ਗ੍ਰੇਗ ਚੈਪਲ ਦੇ ਧੋਨੀ ਵਾਲੇ ਬਿਆਨ ''ਤੇ ਬੋਲੇ ਭੱਜੀ, ਭਾਰਤੀ ਕ੍ਰਿਕਟ ਦਾ ਸਭ ਤੋਂ ਖਰਾਬ ਦੌਰ

05/14/2020 12:25:11 PM

ਸਪੋਰਟਸ ਡੈਸਕ : ਭਾਰਤੀ ਟੀਮ ਦੇ ਆਫ ਸਪਿਨਰ ਹਰਭਜਨ ਸਿੰਘ ਨੇ ਬੁੱਧਵਾਰ ਨੂੰ ਟੀਮ ਦੇ ਸਾਬਕਾ ਕੋਚ ਗ੍ਰੇਗ ਚੈਪਲ ਦੇ ਕਾਰਜਕਾਲ ਨੂੰ ਭਾਰਤੀ ਕ੍ਰਿਕਟ ਦਾ ਸਭ ਤੋਂ ਖਰਾਬ ਦੌਰ ਦੱਸਿਆ। ਚੈਪਲ ਨੇ ਇਕ ਸ਼ੋਅ ਵਿਚ ਕਿਹਾ ਸੀ ਕਿ ਧੋਨੀ ਨੂੰ ਹਰ ਵਾਰ ਗੇਂਦ ਨੂੰ ਬਾਊਂਡਰੀ ਪਾਰ ਕਰ ਪਹੁੰਚਾਉਣ ਦੀ ਵਜਾਏ ਹੇਠਾ ਖੇਡਣਾ ਚਾਹੀਦਾ ਹੈ। ਚੈਪਲ ਦੇ ਇਸ ਬਿਆਨ 'ਤੇ ਹਰਭਜਨ ਨੇ ਟਵੀਟ ਕੀਤਾ ਹੈ ਅਤੇ ਦੱਸਿਆ ਹੈ ਕਿ ਉਸ ਨੇ ਧੋਨੀ ਨੂੰ ਅਜਿਹੀ ਸਲਾਹ ਕਿਉਂ ਦਿੱਤੀ।

PunjabKesari

ਗ੍ਰੇਗ ਚੈਪਲ ਨੇ ਧੋਨੀ ਨੂੰ ਲੈ ਕੇ ਇਹ ਵੀ ਕਿਹਾ ਸੀ ਕਿ ਉਸ ਨੇ ਧੋਨੀ ਤੋਂ ਤਾਕਤਵਰ ਬੱਲੇਬਾਜ਼ ਅਜੇ ਤਕ ਨਹੀਂ ਦੇਖਿਆ। ਚੈਪਲ 2005 ਤੋਂ 2007 ਤਕ ਭਾਰਤੀ ਟੀਮ ਦੇ ਕੋਚ ਰਹੇ ਸੀ। ਉਸ ਦਾ ਕਾਰਜਕਾਲ ਹਾਲਾਂਕਿ ਵਿਵਾਦਾਂ ਨਾਲ ਭਰਿਆ ਰਿਹਾ ਅਤੇ ਕਈ ਸੀਨੀਅਰ ਖਿਡਾਰੀਆਂ ਦੇ ਨਾਲ ਉਸ ਦੇ ਮੱਤਭੇਦ ਰਹੇ ਜਿਸ ਵਿਚ ਉਸ ਸਮੇਂ ਦੇ ਕਪਤਾਨ ਅਤੇ ਮੌਜੂਦਾ ਬੀ. ਸੀ. ਸੀ. ਆਈ. ਦੇ ਪ੍ਰਧਾਨ ਸੌਰਵ ਗਾਂਗੁਲੀ ਸ਼ਮਾਲ ਸਨ।

ਇਸ ਆਰਟੀਕਲ ਨੂੰ ਪੜ੍ਹ ਕੇ ਹਰਭਜਨ ਨੇ ਟਵੀਟ ਕੀਤਾ, ''ਉਸ ਨੇ ਧੋਨੀ ਨੂੰ ਹੇਠਾਂ ਸ਼ਾਟ ਖੇਡਣ ਦੀ ਸਲਾਹ ਕਿਉਂ ਦਿੱਤੀ, ਕਿਉਂਕਿ ਕੋਚ ਹਰ ਕਿਸੇ ਨੂੰ ਕਿਸੇ ਨੂੰ ਮੈਦਾਨ ਦੇ ਬਾਹਰ ਪਹੁੰਚਾ ਰਹੇ ਸੀ। ਉਹ ਵੱਖ ਤਰ੍ਹਾਂ ਨਾਲ ਖੇਡ ਰਹੇ ਸੀ। ਗ੍ਰੇਗ ਚੈਪਲ ਦੀ ਕੋਚਿੰਗ ਵਿਚ ਭਾਰਤੀ ਕ੍ਰਿਕਟ ਦੇ ਸਭ ਤੋਂ ਖਰਾਬ ਦਿਨ''


Ranjit

Content Editor

Related News