ਗੋਲਡਮਨੀ ਏਸ਼ੀਅਨ ਰੈਪਿਡ ਸ਼ਤਰੰਜ : ਭਾਰਤ ਦੇ ਅਰਜੁਨ ਨੇ ਕੀਤਾ ਪ੍ਰਭਾਵਿਤ
Monday, Jun 28, 2021 - 03:26 AM (IST)
ਨਵੀਂ ਦਿੱਲੀ (ਨਿਕਲੇਸ਼ ਜੈਨ)- ਚੈਂਪੀਅਨ ਚੈੱਸ ਟੂਰ ਦੇ ਸੱਤਵੇਂ ਪੜਾਅ ਗੋਲਡਮਨੀ ਏਸ਼ੀਅਨ ਰੈਪਿਡ ਵਿਚ ਪਹਿਲੇ ਹੀ ਦਿਨ ਕਈ ਰੋਮਾਂਚਕ ਮੁਕਾਬਲੇ ਦੇਖਣ ਨੂੰ ਮਿਲੇ। ਪਹਿਲੇ ਦਿਨ ਕੁਲ 5 ਰਾਊਂਡ ਖੇਡੇ ਗਏ ਅਤੇ ਭਾਰਤ ਵਲੋਂ ਪਹਿਲੀ ਵਾਰ ਇੰਨੇ ਵੱਡੇ ਮੰਚ 'ਤੇ ਖੇਡ ਰਹੇ ਨੌਜਵਾਨ ਅਰਜੁਨ ਅਰਗਾਸੀ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ। ਅਰਜੁਨ ਨੇ ਕੁੱਲ 5 ਮੁਕਾਬਲਿਆਂ ਵਿਚੋਂ 1 ਜਿੱਤ, 1 ਹਾਰ ਅਤੇ 3 ਡਰਾਅ ਨਾਲ ਕੁਲ 2.5 ਅੰਕ ਹਾਸਲ ਕੀਤੇ। ਪਹਿਲੇ ਰਾਊਂਡ ਵਿਚ ਅਰਜੁਨ ਨੇ ਪੋਲੈਂਡ ਦੇ ਜਾਨ ਡੂਡਾ ਨੂੰ ਬਰਾਬਰੀ 'ਤੇ ਰੋਕਿਆ ਤਾਂ ਦੂਜੇ ਰਾਊਂਡ ਵਿਚ ਰੂਸ ਦੇ ਸਾਬਕਾ ਵਿਸ਼ਵ ਰੈਪਿਡ ਚੈਂਪੀਅਨ ਡੇਨੀਅਲ ਡੁਬੋਵ ਨੂੰ ਹਰਾ ਕੇ ਦਿਨ ਦਾ ਦੂਜਾ ਸਭ ਤੋਂ ਵੱਡਾ ਉਲਟਫੇਰ ਕੀਤਾ। ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਦੀ ਪਹਿਲੇ ਹੀ ਰਾਊਂਡ ਵਿਚ ਫਿਡੇ ਦੇ ਅਲੀਰੇਜ ਫਿਰੌਜਾ ਹੱਥੋਂ ਹਾਰ ਸਭ ਤੋਂ ਵੱਡਾ ਉਲਟਫੇਰ ਰਿਹਾ।
ਇਹ ਖ਼ਬਰ ਪੜ੍ਹੋ- WI v RSA : ਵਿੰਡੀਜ਼ ਨੇ ਦੱਖਣੀ ਅਫਰੀਕਾ ਨੂੰ 8 ਵਿਕਟਾਂ ਨਾਲ ਹਰਾਇਆ
ਭਾਰਤ ਦੇ ਚੋਟੀ ਦੇ ਖਿਡਾਰੀ ਵਿਦਿਤ ਗੁਜਰਾਤੀ ਨੇ ਵੀ 2.5 ਅੰਕ ਬਣਾਏ। ਪਹਿਲੇ ਰਾਊਂਡ ਵਿਚ ਦਿਵਿਤ ਨੀਦਰਲੈਂਡ ਦੇ ਅਨੀਸ਼ ਗਿਰੀ ਨਾਲ ਜਿੱਤੀ ਬਾਜ਼ੀ ਡਰਾਅ ਹੀ ਕਰਵਾ ਸਕਿਆ ਜਦਕਿ ਡੇਨੀਅਲ ਹੱਥੋਂ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਦੋ ਹੋਰਨਾਂ ਮੁਕਾਬਲਿਆਂ ਵਿਚ ਉਸ ਨੇ ਪੋਲੈਂਡ ਦੇ ਡਾਨ ਡੂਡਾ ਅਤੇ ਰੂਸ ਦੇ ਆਰਟਮਿਵ ਬਲਾਦੀਸਲਾਵ ਨਾਲ ਡਰਾਅ ਖੇਡੇ ਜਦਕਿ ਦਿਨ ਦੇ ਆਖਰੀ ਰਾਊਂਡ ਵਿਚ ਉਸ ਨੇ ਹਮਵਤਨ ਅਧਿਭਨ ਭਾਸਕਰਨ ਨੂੰ ਹਰਾਉਂਦੇ ਹੋਏ ਇਕਲੌਤੀ ਜਿੱਤ ਹਾਸਲ ਕੀਤੀ। ਅਧਿਭਨ ਭਾਸਕਰਨ ਤੇ ਗੁਕੇਸ਼ ਡੀ ਲਈ ਦਿਨ ਚੰਗਾ ਨਹੀਂ ਗਿਆ ਅਤੇ ਉਹ ਸਿਰਫ ਦੋ ਡਰਾਅ ਦੇ ਨਾਲ 1 ਅੰਕ ਹੀ ਬਣਾ ਸਕੇ।
ਇਹ ਖ਼ਬਰ ਪੜ੍ਹੋ- ਡਰੋਨ ਹਮਲੇ ਤੋਂ ਬਾਅਦ ਜੰਮੂ ਦੇ ਭੀੜ ਵਾਲੇ ਇਲਾਕੇ 'ਚੋਂ ਮਿਲਿਆ IED, ਪੁਲਸ ਨੇ ਵਧਾਈ ਸੁਰੱਖਿਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।