ਏਸ਼ੀਆ ਕੱਪ ''ਚ ਚੰਗੇ ਪ੍ਰਦਰਸ਼ਨ ਨਾਲ ਲੈਅ ਬਣੇਗੀ : ਮਹਿਲਾ ਹਾਕੀ ਉਪ ਕਪਤਾਨ

Monday, Jan 17, 2022 - 08:33 PM (IST)

ਏਸ਼ੀਆ ਕੱਪ ''ਚ ਚੰਗੇ ਪ੍ਰਦਰਸ਼ਨ ਨਾਲ ਲੈਅ ਬਣੇਗੀ : ਮਹਿਲਾ ਹਾਕੀ ਉਪ ਕਪਤਾਨ

ਮਸਕਟ- ਭਾਰਤੀ ਮਹਿਲਾ ਹਾਕੀ ਟੀਮ ਦੀ ਉਪ ਕਪਤਾਨ ਦੀਪ ਗ੍ਰੇਸ ਇੱਕਾ ਨੇ ਕਿਹਾ ਕਿ ਆਗਾਮੀ ਏਸ਼ੀਆ ਕੱਪ ਤੋਂ 2022 ਦੇ ਰੁਝੇਵੇਂ ਭਰੇ ਸੈਸ਼ਨ ਦੇ ਲਈ ਟੀਮ ਦੀ ਲੈਅ ਬਣੇਗੀ ਕਿਉਂਕਿ ਇਸ ਸਾਲ ਏਸ਼ੀਆਈ ਖੇਡ ਤੇ ਰਾਸ਼ਟਰਮੰਡਲ ਖੇਡਾਂ ਜਿਹੇ ਵੱਡੇ ਟੂਰਨਾਮੈਂਟ ਹੋਣੇ ਹਨ। ਇੱਥੇ 21 ਤੋਂ 28 ਜਨਵਰੀ ਤਕ ਹੋਣ ਵਾਲੇ ਏਸ਼ੀਆ ਕੱਪ ਦੇ ਜ਼ਰੀਏ ਭਾਰਤੀ ਟੀਮ ਐੱਫ. ਆਈ. ਐੱਚ. ਮਹਿਲਾ ਵਿਸ਼ਵ ਕੱਪ 'ਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰੇਗੀ।

ਭਾਰਤ ਨੂੰ ਪਹਿਲੇ ਮੈਚ 'ਚ 21 ਜਨਵਰੀ ਨੂੰ ਮਲੇਸ਼ੀਆ ਨਾਲ ਖੇਡਣਾ ਹੈ। ਇਹ ਟੂਰਨਾਮੈਂਟ ਜਿੱਤਣ 'ਤੇ ਸਪੇਨ ਤੇ ਨੀਦਰਲੈਂਡ 'ਚ ਇਸ ਸਾਲ ਹੋਣ ਵਾਲੇ ਵਿਸ਼ਵ ਕੱਪ 'ਚ ਸਿੱਧੇ ਪ੍ਰਵੇਸ਼ ਮਿਲੇਗਾ। ਇੱਕਾ ਨੇ ਹਾਕੀ ਇੰਡੀਆ ਵਲੋਂ ਜਾਰੀ ਬਿਆਨ 'ਚ ਕਿਹਾ, 'ਇਸ ਟੂਰਨਾਮੈਂਟ 'ਚ ਚੰਗਾ ਪ੍ਰਦਰਸ਼ਨ ਜ਼ਰੂਰੀ ਹੈ ਤਾਂ ਜੋ 2022 ਦੀਆਂ ਚੁਣੌਤੀਆਂ ਲਈ ਲੈਅ ਮਿਲ ਸਕੇ। ਇਸ ਸਾਲ ਅਨੇਕ ਟੂਰਨਾਮੈਂਟ ਹੋਣੇ ਹਨ ਤੇ ਅਸੀਂ ਜਿੰਨਾ ਜ਼ਿਆਦਾ ਖੇਡਾਂਗੇ, ਓਨਾ ਹੀ ਖ਼ੁਦ ਨੂੰ ਪਰਖਣ ਦਾ ਮੌਕਾ ਮਿਲੇਗਾ।'

ਭਾਰਤ ਤੋਂ ਇਲਾਵਾ ਚੀਨ, ਇੰਡੋਨੇਸ਼ੀਆ, ਜਾਪਾਨ, ਮਲੇਸ਼ੀਆ, ਸਿੰਗਾਪੁਰ, ਦੱਖਣੀ ਕੋਰੀਆ ਤੇ ਥਾਈਲੈਂਡ ਵੀ ਇਸ 'ਚ ਖੇਡ ਰਹੇ ਹਨ। ਇੱਕਾ ਨੇ ਕਿਹਾ, 'ਸਾਡੇ ਲਈ ਇਹ ਨਵੀਂ ਸ਼ੁਰੂਆਤ ਹੈ। ਇਹ ਟੋਕੀਓ ਓਲੰਪਿਕ ਦੇ ਬਾਅਦ ਸਾਡਾ ਪਹਿਲਾ ਟੂਰਨਾਮੈਂਟ ਹੋਵੇਗਾ ਕਿਉਂਕਿ ਕੋਰੀਆ 'ਚ ਮਹਿਲਾ ਏਸ਼ੀਆਈ ਚੈਂਪੀਅਜ਼ ਟਰਾਫੀ 'ਚ ਅਸੀਂ ਇਕ ਹੀ ਮੈਚ ਖੇਡ ਸਕੇ ਸੀ।' ਭਾਰਤ ਨੇ 2017 ਮਹਿਲਾ ਏਸ਼ੀਆ ਕੱਪ ਜਿੱਤ ਕੇ 2018 ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਸੀ। ਭਾਰਤੀ ਟੀਮ ਨੇ 2018 ਏਸ਼ੀਆ ਕੱਪ 'ਚ ਵੀ ਚਾਂਦੀ ਦਾ ਤਮਗ਼ਾ ਜਿੱਤਿਆ ਸੀ।


author

Tarsem Singh

Content Editor

Related News