GT vs MI : ਹਾਰ ਦੇ ਬਾਅਦ ਰਾਸ਼ਿਦ ਖ਼ਾਨ ਨੇ ਦਿੱਤਾ ਵੱਡਾ ਬਿਆਨ, ਜਾਣੋ ਕੀ ਕਿਹਾ

05/07/2022 3:42:37 PM

ਮੁੰਬਈ- ਰਾਸ਼ਿਦ ਖ਼ਾਨ ਨੂੰ ਇਸ ਆਈ. ਪੀ. ਐੱਲ. ਸੈਸ਼ਨ 'ਚ ਜ਼ਿਆਦਾ ਵਿਕਟਾਂ ਭਾਵੇਂ ਨਹੀਂ ਮਿਲੀਆਂ ਪਰ ਅਫਗਾਨਿਸਤਾਨ ਤੇ ਗੁਜਰਾਤ ਟਾਈਟਨਸ ਦੇ ਇਸ ਸਟਾਰ ਸਪਿਨਰ ਨੂੰ ਇਸ ਦਾ ਕੋਈ ਦੁਖ ਨਹੀਂ ਹੈ ਕਿਉਂਕਿ ਉਹ ਟੀਮ ਲਈ ਕਿਫ਼ਾਇਤੀ ਸਪੈਲ ਸੁੱਟ ਰਹੇ ਹਨ। ਰਾਸ਼ਿਦ ਨੇ ਅਜੇ ਤਕ 6.84 ਦੀ ਔਸਤ ਨਾਲ 11 ਮੈਚਾਂ 'ਚ 11 ਵਿਕਟਾਂ ਲਈਆਂ ਹਨ।

ਇਹ ਵੀ ਪੜ੍ਹੋ : IPL : ਰੋਹਿਤ ਸ਼ਰਮਾ ਨੇ ਮੁੰਬਈ ਇੰਡੀਅਨਜ਼ ਲਈ ਪੂਰੇ ਕੀਤੇ 200 ਛੱਕੇ, ਹਾਸਲ ਕੀਤੀ ਇਹ ਉਪਲਬਧੀ

ਮੁੰਬਈ ਇੰਡੀਅਨਜ਼ ਤੋਂ ਪੰਜ ਦੌੜਾਂ ਨਾਲ ਮਿਲੀ ਹਾਰ ਦੇ ਬਾਅਦ ਉਨ੍ਹਾਂ ਕਿਹਾ, 'ਟੀ20 'ਚ ਗੇਂਦਬਾਜ਼ੀ 'ਚ ਵਿਕਟ ਲੈਣਾ ਹਮੇਸ਼ਾ ਖ਼ਾਸ ਹੁੰਦਾ ਹੈ ਪਰ ਮੇਰੀ ਸੋਚ ਵੱਖ ਹੈ ਕਿਉਂਕਿ ਮੇਰਾ ਫੋਕਸ ਹਮੇਸ਼ਾ ਇਕਨਾਮੀ 'ਤੇ ਰਿਹਾ ਹੈ। ਇਹੋ ਵਜ੍ਹਾ ਹੈ ਕਿ ਮੈਂ ਬੱਲੇਬਾਜ਼ਾਂ 'ਤੇ ਦਬਾਅ ਬਣਾ ਸਕਿਆ ਹਾਂ।' ਉਨ੍ਹਾਂ ਕਿਹਾ, 'ਪਰ ਦੂਜੇ ਸੈਸ਼ਨਾਂ ਦੇ ਮੁਕਾਬਲੇ ਇਸ ਸਾਲ ਵਿਕਟਾਂ ਘੱਟ ਮਿਲੀਆਂ ਹਨ। ਕੁਝ ਮੈਚਾਂ 'ਚ ਮੈਂ ਉਮੀਦ ਦੇ ਮੁਤਾਬਕ ਗੇਂਦਬਾਜ਼ੀ ਨਹੀਂ ਕਰ ਸਕਿਆ ਪਰ ਟੀ-20 ਕ੍ਰਿਕਟ ਅਜਿਹਾ ਹੀ ਹੈ। ਇੱਥੇ ਸਿੱਖਣ ਲਈ ਬਹੁਤ ਕੁਝ ਹੈ।'

ਇਹ ਵੀ ਪੜ੍ਹੋ : IPL ਟੀਮਾਂ ਨੇ ਦਿਖਾਈ ਦੱਖਣੀ ਅਫਰੀਕਾ ਦੀ ਨਵੀਂ ਟੀ-20 ਲੀਗ ’ਚ ਟੀਮ ਖਰੀਦਣ ’ਚ ਦਿਲਚਸਪੀ

ਗੁਜਰਾਤ ਦੀ ਟੀਮ ਮੁੰਬਈ ਦੇ ਖ਼ਿਲਾਫ਼ ਆਖ਼ਰੀ ਓਵਰ 'ਚ ਜਿੱਤ ਲਈ 9 ਦੌੜਾਂ ਨਹੀਂ ਬਣਾ ਸੀ। ਰਾਸ਼ਿਦ ਨੇ ਕਿਹਾ, 'ਹਾਰਦਿਕ ਤੇ ਰਾਹੁਲ ਤੇਵਤੀਆ ਦੇ ਰਨ ਆਊਟ ਹੋਣ ਨਾਲ ਮੈਚ ਦਾ ਰੁਖ਼ ਬਦਲਿਆ। ਟੀ20 ਦੀ ਖ਼ੂਬਸੂਰਤੀ ਇਹੋ ਹੈ ਕਿ ਕਦੀ ਤੁਸੀਂ ਦੋ ਗੇਂਦਾਂ 'ਤੇ 9 ਦੌੜਾਂ ਬਣਾ ਲੈਂਦੇ ਹੋ ਤੇ ਕਈ ਵਾਰ 6 ਗੇਂਦਾਂ 'ਚ ਵੀ ਨਹੀਂ ਬਣ ਸਕਦੇ। ਇਸ 'ਚ ਸਿੱਖਣ ਨੂੰ ਬਹੁਤ ਕੁਝ ਹੈ ਤੇ ਅਸੀਂ ਪਿਛਲੇ ਕੀਤੇ ਮੈਚਾਂ ਦੀਆਂ ਗ਼ਲਤੀਆਂ ਨਹੀਂ ਦੋਹਰਾਵਾਂਗੇ।'

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News