ਖੇਡ ਐਵਾਰਡਾਂ ਲਈ 2021 ਲਈ ਸਰਕਾਰ ਨੇ ਮੰਗੀਆਂ ਅਰਜ਼ੀਆਂ
Friday, May 21, 2021 - 12:23 AM (IST)
![ਖੇਡ ਐਵਾਰਡਾਂ ਲਈ 2021 ਲਈ ਸਰਕਾਰ ਨੇ ਮੰਗੀਆਂ ਅਰਜ਼ੀਆਂ](https://static.jagbani.com/multimedia/2021_5image_00_23_455542401awoard.jpg)
ਨਵੀਂ ਦਿੱਲੀ– ਕੇਂਦਰੀ ਖੇਡ ਮੰਤਰਾਲਾ ਨੇ ਦੇਸ਼ ਦੇ ਚੋਟੀ ਦੇ ਖੇਡ ਐਵਾਰਡ ਰਾਜੀਵ ਗਾਂਧੀ ਖੇਲ ਰਤਨ, ਅਰਜੁਨ ਐਵਾਰਡ, ਦ੍ਰੋਣਾਚਾਰੀਆ ਐਵਾਰਡ, ਧਿਆਨਚੰਦ ਐਵਾਰਡ, ਰਾਸ਼ਟਰੀ ਖੇਡ ਉਤਸ਼ਾਹਿਤ ਐਵਾਰਡ ਤੇ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਹਨ। ਇਹ ਐਵਾਰਡ ਦੇਸ਼ ਦੇ ਰਾਸ਼ਟਰਪਤੀ ਹਰ ਸਾਲ ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਦੇ ਜਨਮ ਦਿਨ 29 ਅਗਸਤ ਨੂੰ ਰਾਸ਼ਟਰਪਤੀ ਭਵਨ ਵਿਚ ਪ੍ਰਦਾਨ ਕਰਦੇ ਹਨ।
ਇਹ ਖ਼ਬਰ ਪੜ੍ਹੋ- ਲਿਵਰਪੂਲ ਦੀ ਪ੍ਰੀਮੀਅਰ ਲੀਗ ਦੇ ਟਾਪ-4 ’ਚ ਵਾਪਸੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।