ਮਨਿਕਾ ਬੱਤਰਾ ਸਮੇਤ 7 ਟੇਬਲ ਟੈਨਿਸ ਖਿਡਾਰੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਮੈਲਬੋਰਨ ਲਈ ਭਰੀ ਉਡਾਣ

Monday, Jul 23, 2018 - 09:18 AM (IST)

ਮਨਿਕਾ ਬੱਤਰਾ ਸਮੇਤ 7 ਟੇਬਲ ਟੈਨਿਸ ਖਿਡਾਰੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਮੈਲਬੋਰਨ ਲਈ ਭਰੀ ਉਡਾਣ

ਨਵੀਂ ਦਿੱਲੀ—ਆਖਰਕਾਰ ਕਾਫੀ ਮੁਸ਼ੱਕਤ ਅਤੇ ਪ੍ਰੇਸ਼ਾਨੀਆਂ ਝੱਲਣ ਤੋਂ ਬਾਅਦ ਰਾਸ਼ਟਰ ਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਮਨਿਕਾ ਬੱਤਰਾ, ਸ਼ਰਤ ਕਮਲ, ਮੌਮਾ ਦਾਸ ਸਮੇਤ 7 ਭਾਰਤੀ ਟੇਬਲ ਟੈਨਿਸ ਖਿਡਾਰੀਆਂ ਨੂੰ ਮੈਲਬੋਰਨ ਲਈ ਏਅਰ ਇੰਡੀਆ ਤੋਂ ਉਡਾਣ ਭਰਨ ਦੀ ਇਜਾਜ਼ਤ ਮਿਲ ਗਈ। ਜ਼ਿਕਰਯੋਗ ਹੈ ਕਿ ਸੋਮਵਾਰ ਤੋਂ ਸ਼ੁਰੂ ਹੋ ਰਹੇ ਆਈ. ਟੀ. ਟੀ. ਐੱਫ. ਵਰਲਡ ਟੂਰ ਆਸਟ੍ਰੇਲੀਅਨ ਓਪਨ ਵਿਚ ਹਿੱਸਾ ਲੈਣ ਲਈ 17 ਮੈਂਬਰੀ ਭਾਰਤੀ ਦਲ ਐਤਵਾਰ ਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰ ਪੋਰਟ ਤੋਂ ਉਡਾਣ ਭਰਨ ਵਾਲਾ ਸੀ ਪਰ ਸਿਰਫ 10 ਖਿਡਾਰੀ ਹੀ ਉਡਾਣ ਭਰ ਸਕੇ। ਬਾਕੀ ਦੇ 7 ਖਿਡਾਰੀਆਂ ਨੂੰ ਏਅਰ ਇੰਡੀਆ ਨੇ ਏਅਰਪੋਰਟ 'ਤੇ ਬਣੇ ਆਪਣੇ ਕਾਊਂਟਰ 'ਤੇ ਇਹ ਕਹਿੰਦੇ ਹੋਏ ਅੱਗੇ ਜਾਣ ਤੋਂ ਮਨ੍ਹਾ ਕਰ ਦਿੱਤਾ ਕਿ ਉਨ੍ਹਾਂ ਦੀ ਸ਼ਡਿਊਲ ਫਲਾਈਟ ਓਵਰਬੁੱਕ ਹੋ ਚੁੱਕ ਹੈ। ਮਨਿਕਾ, ਸ਼ਰਤ ਅਤੇ ਮੌਮਾ ਦਾਸ ਉਨ੍ਹਾਂ 7 ਖਿਡਾਰੀਆਂ ਵਿਚ ਸ਼ਾਮਲ ਸਨ ਜਿਹੜੇ ਪਿੱਛੇ ਰਹਿ ਗਏ ਸਨ। ਇਸ ਤੋਂ ਨਾਰਾਜ਼ ਮਨਿਕਾ ਨੇ ਟਵੀਟਰ 'ਤੇ ਆਪਣਾ ੇਗੁੱਸਾ ਜ਼ਾਹਿਰ ਕਰਦੇ ਹੋਏ ਖੇਡ ਮੰਤਰੀ ਅਤੇ ਪ੍ਰਧਾਨ ਮੰਤਰੀ ਆਫਿਸ ਨੂੰ ਇਸ ਮਾਮਲੇ ਬਾਰੇ ਦੱਸਿਆ, ਉਸ ਦੇ ਤੁਰੰਤ ਬਾਅਦ ਹੀ ਖੇਡ ਭਾਰਤ ਦੀ ਡੀ. ਜੀ. ਨੀਲਮ ਕਪੂਰ ਨੇ ਐਕਸ਼ਨ ਲਿਆ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਇਨ੍ਹਾਂ 7 ਖਿਡਾਰੀਆਂ ਨੂੰ ਉਡਾਣ ਭਰਨ ਦੀ ਇਜਾਜ਼ਤ ਮਿਲੀ।


Related News