ਲਗਾਤਾਰ ਡਰਾਅ ਤੋਂ ਬਾਅਦ ਗੁਕੇਸ਼ ਤੇ ਲਿਰੇਨ ਦੀਆਂ ਨਜ਼ਰਾਂ ਜਿੱਤ ਦੇ ਨਾਲ ਬੜ੍ਹਤ ਬਣਾਉਣ ’ਤੇ

Saturday, Dec 07, 2024 - 12:29 PM (IST)

ਲਗਾਤਾਰ ਡਰਾਅ ਤੋਂ ਬਾਅਦ ਗੁਕੇਸ਼ ਤੇ ਲਿਰੇਨ ਦੀਆਂ ਨਜ਼ਰਾਂ ਜਿੱਤ ਦੇ ਨਾਲ ਬੜ੍ਹਤ ਬਣਾਉਣ ’ਤੇ

ਸਿੰਗਾਪੁਰ- ਲਗਾਤਾਰ 6 ਡਰਾਅ ਤੇ ਕੁਝ ਮੌਕੇ ਗਵਾਉਣ ਤੋਂ ਬਾਅਦ ਤੇਜ਼ਤਰਾਰ ਚੈਲੰਜਰ ਡੀ. ਗੁਕੇਸ਼ ਤੇ ਸਾਬਕਾ ਚੈਂਪੀਅਨ ਡਿੰਗ ਲਿਰੇਨ ਸ਼ਨੀਵਾਰ ਨੂੰ ਇੱਥੇ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੀ 10ਵੀਂ ਬਾਜ਼ੀ ਵਿਚ ਜਿੱਤ ਦੇ ਨਾਲ ਬੜ੍ਹਤ ਹਾਸਲ ਕਰਨ ਲਈ ਬੇਤਾਬ ਹੋਣਗੇ। ਗੁਕੇਸ਼ ਨੇ ਜਿੱਤ ਦੇ ਕਈ ਮੌਕੇ ਬਣਾਏ ਪਰ ਫਾਇਦੇ ਦੀ ਸਥਿਤੀ ਦੇ ਬਾਵਜੂਦ ਉਨ੍ਹਾਂ ਨੂੰ ਜਿੱਤ ਵਿਚ ਨਹੀਂ ਬਦਲ ਸਕਿਆ। ਇਸ 25 ਲੱਖ ਡਾਲਰ ਦੀ ਇਨਾਮੀ ਰਾਸ਼ੀ ਵਾਲੀ ਚੈਂਪੀਅਨਸ਼ਿਪ ਵਿਚ ਹੁਣ ਸਿਰਫ 5 ਹੋਰ ਕਲਾਸੀਕਲ ਬਾਜ਼ੀਆਂ ਖੇਡੀਆਂ ਜਾਣੀਆਂ ਬਾਕੀ ਹਨ ਤੇ ਅਜਿਹੇ ਵਿਚ 18 ਸਾਲਾ ਭਾਰਤੀ ਖਿਡਾਰੀ ਸ਼ੁੱਕਰਵਾਰ ਨੂੰ ਇਕ ਦਿਨ ਦੇ ਆਰਾਮ ਤੋਂ ਬਾਅਦ ਅੜਿੱਕੇ ਨੂੰ ਤੋੜ ਕੇ ਮਹੱਤਵਪੂਰਨ ਬੜ੍ਹਤ ਹਾਸਲ ਕਰਨਾ ਚਾਹੇਗਾ।

ਵੀਰਵਾਰ ਨੂੰ ਲਗਾਤਾਰ 6ਵੀਂ ਬਾਜ਼ੀ ਤੇ ਮੁਕਾਬਲੇ ਦੀ ਕੁੱਲ ਸੱਤਵੀਂ ਬਾਜ਼ੀ ਸੀ, ਜਿਸ ਵਿਚ ਦੋਵੇਂ ਖਿਡਾਰੀਆਂ ਨੇ ਅੰਕ ਵੰਡੇ। ਇਸ ਡਰਾਅ ਤੋਂ ਬਾਅਦ ਦੋਵੇਂ ਖਿਡਾਰੀਆਂ ਦੇ ਬਰਾਬਰ 4.5 ਅੰਕ ਹਨ ਜਿਹੜੇ ਚੈਂਪੀਅਨਸ਼ਿਪ ਜਿੱਤਣ ਲਈ ਜ਼ਰੂਰੀ 7.5 ਅੰਕਾਂ ਤੋਂ 3 ਅੰਕ ਘੱਟ ਹਨ। ਚੀਨ ਦੇ 32 ਸਾਲਾ ਲਿਰੇਨ ਨੇ ਪਹਿਲੀ ਬਾਜ਼ੀ ਜਿੱਤੀ ਸੀ ਜਦਕਿ ਗੁਕੇਸ਼ ਤੀਜੀ ਬਾਜ਼ੀ ਵਿਚ ਜੇਤੂ ਰਿਹਾ ਸੀ। ਬਾਕੀ ਸਾਰੀਆਂ ਬਾਜ਼ੀਆਂ ਡਰਾਅ ਰਹੀਆਂ। ਜੇਕਰ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਜੇਕਰ 8 ਬਾਜ਼ੀਆਂ ਤੋਂ ਬਾਅਦ ਸਕੋਰ 4-4 ਨਾਲ ਬਰਾਬਰ ਹੋਵੇ ਤਾਂ ਸਾਬਕਾ ਚੈਂਪੀਅਨ ਮੈਚ ਜਿੱਤ ਜਾਂਦਾ ਹੈ।
 


author

Tarsem Singh

Content Editor

Related News