ਗੋਲਫ : ਲਾਹਿੜੀ ਸਾਂਝੇ ਤੌਰ ''ਤੇ 38ਵੇਂ ਸਥਾਨ ''ਤੇ
Monday, Aug 05, 2019 - 03:21 AM (IST)

ਗ੍ਰੀਨਸਬੋਰੋ (ਅਮਰੀਕਾ)— ਭਾਰਤ ਦੇ ਅਨਿਰਬਾਨ ਲਾਹਿੜੀ ਤੀਜੇ ਦੌਰ 'ਚ ਦੋ ਅੰਡਰ 68 ਦੇ ਸਕੋਰ ਨਾਲ ਇਹ ਵਿਨਥੈਮ ਗੋਲਫ ਚੈਂਪੀਅਨਸ਼ਿਪ 'ਚ ਸਾਂਝੇ ਤੌਰ 38ਵੇਂ ਸਥਾਨ 'ਤੇ ਚੱਲ ਰਹੇ ਹਨ। ਲਾਹਿੜੀ ਦਾ ਕੁਲ ਸਕੋਰ ਅੱਠ ਅੰਡਰ 202 ਹੈ।
ਇਸ ਵਿਚ ਕੋਰੀਆ ਬਿਯੋਂਗ ਹੁਨ ਆਨ ਨੇ ਚਾਰ ਅੰਡਰ 66 ਦੇ ਸਕੋਰ ਨਾਲ ਆਪਣਾ ਚੋਟੀ ਸਥਾਨ ਬਰਕਰਾਰ ਰੱਖਿਆ ਹੈ। ਉਨ੍ਹਾਂ ਨੇ ਤਿੰਨ ਦੌਰ 'ਚ 62,65 ਤੇ 66 ਦੇ ਸਕੋਰ ਨਾਲ ਇਕ ਸ਼ਾਟ ਦੀ ਬੜ੍ਹਤ ਬਣਾ ਰੱਖੀ ਹੈ। ਸਾਬਕਾ ਜੇਤੂ ਵੇਬ ਸਿਮਪਸਨ (65) ਤੇ ਬ੍ਰਾਈਸ ਗਾਰਨੇਟ (66) ਹੁਨ ਆਨ ਨਾਲ ਇਕ ਸ਼ਾਟ ਪਿੱਛੇ ਸਾਂਝੇ ਤੌਰ ਨਾਲ ਦੂਜੇ ਸਥਾਨ 'ਤੇ ਹੈ।