਰੂਹ ਕੰਬਾਊ ਹਨ। ਪੀੜਤ ਲੜਕੀ ਨੇ ਉੱਥੇ ਉਸ ਦੀ ਸਹਾਇਤਾ ਕਰਨ ਵਾਲੇ ਉੱਥੇ ਦੇ ਲੋਕਾਂ ਦਾ ਵੀ ਬਹੁਤ ਧੰਨਵਾਦ ਕੀਤਾ, ਜਿਨ੍ਹਾਂ ਵੱਲੋਂ ਉਸ ਨੂੰ ਇਕ ਪਰਿਵਾਰਿਕ ਮਾਹੌਲ ਦਿੱਤਾ ਗਿਆ ਅਤੇ ਉਸ ਨੂੰ ਸੰਭਾਲਿਆ ਗਿਆ।

ਰਾਜ ਸਭਾ ਮੈਂਬਰ ਸੰਤ ਸੀਚੇਵਾਲ ਜੀ ਨੇ ਕਿਹਾ ਕਿ ਪਰਵਾਸ ਨੂੰ ਲੈ ਕੇ ਜੋ ਹਲਾਤ ਬਣੇ ਹੋਏ ਹਨ, ਉਹ ਬੇਹੱਦ ਹੀ ਚਿੰਤਾਜਨਕ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਅਗਰ ਉਹ ਪ੍ਰਵਾਸ ਦਾ ਰੁੱਖ ਕਰ ਰਹੇ ਹਨ ਤਾਂ ਉਨ੍ਹਾਂ ਕੋਲ ਸਹੀ ਤਰੀਕਾ ਹੋਣਾ ਚਾਹੀਦਾ ਹੈ ਨਾ ਕਿ ਫਰਜ਼ੀ ਏਜੰਟਾ ਦੇ ਹੱਥੇ ਚੜ ਕੇ ਖੁਦ ਦੀ ਜ਼ਿੰਦਗੀ ਨੂੰ ਬਰਬਾਦ ਕਰਨ।
ਉਨ੍ਹਾਂ ਵਿਦੇਸ਼ ਮੰਤਰਾਲੇ, ਭਾਰਤੀ ਦੂਤਾਵਾਸ ਅਤੇ ਉੱਥੇ ਲੜਕੀਆਂ ਦੇ ਸਾਂਭ ਸੰਭਾਲ ਕਰਨ ਵਾਲੇ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ ਜੋ ਧੋਖੇ ਕਾਰਨ ਫਸੀਆਂ ਇਨ੍ਹਾਂ ਲੜਕੀਆਂ ਦੀ ਹਰ ਤਰ੍ਹਾਂ ਨਾਲ ਸੰਭਵ ਸਹਾਇਤਾ ਕਰ ਰਹੇ ਹਨ ਅਤੇ ਇਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੱਕ ਵਾਪਸ ਭੇਜਣ ਵਿਚ ਸਹਾਇਤਾ ਕਰ ਰਹੇ ਹਨ।

ਇਹ ਵੀ ਪੜ੍ਹੋ : ਹਰਜਿੰਦਰ ਸਿੰਘ ਧਾਮੀ ਨੇ ਕਿਉਂ ਦਿੱਤਾ ਅਸਤੀਫ਼ਾ, ਅਕਾਲੀ ਆਗੂ ਦਲਜੀਤ ਚੀਮਾ ਨੇ ਦਿੱਤਾ ਵੱਡਾ ਬਿਆਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e 


author

shivani attri

Content Editor

Related News