ਗੂਗਲ 'ਤੇ ਵੀ ਚੜ੍ਹਿਆ ਕ੍ਰਿਕਟ ਦਾ ਖ਼ੁਮਾਰ, ਵਿਸ਼ਵ ਕੱਪ ਦੇ ਆਗਾਜ਼ 'ਤੇ ਬਣਾਇਆ ਅਨੋਖਾ ਡੂਡਲ

Thursday, Oct 05, 2023 - 01:42 PM (IST)

ਗੂਗਲ 'ਤੇ ਵੀ ਚੜ੍ਹਿਆ ਕ੍ਰਿਕਟ ਦਾ ਖ਼ੁਮਾਰ, ਵਿਸ਼ਵ ਕੱਪ ਦੇ ਆਗਾਜ਼ 'ਤੇ ਬਣਾਇਆ ਅਨੋਖਾ ਡੂਡਲ

ਗੈਜੇਟ ਡੈਸਕ- ਆਈ.ਸੀ.ਸੀ. ਵਿਸ਼ਵ ਕੱਪ 2023 ਦਾ ਅੱਜ ਬੁੱਧਵਾਰ 5 ਅਕਤੂਬਰ ਤੋਂ ਆਗਾਜ਼ ਹੋਣ ਜਾ ਰਿਹਾ ਹੈ। ਇਹ ਟੂਰਨਾਮੈਂਟ 19 ਨਵੰਬਰ ਤਕ ਚੱਲੇਗਾ। ਵਿਸ਼ਵ ਕੱਪ 'ਚ ਨਾਕਆਊਟ ਸਮੇਤ ਕੁੱਲ 48 ਮੈਚ ਖੇਡੇ ਜਾਣਗੇ, ਜਿਸ ਵਿਚ 45 ਲੀਗ ਮੈਚ ਹੋਣਗੇ। ਪਹਿਲਾ ਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਡਿਫੈਂਡਿੰਗ ਚੈਂਪੀਅਨ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਹੋਵੇਗਾ। ਕ੍ਰਿਕਟ ਪ੍ਰੇਮੀਆਂ ਨੂੰ ਵਿਸ਼ਵ ਕੱਪ ਦਾ ਖ਼ਾਸਤੌਰ 'ਤੇ ਇੰਤਜ਼ਾਰ ਰਹਿੰਦਾ ਪਰ ਇਸ ਵਾਰ ਕ੍ਰਿਕਟ ਦਾ ਖ਼ੁਮਾਰ ਗੂਗਲ 'ਤੇ ਵੀ ਨਜ਼ਰ ਆਇਆ ਹੈ। ਵਿਸ਼ਵ ਕੱਪ ਓਪਨਿੰਗ ਡੇਅ 'ਤੇ ਗੂਗਲ ਨੇ ਖ਼ਾਸ ਡੂਡਲ ਬਣਾਇਆ ਹੈ। 

ਇਹ ਵੀ ਪੜ੍ਹੋ- ਚੀਨੀ ਧੋਖੇ ਦਾ ਸ਼ਿਕਾਰ ਹੋਏ ਨੀਰਜ ਚੋਪੜਾ, 87 ਮੀਟਰ ਦੀ ਥ੍ਰੋਅ ਨਹੀਂ ਮੰਨੀ ਗਈ ਜਾਇਜ਼, ਪ੍ਰਸ਼ੰਸਕਾਂ ਨੇ ਇੰਝ ਕੱਢਿਆ ਗੁੱਸਾ

PunjabKesari

ਇਹ ਵੀ ਪੜ੍ਹੋ- WhatsApp ਨੇ ਭਾਰਤੀ ਯੂਜ਼ਰਜ਼ ਨੂੰ ਦਿੱਤਾ ਵੱਡਾ ਝਟਕਾ, 74 ਲੱਖ ਤੋਂ ਵੱਧ ਅਕਾਊਂਟਸ ਕੀਤੇ ਬੈਨ

ਗੂਗਲ ਦੇ ਇਸ ਡੂਡਲ 'ਚ ਕੀ ਹੈ ਖ਼ਾਸ

ਗੂਗਲ ਨੇ ਇਹ ਡੂਡਲ ਐਨੀਮੇਟਿਡ ਫਾਰਮ 'ਚ ਤਿਆਰ ਕੀਤਾ ਹੈ। ਇਸ ਡੂਡਲ 'ਚ ਦੋ ਬਤਖ਼ਾਂ ਕ੍ਰਿਖਟ ਸਟੇਡੀਅਮ 'ਚ ਆਪਣੇ ਖੰਭਾਂ 'ਚ ਬੈਟ ਫੜ ਕੇ ਪਿੱਚ 'ਤੇ ਦੌੜਦੀਆਂ ਨਜ਼ਰ ਆ ਰਹੀਆਂ ਹਨ। ਇਸ ਤੋਂ ਇਲਾਵਾ ਗੂਗਲ ਨੇ ਆਪਣੇ ਸਪੈਲਿੰਗ 'ਚ ਵੀ ਕ੍ਰਿਕਟ ਬੈਟ ਦਾ ਇਸਤੇਮਾਲ ਕੀਤਾ ਹੈ। ਇਸ ਵਿਚ ਐੱਲ (L) ਦੀ ਥਾਂ 'ਤੇ ਬੈਟ ਬਣਾਇਆ ਗਿਆ ਹੈ। ਇਸ ਗੂਗਲ ਡੂਡਲ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨ ਦਾ ਆਪਸ਼ਨ ਵੀ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- 5G ਦੇ ਚੱਕਰ 'ਚ ਕਿਤੇ ਖ਼ਾਲੀ ਨਾ ਹੋ ਜਾਵੇ ਤੁਹਾਡਾ ਬੈਂਕ ਖਾਤਾ, ਜਾਣੋ ਕੀ ਹੈ ਸਕੈਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Rakesh

Content Editor

Related News