ਗ੍ਰੇਟ ਬ੍ਰਿਟੇਨ ਨੇ ਤੀਜੀ ਵਾਰ ਜਿੱਤਿਆ ਜੋਹੋਰ ਕੱਪ ਦਾ ਖ਼ਿਤਾਬ
Sunday, Oct 20, 2019 - 10:00 AM (IST)
ਸਪੋਰਟਸ ਡੈਸਕ— ਗ੍ਰੇਟ ਬ੍ਰਿਟੇਨ ਨੇ ਜੋਹੋਰ ਕੱਪ ਦੇ ਨੌਵੇਂ ਸੈਸ਼ਨ ਦਾ ਖਿਤਾਬ ਜਿੱਤ ਲਿਆ ਹੈ। ਸ਼ਨੀਵਾਰ ਨੂੰ ਖੇਡੇ ਗਏ ਫਾਈਨਲ ਮੁਕਾਬਲੇ 'ਚ ਬ੍ਰਿਟੇਨ ਦੀ ਟੀਮ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਭਾਰਤੀ ਜੂਨੀਅਰ ਪੁਰਸ਼ ਟੀਮ ਨੂੰ 2-1 ਨਾਲ ਹਰਾ ਕੇ ਤੀਜੀ ਵਾਰ ਖਿਤਾਬ 'ਤੇ ਕਬਜ਼ਾ ਕੀਤਾ ਹੈ। ਤਮਨ ਦਯਾ ਸਟੇਡੀਅਮ 'ਚ ਖੇਡੇ ਗਏ ਮੁਕਾਬਲੇ 'ਚ ਦੋਹਾਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਆਖ਼ਰ 'ਚ ਬ੍ਰਿਟੇਨ ਮੈਚ ਜਿੱਤਣ 'ਚ ਕਾਮਯਾਬ ਰਿਹਾ। ਇਕ ਦਿਨ ਪਹਿਲਾਂ ਹੀ ਦੋਹਾਂ ਟੀਮਾਂ ਆਪਸ 'ਚ ਟਕਰਾਈਆਂ ਸਨ ਜਿੱਥੇ ਮੁਕਾਬਲਾ 3-3 ਨਾਲ ਬਰਾਬਰੀ 'ਤੇ ਖ਼ਤਮ ਹੋਇਆ ਸੀ।