ਪੈਰਿਸ ਓਲੰਪਿਕ ਤੋਂ ਪਹਿਲਾਂ ਗ੍ਰੀਕ ਅਥਲੀਟ ਦਾ ਡੋਪਿੰਗ ਟੈਸਟ ਪਾਜ਼ੇਟਿਵ
Wednesday, Jul 17, 2024 - 03:33 PM (IST)

ਏਥਨਜ਼, (ਵਾਰਤਾ) ਪੈਰਿਸ ਓਲੰਪਿਕ ਵਿਚ ਜਾਣ ਵਾਲੀ ਗ੍ਰੀਸ ਦੀ ਟੀਮ ਦਾ ਇਕ ਅਥਲੀਟ ਡੋਪਿੰਗ ਟੈਸਟ ਵਿਚ ਪਾਜ਼ੀਟਿਵ ਪਾਇਆ ਗਿਆ ਹੈ। ਗ੍ਰੀਸ ਦੀ ਰਾਸ਼ਟਰੀ ਡੋਪਿੰਗ ਰੋਕੂ ਸੰਸਥਾ (ਈਓਸੀਏਐਨ) ਦੇ ਸੂਤਰਾਂ ਅਨੁਸਾਰ ਟੀਮ ਦੇ ਫਰਾਂਸ ਦੀ ਰਾਜਧਾਨੀ ਪੈਰਿਸ ਲਈ ਰਵਾਨਾ ਹੋਣ ਤੋਂ ਪਹਿਲਾਂ ਕੀਤੇ ਗਏ ਟੈਸਟਾਂ ਤੋਂ ਬਾਅਦ ਮਹਿਲਾ ਟਰੈਕ ਅਤੇ ਫੀਲਡ ਅਥਲੀਟ ਦੇ ਸਕਾਰਾਤਮਕ ਟੈਸਟ ਦੀ ਪੁਸ਼ਟੀ ਹੋਈ। ਅਥਲੀਟ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਨਿਯਮਾਂ ਮੁਤਾਬਕ ਦੋਸ਼ੀ ਅਥਲੀਟ ਦੂਜੇ ਸੈਂਪਲ ਟੈਸਟ ਲਈ ਕਹਿ ਸਕਦਾ ਹੈ। 26 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਆਗਾਮੀ ਖੇਡਾਂ ਲਈ ਕੁੱਲ 101 ਗ੍ਰੀਕ ਐਥਲੀਟਾਂ ਨੇ ਆਪਣੀਆਂ ਟਿਕਟਾਂ ਪੱਕੀਆਂ ਕਰ ਲਈਆਂ ਹਨ। ਟਰੈਕ ਅਤੇ ਫੀਲਡ ਟੀਮ ਵਿੱਚ 14 ਅਥਲੀਟ ਸ਼ਾਮਲ ਹਨ, ਜਿਨ੍ਹਾਂ ਵਿੱਚੋਂ 10 ਔਰਤਾਂ ਹਨ।