ਗੋਲਫ : ਰਾਸ਼ਿਦ ਸਿੰਗਾਪੁਰ ਓਪਨ ''ਚ 8ਵੇਂ ਸਥਾਨ ''ਤੇ

1/19/2020 7:12:45 PM

ਸੇਂਟੋਸਾ— ਭਾਰਤੀ ਗੋਲਫਰ ਰਾਸ਼ਿਦ ਖਾਨ ਐੱਸ. ਐੱਮ. ਬੀ. ਸੀ. ਸਿੰਗਾਪੁਰ ਓਪਨ ਗੋਲਫ ਟੂਰਨਾਮੈਂਟ 'ਚ ਐਤਵਾਰ ਨੂੰ ਚੌਥੇ ਦੌਰ 'ਚ ਇੱਥੇ ਲੈਅ ਬਰਕਰਾਰ ਨਹੀਂ ਰੱਖ ਸਕੇ ਤੇ ਸਾਂਝੇ ਤੌਰ 'ਤੇ 8ਵੇਂ ਸਥਾਨ 'ਤੇ ਰਹੇ। ਰਾਸ਼ਿਦ ਨੇ ਪਹਿਲੇ ਪੰਜ ਹੋਲ 'ਚ ਹੀ ਦੋ ਸ਼ਾਟ ਤੋਂ ਖੁੰਝ ਗਏ ਪਰ ਉਨ੍ਹਾਂ ਨੇ ਬਾਅਦ 'ਚ ਵਾਪਸੀ ਕਰਦੇ ਹੋਏ ਤਿੰਨ ਬਰਡੀ ਲਗਾਏ ਜਿਸ ਨਾਲ ਉਸਦਾ ਸਕੋਰ ਇਕ ਅੰਡਰ 71 ਰਿਹਾ। ਉਸਦਾ ਕੁਲ ਸਕੋਰ 9 ਅੰਡਰ 275 ਦਾ ਰਿਹਾ। ਟੂਰਨਾਮੈਂਟ 'ਚ ਹਿੱਸਾ ਲੈ ਰਹੇ ਹੋਰ ਭਾਰਤੀਆਂ 'ਚ ਐੱਸ. ਐੱਸ. ਪੀ. ਚੌਰਸੀਆ (71) ਸਾਂਝੇ ਤੌਰ 'ਤੇ 32ਵੇਂ, ਰਾਹਿਲ ਗੰਗਜੀ (71) ਸਾਂਝੇ ਤੌਰ 'ਤੇ 37ਵੇਂ, ਖਲੀਨ ਜੋਸ਼ੀ (72) ਸਾਂਝੇ ਤੌਰ 'ਤੇ 48ਵੇਂ ਤੇ ਸ਼ਿਵ  ਕਪੂਰ (73) ਸਾਂਝੇ ਤੌਰ 'ਤੇ 63ਵੇਂ ਸਥਾਨ 'ਤੇ ਸਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

This news is Edited By Gurdeep Singh