ਗੁਜਰਾਤ ਜਾਇੰਟਸ ਹੋਈ WPL ਤੋਂ ਬਾਹਰ, ਮਿਤਾਲੀ ਨੇ ਕਿਹਾ- ਸਾਡੀ ਟੀਮ ਚੰਗੀ ਸੀ ਪਰ...

03/21/2023 5:23:53 PM

ਮੁੰਬਈ : ਗੁਜਰਾਤ ਜਾਇੰਟਸ ਦੀ ਮੈਂਟਰ ਮਿਤਾਲੀ ਰਾਜ ਅਤੇ ਮੁੱਖ ਕੋਚ ਰਸ਼ੇਲ ਹੇਨਸ ਨੇ ਟੀਮ ਦੇ ਮਹਿਲਾ ਪ੍ਰੀਮੀਅਰ ਲੀਗ ਤੋਂ ਬਾਹਰ ਹੋਣ ਦੇ ਬਾਅਦ ਕਿਹਾ ਕਿ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੁੱਖ ਖਿਡਾਰੀਆਂ ਨੂੰ ਗੁਆਉਣ ਨਾਲ ਟੀਮ ਦਾ ਤਾਲਮੇਲ ਵਿਗੜ ਗਿਆ। ਕਪਤਾਨ ਅਤੇ ਓਪਨਿੰਗ ਬੱਲੇਬਾਜ਼ ਬੇਥ ਮੂਨੀ ਪਹਿਲੇ ਦਿਨ ਹੀ ਜ਼ਖਮੀ ਹੋ ਗਈ ਸੀ ਅਤੇ ਬਾਕੀ ਦੇ ਮੈਚ ਨਹੀਂ ਖੇਡ ਸਕੀ।

ਮਿਤਾਲੀ ਨੇ ਇੱਥੇ ਜਾਰੀ ਬਿਆਨ 'ਚ ਕਿਹਾ, ''ਸਾਡੀ ਟੀਮ ਚੰਗੀ ਸੀ ਪਰ ਨਤੀਜੇ ਸਾਡੇ ਪੱਖ 'ਚ ਨਹੀਂ ਰਹੇ। ਅਸੀਂ ਮੁੱਖ ਖਿਡਾਰੀਆਂ ਨੂੰ ਜਲਦੀ ਗੁਆ ਦਿੱਤਾ ਜਿਸ ਨਾਲ ਟੀਮ ਦਾ ਤਾਲਮੇਲ ਵਿਗੜ ਗਿਆ। ਇਸ ਦੇ ਬਾਵਜੂਦ ਟੀਮ ਨੇ ਜਿੱਤਣ ਦੀ ਇੱਛਾ ਦਿਖਾਈ।''

ਗੁਜਰਾਤ ਜਾਇੰਟਸ ਆਪਣੇ ਆਖਰੀ ਮੈਚ ਵਿੱਚ ਯੂਪੀ ਵਾਰੀਅਰਜ਼ ਤੋਂ ਹਾਰ ਕੇ ਬਾਹਰ ਹੋ ਗਈ ਸੀ। ਦੂਜੇ ਪਾਸੇ, ਹੈਂਸ ਨੇ ਕਿਹਾ, ''ਮੇਰੇ ਕੋਲ ਇੰਨੀ ਸ਼ਾਨਦਾਰ ਟੀਮ ਦੇ ਮੁੱਖ ਕੋਚ ਦੇ ਤੌਰ 'ਤੇ ਵਧੀਆ ਅਨੁਭਵ ਰਿਹਾ। ਅਸੀਂ ਔਖੇ ਪਲ ਦੇਖੇ ਪਰ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਸੀਂ ਇਸ ਟੂਰਨਾਮੈਂਟ ਤੋਂ ਸਕਾਰਾਤਮਕ ਚੀਜ਼ਾਂ ਲੈ ਕੇ ਜਾਵਾਂਗੇ।'' ਜ਼ਿਕਰਯੋਗ ਹੈ ਕਿ ਗੁਜਰਾਤ ਨੇ 8 ਮੈਚਾਂ 'ਚ ਸਿਰਫ ਦੋ ਮੈਚ ਜਿੱਤੇ ਹਨ।

 


Tarsem Singh

Content Editor

Related News