ਖਰਾਬ ਸ਼ਾਟ ਲਗਾਉਣ ''ਤੇ ਗੋਲਫਰ ਡਸਟਿਨ ਜਾਨਸਨ ਹੋਏ ਟਰੋਲ (ਵੀਡੀਓ)

Friday, Jan 03, 2020 - 11:50 PM (IST)

ਖਰਾਬ ਸ਼ਾਟ ਲਗਾਉਣ ''ਤੇ ਗੋਲਫਰ ਡਸਟਿਨ ਜਾਨਸਨ ਹੋਏ ਟਰੋਲ (ਵੀਡੀਓ)

ਨਵੀਂ ਦਿੱਲੀ— 2016 ਦੇ ਯੂ. ਐੱਸ. ਏ. ਓਪਨ ਚੈਂਪੀਅਨ ਡਸਟਿਨ ਜਾਨਸਨ ਨੇ ਚੈਂਪੀਅਨਸ਼ਿਪ ਦੇ ਦੌਰਾਨ ਅਜਿਹਾ ਖਰਾਬ ਸ਼ਾਟ ਮਾਰਿਆ ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਸਦੀ ਖੂਬ ਟਰੋਲਿੰਗ ਹੋਈ। ਹੋਇਆ ਦਰਅਸਲ ਇਸ ਤਰ੍ਹਾਂ ਕਿ ਚੈਂਪੀਅਨਸ਼ਿਪ ਦੌਰਾਨ ਟੀ ਦੇ ਲਈ ਜਾਨਸਨ ਨੇ ਸ਼ਾਟ ਲਗਾਉਣਾ ਸੀ। ਜਿੱਥੇ ਗੇਂਦ ਸੀ ਉਸਦੇ ਠੀਕ ਪਿੱਛ ਇਸ਼ਤਿਹਾਰ ਬੋਰਡ ਲੱਗਿਆ ਹੋਇਆ ਸੀ। ਜਾਨਸਨ ਨੇ ਬੋਰਡ ਤੋਂ ਦੂਰੀ ਦਾ ਅੰਦਾਜ਼ਾ ਲਗਾਏ ਬਿਨ੍ਹਾ ਹੀ ਸ਼ਾਟ ਲਗਾ ਦਿੱਤਾ। ਬਾਅਦ ਵਿੱਚ ਹੱਥ 'ਚ ਫੜ੍ਹੀ ਸਟੀਕ ਇਸ਼ਤਿਹਾਰ ਬੋਰਡ ਨਾਲ ਟਕਰਾ ਗਈ। ਜਾਨਸਨ ਦੀ ਉਹ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਹੁੰਦੇ ਹੀ ਫੈਂਸ ਨੇ ਗੋਲਫਰ ਨੰਬਰ ਇਕ ਦੀ ਵਜਾਏ ਡਮਬੈਸਟ ਵਿਸ਼ਵ ਨੰਬਰ 1 ਲਿਖ ਕੇ ਟਰੋਲ ਕੀਤਾ।


ਇਕ ਗੋਲਫ ਫੈਂਸ ਨੇ ਲਿਖਿਆ ਕੀ ਉਹ ਦੁਨੀਆ ਦਾ ਆਲਟਾਈਮ ਨੰਬਰ ਇਕ ਮੂਰਖ ਹੈ। ਤਾਂ ਦੂਜੇ ਨੇ ਲਿਖਿਆ ਇਹ ਵਧੀਆ ਨਹੀਂ ਸੀ।


author

Gurdeep Singh

Content Editor

Related News