ਮਹਾਨ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ICU ’ਚ ਦਾਖਲ, ਹਾਲਤ ਗੰਭੀਰ

05/10/2020 12:26:53 AM

ਨਵੀਂ ਦਿੱਲੀ— ਤਿੰਨ ਵਾਰ ਦੇ ਓਲੰਪਿਕ ਸੋਨ ਤਮਗਾ ਜੇਤੂ ਮਹਾਨ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੀ ਸਿਹਤ ਖਰਾਬ ਹੋਣ ਤੋਂ ਬਾਅਦ ਮੋਹਾਲੀ ਫੋਰਟਿਸ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਬਲਬੀਰ ਸੀਨੀਅਰ ਨੇ ਨਾਤੀ ਕਬੀਰ ਨੇ ਦੱਸਿਆ ਕਿ ਕੱਲ ਸ਼ਾਮ ਨੂੰ ਨਾਨਾਜੀ ਦੀ ਸਿਹਤ ਅਚਾਨਕ ਖਰਾਬ ਬੋਈ। ਹੁਣ ਵੀ ਉਨ੍ਹਾਂ ਦੀ ਹਾਲਤ ਨਾਜੁਕ ਬਣੀ ਹੋਈ ਹੈ ਪਰ ਕੱਲ ਤੋਂ ਬਿਹਤਰ ਹਨ। ਉਨ੍ਹਾਂ ਨੂੰ ਫੋਰਟਿਸ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਹ ਆਈ. ਸੀ. ਯੂ. ’ਚ ਵੇਂਟੀਲੇਂਟਰ ’ਤੇ ਹਨ। 95 ਸਾਲਾ ਦੇ ਬਲਬੀਰ ਨੂੰ ਪਿਛਲੇ ਸਾਲ ਸਾਹ ਦੀ ਮੁਸ਼ਕਿਲ ਦੇ ਕਾਰਨ ਕਈ ਹਫਤੇ ਚੰਡੀਗੜ੍ਹ ਦੇ ਪੀ. ਜੀ. ਆਈ. ਐੱਮ. ਆਰ. ’ਚ ਬਿਤਾਉਣੇ ਪਏ ਸੀ। ਵਿਸ਼ਵ ਕੱਪ 1975 ਜੇਤੂ ਭਾਰਤੀ ਟੀਮ ਦੇ ਡਾਕਟਰ ਰਹੇ ਬਲਬੀਰ ਸੀਨੀਅਰ ਦੇ ਪਾਰਿਵਾਰਿਕ ਡਾਕਟਰ ਰਾਜਿੰਦਰ ਕਾਲਰਾ ਨੇ ਕਿਹਾ ਕਿ ਬਲਬੀਰ ਨੂੰ ਵੀਰਵਾਰ ਦੀ ਰਾਤ 104 ਡਿਗਰੀ ਬੁਖਾਰ ਸੀ। ਸਿਹਤ ’ਚ ਅਸੀ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਹੋਈ ਫਿਰ ਅਸੀਂ ਉਨ੍ਹਾਂ ਨੂੰ ਪੀ. ਜੀ. ਆਈ. ਚੰਡੀਗੜ੍ਹ ’ਚ ਦਾਖਲ ਕਰਵਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਿਹਾ ਪਰ ਕਿਉਂਕਿ ਪੀ. ਜੀ. ਆਈ. ਚੰਡੀਗੜ੍ਹ ਕੋਵਿਡ ਹਸਪਤਾਲ ਹੈ ਤਾਂ ਆਈ. ਸੀ. ਯੂ. ’ਚ ਦਾਖਲ ਕਰਵਾਉਣਾ ਮੁਸ਼ਕਿਲ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਫੋਰਟਿਸ ਲਿਆਂਦਾ ਗਿਆ ਜਿੱਥੇ ਉਹ ਪਹਿਲਾਂ ਵੀ 3-4 ਵਾਰ ਰਹਿ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਹੁਣ ਆਈ. ਸੀ. ਯੂ. ’ਚ ਹਨ ਪਰ ਕੱਲ ਤੋਂ ਬਿਹਤਰ ਹਨ।


Gurdeep Singh

Content Editor

Related News