ਸੁਰਜੀਤ ਹਾਕੀ ਲੀਗ ਦੀ ਸ਼ਾਨਦਾਰ ਸ਼ੁਰੂਆਤ, ਪਹਿਲੇ ਦਿਨ ਖੇਡੇ ਗਏ 13 ਮੈਚ

Saturday, Oct 09, 2021 - 11:27 AM (IST)

ਸੁਰਜੀਤ ਹਾਕੀ ਲੀਗ ਦੀ ਸ਼ਾਨਦਾਰ ਸ਼ੁਰੂਆਤ, ਪਹਿਲੇ ਦਿਨ ਖੇਡੇ ਗਏ 13 ਮੈਚ

ਜਲੰਧਰ- ਸਥਾਨਕ ਲਾਇਲਪੁਰ ਖ਼ਾਲਸਾ ਕਾਲਜ ਐਸਟ੍ਰੋਟਰਫ ਮੈਦਾਨ 'ਚ ਸ਼ੁੱਕਰਵਾਰ ਨੂੰ ਸ਼ੁਰੂ ਹੋਈ ਪਹਿਲਾ ਗਾਖਲ ਗਰੁੱਪ ਸੁਰਜੀਤ ਹਾਕੀ ਲੀਗ-2021 ਦੀ ਸ਼ਾਨਦਾਰ ਸ਼ੁਰੂਆਤ ਹੋਈ, ਜਿਸ 'ਚ ਟ੍ਰੇਸਰ, ਟਾਇਕਾ ਸਪੋਰਟਸ, ਮਿਲਵਾਕੀ ਵੋਲਵਜ਼, ਕੈਲੀਫੋਰਨੀਆ ਈਗਲਜ਼, ਹੰਸ ਰਾਜ ਐਂਡ ਸੰਨਜ਼, ਅਲਫ਼ਾ ਹਾਕੀ ਟੀਮਾਂ ਨੇ ਆਪਣੇ-ਆਪਣੇ ਉਮਰ ਵਰਗ 'ਚ ਆਪਣੀ ਸਰਦਾਰੀ ਕਾਇਮ ਰੱਖੀ। 

ਲੀਗ ਦੇ ਪਹਿਲੇ ਦਿਨ 13 ਮੈਚ ਖੇਡੇ ਗਏ। ਛੋਟੋ ਬੱਚਿਆ ਦੇ ਉਮਰ ਵਰਗ 'ਚ ਹੰਸ ਰਾਜ ਐਂਡ ਸਨਜ਼ ਕਪੂਰਥਲਾ ਨੇ ਟੂਟ ਬ੍ਰਦਰਜ਼ ਯੂ. ਐੱਸ. ਏ. ਨੂੰ 2-0 ਨਾਲ ਹਰਾ ਕੇ ਪੂਰੇ ਅੰਕ ਹਾਸਲ ਕੀਤੇ ਜਦਕਿ ਮਿਲਵਾਕੀ ਵਾਲਵਜ਼ (ਯੂ. ਐੱਸ. ਏ.) ਤੇ ਏ. ਜੀ. ਆਈ. ਇਨਫਰਾ ਜਲੰਧਰ ਨੇ ਗੋਲ ਰਹਿਤ ਡਰਾਅ ਖੇਡਦੇ ਹੋਏ 1-1 ਅੰਕ ਸਾਂਝਾ ਕੀਤਾ। ਦਿਨ ਦੇ ਅਗਲੇ ਮੈਚ 'ਚ ਹੰਸ ਰਾਜ ਐਂਡ ਸਨਜ਼ ਨੇ ਏ. ਜੀ. ਆਈ. ਇਨਫਰਾ ਜਲੰਧਰ ਨੂੰ ਇਕਲੌਤੇ ਗੋਲ ਨਾਲ ਹਰਾਇਆ। ਮਿਲਵਾਕੀ ਵਾਲਵਜ਼ ਨੇ ਟੂਟ ਬ੍ਰਦਰਜ਼ ਨੂੰ 2-0 ਨਾਲ ਹਰਾਇਆ।

ਇਹ ਵੀ ਪੜ੍ਹੋ : ਜਲੰਧਰ 'ਚ ਸੁਰਜੀਤ ਹਾਕੀ ਲੀਗ ਅੱਜ ਤੋਂ, ਤਿੰਨ ਉਮਰ ਵਰਗਾਂ 'ਚ ਕੁਲ 26 ਮੈਚ ਖੇਡੇ ਜਾਣਗੇ

ਸਬ ਜੂਨੀਅਰ ਗਰੁੱਪ ਦੇ ਮੈਚਾਂ 'ਚ ਟ੍ਰੇਸਰ ਸੂਜ਼ ਨੇ ਪੁਖਰਾਜ ਹੈਲਥ ਨੂੰ 3-0 ਨਾਲ ਹਰਾਇਆ ਜਦਕਿ ਫਲੈਸ਼ ਹਾਕੀ ਨੇ ਸ਼੍ਰੇਅ ਸਪੋਰਟਸ ਨੂੰ 3-1 ਨਾਲ ਹਰਾਇਆ। ਜੂਨੀਅਰ ਗਰੁੱਪ 'ਚ ਰਕਸ਼ਕ ਇਲੈਵਨ ਤੇ ਜੇ .ਪੀ. ਜੀ. ਏ. ਫ਼ਾਰਮਰਜ਼ ਨੇ 1-1 ਅੰਕ ਸਾਂਝਾ ਕੀਤਾ। ਟਾਈਮਾ ਸਪੋਰਟਸ ਨੇ ਫਸਵੇਂ ਮੁਕਾਬਲੇ 'ਚ ਜੇ. ਪੀ . ਜੀ. ਏ. ਫਾਰਮਰਜ਼ ਨੂ 2-1 ਨਾਲ ਹਰਾਇਆ। ਅਲਫ਼ਾ ਹਾਕੀ ਨੇ ਕੈਲੀਫੋਰਨੀਆ ਈਗਲ ਨੂੰ 3-0 ਨਾਲ ਇਕਪਾਸੜ ਅੰਦਾਜ਼ 'ਚ ਹਰਾਇਆ ਜਦਕਿ ਕੈਲੀਫੋਰਨੀਆ ਈਗਲ (ਯੂ. ਐੱਸ. ਏ.) ਨੇ ਰਾਇਲ ਇਫਰਾ ਨੂੰ 3-1 ਨਾਲ ਹਰਾਇਆ। ਟਾਈਕਾ ਸਪੋਰਟਸ ਨੇ ਰਕਸ਼ਕ ਨੂੰ 3-1 ਨਾਲ ਹਰਾਇਆ। ਜੇਨੋਕਸ ਸਪੋਰਟਸ ਨੇ ਰਾਇਲ ਇਨਫਰਾ  ਨਾਲ 1-1 ਦਾ ਡਰਾਅ ਖੇਡਿਆ।

ਵਿਧਾਇਕ ਰਾਜਿੰਦਰ ਬੇਰੀ ਨੇ ਕੀਤਾ ਟੂਰਨਾਮੈਂਟ ਦਾ ਉਦਘਾਟਨ
ਜਲੰਧਰ (ਕੇਂਦਰੀ) ਦੇ ਵਿਧਾਇਕ ਰਜਿੰਦਰ ਬੇਰੀ ਨੇ ਟੂਰਨਾਮੈਂਟ ਦਾ ਉਦਘਾਟਨ ਕੀਤਾ। ਇਸ ਮੌਕੇ ਲਖਵਿੰਦਰ ਪਾਲ ਸਿੰਘ ਖਹਿਰਾ, ਐੱਲ. ਆਰ. ਨਈਅਰ, ਸਕੱਤਰ ਇਕਬਾਲ ਸਿੰਘ ਸੰਧੂ, ਓਲੰਪੀਅਨ ਸੰਜੀਵ ਕੁਮਾਰ, ਨੱਥਾ ਸਿੰਘ ਗਾਖਲ, ਸੁਰਿੰਦਰ ਸਿੰਘ ਭਾਪਾ, ਜਸਬੀਰ ਸਿੰਘ ਗਾਖਲ, ਨਿਰਮਲ ਸਿੰਘ ਗਾਖਲ, ਰੇਨੂੰ ਵਰਮਾ, ਕੁਲਵੰਤ ਹੀਰ, ਕਮਾਂਡੈਂਟ ਰਣਬੀਰ ਸਿੰਘ ਟੂਟ, ਰਾਮ ਪ੍ਰਤਾਪ ਤੇ ਦਲਜੀਤ ਸਿੰਘ ਵੀ ਮੌਜੂਦ ਸਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News