ਟੀਮ ਲਈ ਖੁਸ਼ਖਬਰੀ! ਫਿੱਟ ਹੋਇਆ 18 ਕਰੋੜ ਦਾ ਇਹ ਧਾਕੜ ਖਿਡਾਰੀ, ਅਗਲੇ IPL ਮੈਚ 'ਚ ਖੇਡਣ ਦੀ ਸੰਭਾਵਨਾ

Sunday, Apr 12, 2026 - 01:44 PM (IST)

ਟੀਮ ਲਈ ਖੁਸ਼ਖਬਰੀ! ਫਿੱਟ ਹੋਇਆ 18 ਕਰੋੜ ਦਾ ਇਹ ਧਾਕੜ ਖਿਡਾਰੀ, ਅਗਲੇ IPL ਮੈਚ 'ਚ ਖੇਡਣ ਦੀ ਸੰਭਾਵਨਾ

ਕੋਲਕਾਤਾ : ਆਈਪੀਐਲ 2026 ਵਿੱਚ ਲਗਾਤਾਰ ਹਾਰਾਂ ਦਾ ਸਾਹਮਣਾ ਕਰ ਰਹੀ ਕੋਲਕਾਤਾ ਨਾਈਟ ਰਾਈਡਰਜ਼ (KKR) ਲਈ ਇੱਕ ਵੱਡੀ ਅਤੇ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਟੀਮ ਦਾ ਸਟਾਰ ਤੇਜ਼ ਗੇਂਦਬਾਜ਼ ਮਾਥੀਸ਼ਾ ਪਥੀਰਾਨਾ ਪੂਰੀ ਤਰ੍ਹਾਂ ਫਿੱਟ ਹੋ ਗਿਆ ਹੈ ਅਤੇ ਉਸ ਨੂੰ ਸ਼੍ਰੀਲੰਕਾ ਕ੍ਰਿਕਟ ਬੋਰਡ ਵੱਲੋਂ ਖੇਡਣ ਲਈ NOC  ਮਿਲ ਗਈ ਹੈ।

18 ਕਰੋੜ ਦਾ ਖਿਡਾਰੀ ਪਾਵੇਗਾ ਧੱਕ 
ਜ਼ਿਕਰਯੋਗ ਹੈ ਕਿ ਕੋਲਕਾਤਾ ਨਾਈਟ ਰਾਈਡਰਜ਼ ਨੇ ਆਈਪੀਐਲ 2026 ਦੀ ਨਿਲਾਮੀ ਵਿੱਚ ਪਥੀਰਾਨਾ ਨੂੰ 18 ਕਰੋੜ ਰੁਪਏ ਦੀ ਮੋਟੀ ਰਕਮ ਵਿੱਚ ਖਰੀਦਿਆ ਸੀ। ਹਾਲਾਂਕਿ, ਟੀ-20 ਵਿਸ਼ਵ ਕੱਪ 2026 ਦੌਰਾਨ ਹੈਮਸਟ੍ਰਿੰਗ ਦੀ ਸੱਟ ਕਾਰਨ ਉਹ ਟੂਰਨਾਮੈਂਟ ਤੋਂ ਬਾਹਰ ਹੋ ਗਏ ਸਨ ਅਤੇ ਆਈਪੀਐਲ ਦੇ ਸ਼ੁਰੂਆਤੀ ਮੈਚ ਵੀ ਨਹੀਂ ਖੇਡ ਸਕੇ ਸਨ। ਪਿਛਲੇ ਕੁਝ ਦਿਨਾਂ ਤੋਂ ਉਹ ਸ਼੍ਰੀਲੰਕਾ ਵਿੱਚ ਰਿਕਵਰ ਕਰ ਰਹੇ ਸਨ ਅਤੇ ਹੁਣ ਫਿਟਨੈੱਸ ਟੈਸਟ ਪਾਸ ਕਰਨ ਤੋਂ ਬਾਅਕ ਉਹ ਜਲਦ ਹੀ ਕੇਕੇਆਰ ਦੇ ਸਕੁਐਡ ਨਾਲ ਜੁੜਨਗੇ।

ਕੇਕੇਆਰ ਦੀ ਖਰਾਬ ਕਿਸਮਤ ਪਲਟਣ ਦੀ ਉਮੀਦ
ਮੌਜੂਦਾ ਸੀਜ਼ਨ ਵਿੱਚ ਕੇਕੇਆਰ ਦਾ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ ਹੈ। ਟੀਮ ਅੰਕ ਸੂਚੀ ਵਿੱਚ ਸਭ ਤੋਂ ਹੇਠਾਂ 10ਵੇਂ ਸਥਾਨ 'ਤੇ ਹੈ। ਹੁਣ ਤੱਕ ਖੇਡੇ ਗਏ 4 ਮੈਚਾਂ ਵਿੱਚੋਂ ਕੇਕੇਆਰ ਨੇ 3 ਹਾਰੇ ਹਨ, ਜਦਕਿ ਇੱਕ ਮੈਚ ਰੱਦ ਹੋ ਗਿਆ ਸੀ। ਪਥੀਰਾਨਾ ਦੀ ਵਾਪਸੀ ਨਾਲ ਟੀਮ ਦੀ ਗੇਂਦਬਾਜ਼ੀ ਨੂੰ ਵੱਡੀ ਮਜ਼ਬੂਤੀ ਮਿਲੇਗੀ, ਜਿਸ ਨਾਲ ਟੀਮ ਆਪਣੀ ਪਹਿਲੀ ਜਿੱਤ ਦਰਜ ਕਰਨ ਦੀ ਕੋਸ਼ਿਸ਼ ਕਰੇਗੀ।

ਚੇਨਈ ਵਿਰੁੱਧ ਮੈਚ 'ਚ ਹੋ ਸਕਦੀ ਹੈ ਐਂਟਰੀ 
ਕੇਕੇਆਰ ਦਾ ਅਗਲਾ ਮੁਕਾਬਲਾ 14 ਅਪ੍ਰੈਲ ਨੂੰ ਚੇਨਈ ਸੁਪਰ ਕਿੰਗਜ਼ (CSK) ਵਿਰੁੱਧ ਹੋਣਾ ਹੈ। ਜੇਕਰ ਪਥੀਰਾਨਾ ਸਮੇਂ ਸਿਰ ਟੀਮ ਨਾਲ ਜੁੜ ਜਾਂਦੇ ਹਨ, ਤਾਂ ਉਹ ਚੇਨਈ ਵਿਰੁੱਧ ਮੈਦਾਨ ਵਿੱਚ ਉਤਰ ਸਕਦੇ ਹਨ। ਉਨ੍ਹਾਂ ਦੀ ਐਂਟਰੀ ਨਾਲ ਕੇਕੇਆਰ ਦੇ ਪ੍ਰਸ਼ੰਸਕਾਂ ਵਿੱਚ ਉਤਸਾਹ ਦੀ ਲਹਿਰ ਹੈ ਕਿਉਂਕਿ ਪਥੀਰਾਨਾ ਇਕੱਲੇ ਦਮ 'ਤੇ ਮੈਚ ਪਲਟਣ ਦੀ ਸਮਰੱਥਾ ਰੱਖਦੇ ਹਨ।


author

Tarsem Singh

Content Editor

Related News