ਗਿੰਟਿੰਗ ਨੇ ਮੋਮੋਤੋ ਨੂੰ ਹਰਾ ਕੇ ਚਾਈਨਾ ਓਪਨ ਦਾ ਖਿਤਾਬ ਜਿੱਤਿਆ

Monday, Sep 24, 2018 - 02:03 AM (IST)

ਗਿੰਟਿੰਗ ਨੇ ਮੋਮੋਤੋ ਨੂੰ ਹਰਾ ਕੇ ਚਾਈਨਾ ਓਪਨ ਦਾ ਖਿਤਾਬ ਜਿੱਤਿਆ

ਚਾਂਗਝੂ— ਇੰਡੋਨੇਸ਼ੀਆ ਦੇ ਐਂਥੋਨੀ ਸਿਨਿਸੁਕਾ ਗਿੰਟਿਗ ਨੇ ਜਾਪਾਨ ਦੇ ਕੇਂਟੋ ਮੋਮੋਤਾ ਨੂੰ ਉਲਟਫੇਰ ਦਾ ਸ਼ਿਕਾਰ ਬਣਾ ਕੇ ਐਤਵਾਰ ਨੂੰ ਇੱਥੇ ਚਾਈਨਾ ਓਪਨ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ।
ਵਿਸ਼ਵ ਵਿਚ 13ਵੇਂ ਨੰਬਰ ਦੇ ਗਿੰਟਿੰਗ ਨੇ ਤੀਜਾ ਦਰਜਾ ਪ੍ਰਾਪਤ ਮੋਮੋਤਾ ਨੂੰ 23-21, 21-19 ਨਾਲ ਹਰਾਇਆ। ਮੋਮੋਤਾ ਨੇ ਪਿਛਲੇ ਹਫਤੇ ਜਾਪਾਨ ਓਪਨ ਦਾ ਖਿਤਾਬ ਜਿੱਤਿਆ ਸੀ ਤੇ ਉਸ ਨੂੰ ਸ਼ੁਰੂ ਤੋਂ ਹੀ ਖਿਤਾਬ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ।

 


Related News