ਗੋਲਫ ਵਿਸ਼ਵ ਕੱਪ 2018 ਮੈਲਬੋਰਨ ''ਚ ਹੋਵੇਗਾ

12/05/2017 3:01:44 PM

ਸਿਡਨੀ, (ਬਿਊਰੋ)— ਗੋਲਫ ਵਿਸ਼ਵ ਕੱਪ ਲਗਾਤਾਰ ਤੀਜੀ ਵਾਰ ਮੈਲਬੋਰਨ 'ਚ 2018 'ਚ ਖੇਡਿਆ ਜਾਵੇਗਾ ਜਿਸ 'ਚ 28 ਟੀਮਾਂ ਮੈਟਰੋਪੋਲੀਟਨ ਕਲੱਬ 'ਚ ਖੇਡਦੀਆਂ ਨਜ਼ਰ ਆਉਣਗੀਆਂ। ਇਸ ਦੇ ਆਯੋਜਕਾਂ ਨੇ ਇਸ ਦਾ ਐਲਾਨ ਕੀਤਾ ਹੈ। 

ਅਮਰੀਕੀ ਪੀ.ਜੀ.ਏ. ਕਮਿਸ਼ਨਰ ਜੇ. ਮੋਹਾਨਾਨ ਨੇ ਕਿਹਾ, ''ਅਸੀਂ ਮੈਟਰੋਪੋਲੀਟਨ ਗੋਲਫ ਕਲੱਬ ਦੇ ਇਸ ਇਤਿਹਾਸਕ ਟੀਮ ਟੂਰਨਾਮੈਂਟ ਦੇ ਲਈ ਹਾਮੀ ਭਰਨ ਦੀ ਸ਼ਲਾਘਾ ਕਰਦੇ ਹਾਂ।'' ਡੈਨਮਾਰਕ ਅਗਲੇ ਸਾਲ 21 ਤੋਂ 25 ਨਵੰਬਰ ਤੱਕ ਹੋਣ ਵਾਲੇ ਇਸ ਟੂਰਨਾਮੈਂਟ ਦੇ 59ਵੇਂ ਪੜਾਅ 'ਚ ਖਿਤਾਬ ਬਰਕਰਾਰ ਰਖਣ ਦੀ ਕੋਸ਼ਿਸ ਕਰੇਗਾ ਜਿਸ 'ਚ ਦੋ ਗੋਲਫਰਾਂ ਦੀਆਂ 28 ਟੀਮਾਂ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨਗੀਆਂ। ਇਹ ਓਲੰਪਿਕ ਤੋਂ ਇਲਾਵਾ ਇਕਮਾਤਰ ਅਜਿਹਾ ਟੂਰਨਾਮੈਂਟ ਹੈ ਜਿਸ 'ਚ ਚੋਟੀ ਦੇ ਗੋਲਫਰ ਆਪਣੇ ਦੇਸ਼ ਦੀ ਨੁਮਾਇੰਦਗੀ ਕਰਦੇ ਹਨ।


Related News