ਗੋਲਫ : ਭੁੱਲਰ ਨੇ ਕਟ ''ਚ ਬਣਾਈ ਜਗ੍ਹਾ, ਸ਼ੁਭੰਕਰ ਖੁੰਝੇ

Friday, Jan 24, 2020 - 09:19 PM (IST)

ਗੋਲਫ : ਭੁੱਲਰ ਨੇ ਕਟ ''ਚ ਬਣਾਈ ਜਗ੍ਹਾ, ਸ਼ੁਭੰਕਰ ਖੁੰਝੇ

ਦੁਬਈ— ਭਾਰਤ ਦੇ ਗਗਨਜੀਤ ਭੁੱਲਰ ਨੇ ਸ਼ੁੱਕਰਵਾਰ ਨੂੰ ਇੱਥੇ ਇਕ ਅੰਡਰ 71 ਕਰ ਦਾ ਕਾਰਡ ਖੇਡ ਕੇ ਓਮੇਗਾ ਦੁਬਈ ਡੇਜਰਟ ਕਲਾਸਿਕ ਗੋਲਫ ਟੂਰਨਾਮੈਂਟ ਦੇ ਕਟ 'ਚ ਜਗ੍ਹਾ ਬਣਾਈ ਪਰ ਸ਼ੁਭੰਕਰ ਸ਼ਰਮਾ ਦੂਜੇ ਦੌਰ 'ਚ ਤਿੰਨ ਓਵਰ 75 ਦਾ ਕਾਰਡ ਖੇਡਣ ਨਾਲ ਕਟ ਤੋਂ ਖੁੰਝ ਗਏ। ਭੁੱਲਰ ਨੇ 17ਵੇਂ ਹੋਲ 'ਚ ਬਰਡੀ ਬਣਾਈ ਤੇ 36 ਹੋਲ ਤੋਂ ਬਾਅਦ ਉਸਦਾ ਸਕੋਰ ਈਵਨ ਪਾਰ 144 ਹੈ। ਉਹ ਹੁਣ ਸਾਂਝੇ ਤੌਰ 'ਤੇ 32ਵੇਂ ਸਥਾਨ 'ਤੇ ਹੈ। ਸ਼ੁਭੰਕਰ ਨੇ ਪਹਿਲੇ ਦੌਰ 'ਚ 77 ਦਾ ਕਾਰਡ ਖੇਡਿਆ। ਉਨ੍ਹਾਂ ਨੇ ਦੋ ਬਰਡੀ ਨਾਲ ਸ਼ੁਰੂਆਤ ਕੀਤੀ ਪਰ ਆਖਰੀ 9 ਹੋਲ 'ਚ ਉਸਦਾ ਪ੍ਰਦਰਸ਼ਨ ਵਧੀਆ ਨਹੀਂ ਰਿਹਾ ਤੇ ਅੱਠ ਓਵਰ 152 ਦੇ ਸਕੋਰ ਕਾਰਨ ਉਹ ਜਲਦੀ ਬਾਹਰ ਹੋ ਗਏ।


author

Gurdeep Singh

Content Editor

Related News